ਨਵੀਂ ਦਿੱਲੀ: Samsung Galaxy M31 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਫੋਨ ਦੀ ਸ਼ੁਰੂਆਤੀ ਕੀਮਤ 14,999 ਰੁਪਏ ਹੈ। ਇਹ ਕੀਮਤ ਇਸ ਦੇ 6ਜੀਬੀ ਰੈਮ ਤੇ 64 ਜੀਬੀ ਸਟੋਰੇਜ ਦੀ ਹੈ। ਇਸ ਫ਼ੋਨ ਨੂੰ ਈ-ਕਾਮਰਸ ਵੈੱਬਸਾਈਟ Amazon India 'ਤੇ ਕੰਪਨੀ ਦੀ ਆਧਿਕਾਰਿਕ ਵੈੱਬਸਾਈਟ Samsung.com ਤੋਂ ਖਰੀਦਿਆ ਜਾ ਸਕੇਗਾ। ਉੱਥੇ ਹੀ ਫੋਨ ਨੂੰ ਕੁਝ ਚੁਣੇ ਹੋਏ ਰਿਟੇਲ ਸਟੋਰਜ਼ ਤੋਂ ਵੀ ਖਰੀਦਿਆ ਜਾ ਸਕੇਗਾ। Galaxy M31 ਦੀ ਸੇਲ 5 ਮਾਰਚ ਤੋਂ ਦੁਪਹਿਰ 12 ਵਜੇ ਤੋਂ ਕੀਤੀ ਜਾਵੇਗੀ।
ਇਸ ਫ਼ੋਨ ਦਾ ਬੇਸ Variants 6 ਜੀਬੀ ਰੈਮ ਤੇ 64 ਜੀਬੀ ਸਟੋਰੇਜ਼ ਦੇ ਨਾਲ ਹੈ। ਇਸ ਨੂੰ 14,999 ਰੁਪਏ 'ਚ ਖਰੀਦਿਆ ਜਾ ਸਕੇਗਾ। ਉੱਥੇ ਹੀ ਇਸ ਦਾ ਦੂਜਾ Variants 6 ਜੀਬੀ ਰੈਮ ਤੇ 128 ਜੀਬੀ ਸਟੋਰੇਜ਼ ਨਾਲ ਆਉਂਦਾ ਹੈ। ਇਸ ਨੂੰ 15,999 ਰੁਪਏ 'ਚ ਖਰੀਦਿਆ ਜਾ ਸਕੇਗਾ।
ਇਸ ਫੋਨ ਨੂੰ Ocean blue ਤੇ Space black color 'ਚ ਉਪਲੱਬਧ ਕਰਵਾਇਆ ਜਾਵੇਗਾ। ਹਾਲਾਂਕਿ ਇਹ ਕੀਮਤ ਕੰਪਨੀ ਦੇ 1,000 ਰੁਪਏ ਦੇ ਇੰਟ੍ਰੋਡਕਟਰੀ ਆਫਰ ਤੋਂ ਬਾਅਦ ਕੀਤੀ ਹੈ। ਦੋਵਾਂ Variants 'ਤੇ 1,000 ਰੁਪਏ ਦਾ ਆਫ ਲਾਂਚ ਆਫਰ ਦੇ ਤਹਿਤ ਦਿੱਤਾ ਜਾ ਰਿਹਾ ਹੈ। ਆਫਰ ਖ਼ਤਮ ਹੋਣ ਤੋਂ ਬਾਅਦ ਇਸ ਦੀ ਕੀਮਤ 15,999 ਰੁਪਏ ਤੇ 16,999 ਰੁਪਏ ਹੋ ਜਾਵੇਗੀ।