ETV Bharat / lifestyle

ਜਨਵਰੀ ਮਹੀਨੇ ’ਚ ਵਾਟਸਐਪ ਨੇ ਭਾਰਤ ’ਚ 18 ਲੱਖ ਤੋਂ ਜਿਆਦਾ ਖਾਤਿਆਂ ’ਤੇ ਲਗਾਇਆ ਬੈਨ - 18 ਲੱਖ ਤੋਂ ਵੱਧ ਖਾਤਿਆਂ ਨੂੰ ਬੈਨ ਕਰ ਦਿੱਤਾ

ਵਾਟਸਐਪ (WhatsApp) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਨਵੇਂ ਆਈਟੀ ਨਿਯਮਾਂ, 2021 ਦੇ ਤਹਿਤ ਜਨਵਰੀ ਵਿੱਚ ਭਾਰਤ ਵਿੱਚ 18 ਲੱਖ ਤੋਂ ਵੱਧ ਖਾਤਿਆਂ 'ਤੇ ਪਾਬੰਦੀ (WhatsApp bans 18.58 lakh accounts in India) ਲਗਾ ਦਿੱਤੀ ਹੈ। ਇਸ ਵਿੱਚ ਉਹ ਖਾਤੇ ਵੀ ਸ਼ਾਮਲ ਹਨ ਜਿਨ੍ਹਾਂ ਨੇ ਰਿਪੋਰਟ ਵਿਸ਼ੇਸ਼ਤਾ ਦੀ ਵਰਤੋਂ ਕਰਕੇ ਨਕਾਰਾਤਮਕ ਫੀਡਬੈਕ ਪ੍ਰਾਪਤ ਕੀਤਾ ਹੈ।

ਵਾਟਸਐਪ ਨੇ ਭਾਰਤ ’ਚ 18 ਲੱਖ ਤੋਂ ਜਿਆਦਾ ਖਾਤਿਆਂ ’ਤੇ ਲਗਾਇਆ ਬੈਨ

author img

By

Published : Mar 2, 2022, 1:38 PM IST

ਨਵੀਂ ਦਿੱਲੀ: ਮੈਟਾ-ਮਾਲਕੀਅਤ ਵਾਲੇ ਵਾਟਸਐਪ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਨਵੇਂ ਆਈਟੀ ਨਿਯਮਾਂ, 2021 ਦੇ ਤਹਿਤ ਜਨਵਰੀ ਵਿੱਚ ਭਾਰਤ ਵਿੱਚ 18,58,000 ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਉਸ ਨੂੰ ਇਕ ਮਹੀਨੇ 'ਚ 495 ਸ਼ਿਕਾਇਤਾਂ ਮਿਲੀਆਂ ਅਤੇ ਇਨ੍ਹਾਂ 'ਚੋਂ 24 'ਤੇ ਜਨਵਰੀ 'ਚ ਕਾਰਵਾਈ ਕੀਤੀ ਗਈ।

ਵਟਸਐਪ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ, 'ਆਈਟੀ ਨਿਯਮ 2021 ਦੇ ਮੁਤਾਬਿਕ ਅਸੀਂ ਜਨਵਰੀ 2022 ਲਈ ਆਪਣੀ ਅੱਠਵੀਂ ਮਾਸਿਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਜਿਵੇਂ ਕਿ ਤਾਜ਼ਾ ਮਾਸਿਕ ਰਿਪੋਰਟ ਵਿੱਚ ਦਰਜ ਕੀਤਾ ਗਿਆ ਹੈ, ਵਟਸਐਪ ਨੇ ਜਨਵਰੀ ਵਿੱਚ 18 ਲੱਖ ਤੋਂ ਵੱਧ ਖਾਤਿਆਂ ਨੂੰ ਬੈਨ ਕਰ ਦਿੱਤਾ ਸੀ।

ਕੰਪਨੀ ਨੇ ਇਹ ਵੀ ਕਿਹਾ ਕਿ ਦੁਰਵਿਵਹਾਰ ਦਾ ਪਤਾ ਲਗਾਉਣ ਦੇ ਤਰੀਕੇ ਰਾਹੀਂ, 1 ਜਨਵਰੀ ਤੋਂ 31 ਜਨਵਰੀ ਦੇ ਵਿਚਕਾਰ ਪਾਬੰਦੀਸ਼ੁਦਾ ਵਟਸਐਪ ਖਾਤਿਆਂ ਦਾ ਡਾਟਾ ਸਾਂਝਾ ਕੀਤਾ ਗਿਆ ਹੈ, ਜਿਸ ਵਿੱਚ ਰਿਪੋਰਟ ਫੀਚਰ ਦੀ ਵਰਤੋਂ ਕਰਕੇ ਨਕਾਰਾਤਮਕ ਫੀਡਬੈਕ ਪ੍ਰਾਪਤ ਕੀਤੇ ਗਏ ਸੀ।

ਬੁਲਾਰੇ ਨੇ ਕਿਹਾ, ਕਿ ਵਾਟਸਐਪ (WhatsApp) ’ਚ ਐਂਡ-ਟੂ-ਐਂਡ ਐਨਕ੍ਰਿਪਟਡ ਮੈਸੇਜਿੰਗ ਸੇਵਾਵਾਂ ਲਈ ਉਦਯੋਗ ਵਿੱਚ ਦੁਰਵਿਵਹਾਰ ਵਿਰੋਧੀ ਕੰਪਨੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਅਸੀਂ ਆਪਣੇ ਯੂਜਰ ਨੂੰ ਆਪਣੇ ਪਲਲੇਟਫਾਰਮ ਤੇ ਸੁਰੱਖਿਅਤ ਰੱਖਣ ਦੇ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਹੋਰ ਅਤਿ-ਆਧੁਨਿਕ ਤਕਨਾਲੋਜੀ ਸਮੇਤ ਡਾਟਾ ਵਿਗਿਆਨੀਆਂ, ਮਾਹਰਾਂ ਅਤੇ ਪ੍ਰਕਿਰਿਆਵਾਂ ਵਿੱਚ ਲਗਾਤਾਰ ਨਿਵੇਸ਼ ਕੀਤਾ ਹੈ।

ਕੰਪਨੀ ਨੇ ਇਹ ਵੀ ਦੱਸਿਆ ਕਿ ਜਨਵਰੀ ਵਿੱਚ, ਮੇਟਾ ( ਸਾਬਕਾ ਚ ਫੇਸਬੁੱਕ ) ਨੇ 13 ਨੀਤੀਆਂ ਦੇ ਤਹਿਤ ਫੇਸਬੁੱਕ ਤੋਂ 11.6 ਮਿਲੀਅਨ ਤੋਂ ਵੱਧ ਸਮੱਗਰੀ ਅਤੇ 12 ਨੀਤੀਆਂ ਦੇ ਤਹਿਤ ਇੰਸਟਾਗ੍ਰਾਮ ਤੋਂ 3.2 ਮਿਲੀਅਨ ਤੋਂ ਵੱਧ ਸਮੱਗਰੀ ਨੂੰ ਹਟਾ ਦਿੱਤਾ ਹੈ।

ਦੱਸ ਦਈਏ ਕਿ ਨਵੇਂ ਆਈਟੀ ਨਿਯਮ 2021 ਦੇ ਤਹਿਤ, 50 ਲੱਖ ਤੋਂ ਵੱਧ ਉਪਭੋਗਤਾਵਾਂ ਵਾਲੇ ਵੱਡੇ ਡਿਜੀਟਲ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਆਪਣੀ ਮਾਸਿਕ ਪਾਲਣਾ ਰਿਪੋਰਟਾਂ ਪ੍ਰਕਾਸ਼ਤ ਕਰਨੀ ਹੁੰਦੀ ਹੈ।

ਇਹ ਵੀ ਪੜੋ: ਪਲੇਅ ਸਟੋਰ ਨੇ ਲਾਂਚ ਕੀਤਾ ਪਲੇਅ ਪਾਸ

ETV Bharat Logo

Copyright © 2025 Ushodaya Enterprises Pvt. Ltd., All Rights Reserved.