ਹੈਦਰਾਬਾਦ : ਅੱਜ ਸਵੇਰੇ, 6 ਜਨਵਰੀ ਨੂੰ, ਜਿਵੇਂ ਹੀ ਤੁਸੀਂ ਵਟਸਐਪ ਤੇ ਕਲਿਕ ਕੀਤਾ, ਵਟਸਐਪ ਦੀ ਨਵੀਂ ਪ੍ਰਾਈਵੇਸੀ ਨੀਤੀ (ਗੋਪਨੀਯਤਾ ਨੀਤੀ) ਬਾਰੇ ਇਕ ਪੌਪ-ਅਪ ਆਇਆ। ਕਿਉਂਕਿ ਵਟਸਐਪ ਆਪਣੇ ਨਿਯਮਾਂ ਤੇ ਗੋਪਨੀਯਤਾ ਨੀਤੀ 'ਚ ਬਦਲਾਅ ਕਰ ਰਿਹਾ ਹੈ। ਇਸ ਬਾਰੇ ਸਾਈਬਰ ਸੁਰੱਖਿਆ ਐਸੋਸੀਏਸ਼ਨ ਆਫ ਇੰਡੀਆ ਦੇ ਡਾਇਰੈਕਟਰ ਜਨਰਲ ਕਰਨਲ ਇੰਦਰਜੀਤ ਸਿੰਘ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਵਟਸਐਪ ਦੀ ਇਨ੍ਹਾਂ ਨਵੀਂ ਨੀਤੀਆ ਦੇ ਮੁੱਖ ਅਪਡੇਟਸ ਇੰਝ ਹਨ
- ਵਟਸਐਪ ਸੇਵਾ ਤੇ ਡਾਟਾ ਨੂੰ ਕਿੰਝ ਪ੍ਰੋਸੈਸ ਕੀਤਾ ਜਾ ਸਕਦਾ ਹੈ।
- ਵਪਾਰ, ਵਟਸਐਪ ਚੈਟ ਨੂੰ ਸਟੋਰ ਕਰਨ ਤੇ ਮੈਨੇਜ ਕਰਨ ਲਈ ਫੇਸਬੁੱਕ ਵੱਲੋਂ ਹੋਸਟ ਕੀਤੀਆਂ ਗਈਆਂ ਸੇਵਾਵਾਂ ਦਾ ਉਪਯੋਗ ਕੀਤਾ ਜਾ ਸਕਦਾ ਹੈ।
- ਹੁਣ ਤੁਹਾਡੇ ਡੇਟਾ ਦੀ ਵਰਤੋਂ ਕਰਦਿਆਂ, ਵਟਸਐਪ ਤੁਹਾਡੇ ਵਟਸਐਪ ਅਕਾਊਂਟ 'ਤੇ ਫੇਸਬੁੱਕ ਉਤਪਾਦ ਵੀ ਵਿਖਾ ਸਕਦਾ ਹੈ।
- ਇਹ ਅਪਡੇਟ 8 ਫਰਵਰੀ ਤੋਂ ਲਾਗੂ ਹੋ ਸਕਦਾ ਹੈ।
- ਜੇਕਰ ਇੱਕ ਵਾਰ, ਯੂਜ਼ਰ ਐਗ੍ਰੀ ( ਸਹਿਮਤ) ਉੱਤੇ ਕਲਿੱਕ ਕਰਨਗੇ, ਤਾਂ 8 ਫਰਵਰੀ ਤੋਂ ਬਾਅਦ ਨਵੇਂ ਅਪਡੇਟਸ ਵਿਖਾਈ ਦੇਣਗੇ।
- 8 ਫਰਵਰੀ ਤੋਂ ਬਾਅਦ, ਯੂਜ਼ਰਸ ਨੂੰ ਵਟਸਐਪ ਦੀ ਵਰਤੋਂ ਜਾਰੀ ਰੱਖਣ ਲਈ ਅਪਡੇਟਾਂ ਨੂੰ ਸਵੀਕਾਰ ਕਰਨਾ ਪਵੇਗਾ।
ਸੁਰੱਖਿਅਤ ਨਹੀਂ ਤੁਹਾਡਾ ਵਟਸਐਪ ਅਕਾਉਂਟ
ਸਾਈਬਰ ਸੁਰੱਖਿਆ ਮਾਹਰ ਅਤੇ ਸਾਈਬਰ ਸਿਕਿਓਰਿਟੀ ਐਸੋਸੀਏਸ਼ਨ ਆਫ ਇੰਡੀਆ ਦੇ ਡਾਇਰੈਕਟਰ ਜਨਰਲ ਕਰਨਲ ਇੰਦਰਜੀਤ ਸਿੰਘ ਦੇ ਮੁਤਾਬਕ, " ਵਟਸਐਪ ਦੀ ਇਹ ਨਵੀਂ ਗੋਪਨੀਯਤਾ ਨੀਤੀ ਨਾਲ ਹੁਣ ਤੁਹਾਡੇ ਲਈ ਮੁਫ਼ਤ ਯੂਜ਼ਰਸ ਵਾਂਗ ਕੰਮ ਕਰਨਾ ਸੰਭਵ ਨਹੀਂ ਹੋਵੇਗਾ।ਇਸ ਦਾ ਅਰਥ ਇਹ ਹੈ ਕਿ ਵਟਸਐਪ ਹੁਣ ਤੁਹਾਨੂੰ ਕੰਮ ਵਾਲੀ ਚੀਜ਼ ਮੰਨ ਸਕਦਾ ਹੈ। "
ਸਾਈਬਰ ਮਾਹਰ ਕਰਨਲ ਇੰਦਰਜੀਤ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਤੁਹਾਡਾ ਡਾਟਾ ਸੁਰੱਖਿਅਤ ਨਹੀਂ ਹੈ, ਭਾਵੇਂ ਤੁਸੀਂ ਵਟਸਐਪ ਜਾਂ ਫੇਸਬੁੱਕ ‘ਤੇ ਹੋਵੋ। ਹੁਣ, ਫੇਸਬੁੱਕ ਤੁਹਾਡੇ ਡੇਟਾ ਨੂੰ ਪਹਿਲਾਂ ਨਾਲੋਂ ਜ਼ਿਆਦਾ ਚੋਰੀ ਕਰ ਸਕਦਾ ਹੈ।
ਵਟਸਐਪ ਤੁਹਾਡੇ ਸਾਰੇ ਡੇਟਾ ਅਤੇ ਮਹੱਤਵਪੂਰਨ ਜਾਣਕਾਰੀ ਨੂੰ ਤੁਹਾਡੇ ਵਟਸਐਪ ਅਕਾਉਂਟ ਤੋਂ, ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਹਟਾ ਸਕਦਾ ਹੈ। ਨਤੀਜਾ ਇਹ ਹੋਵੇਗਾ ਕਿ ਫੇਸਬੁੱਕ ਹੁਣ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਟਰੈਕ (ਮਾਨੀਟਰ) ਕਰ ਸਕਦਾ ਹੈ।
ਚੌਕਸ ਰਹੋ! ਹੁਣ ਤੁਹਾਡਾ ਵਟਸਐਪ ਅਕਾਉਂਟ ਵੀ ਸੁਰੱਖਿਅਤ ਨਹੀਂ ਹੈ।