ETV Bharat / lifestyle

ਟਵਿਟਰ ਬਲੂ ਬੈਜ ਵੈਰੀਫੀਕੇਸ਼:6 ਸ਼੍ਰੇਣੀਆਂ ਨਾਲ ਮੁੜ ਸ਼ੁਰੂ ਹੋਈ ਸੇਵਾ

ਟਵਿਟਰ ਆਪਣੀ ਨਵੀਂ ਵੈਰੀਫਿਕੇਸ਼ਨ ਐਪਲੀਕੇਸ਼ਨ ਪ੍ਰਕਿਰਿਆ ਨੂੰ 6 ਸ਼੍ਰੇਣੀਆਂ ਨਾਲ ਸ਼ੁਰੂ ਕਰੇਗਾ। ਇਸ ਦੌਰਾਨ ਯੂਜ਼ਰਸ ਨੂੰ ਮਾਈਕਰੋ-ਬਲੌਗਿੰਗ ਪਲੇਟਫਾਰਮ 'ਤੇ ਨੀਲੇ ਬੈਜ ਹਾਸਲ ਕਰਨ ਵਿੱਚ ਮਦਦ ਲਈ ਵਿਸ਼ਵਵਿਆਪੀ ਜਨਤਕ ਐਪਲੀਕੇਸ਼ਨਾਂ ਦੀ ਸਮੀਖਿਆ ਕਰੇਗਾ। ਟਵਿਟਰ ਇਸ ਸਾਲ ਦੇ ਅੰਤ ਤੱਕ ਹੋਰ ਸ਼੍ਰੇਣੀਆਂ ਪੇਸ਼ ਕਰੇਗਾ, ਜਿਸ ਵਿੱਚ ਵਿਗਿਆਨੀ, ਵਿਦਵਾਨ ਤੇ ਧਾਰਮਿਕ ਨੇਤਾ ਵਰਗੀਆਂ ਸ਼੍ਰੇਣੀਆਂ ਸ਼ਾਮਲ ਹਨ, ਜਿਨ੍ਹਾਂ ਨੂੰ ਸ਼ੁਰੂ ਕੀਤਾ ਜਾਵੇਗਾ।

ਟਵਿਟਰ ਬਲੂ ਬੈਜ ਵੈਰੀਫੀਕੇਸ਼
ਟਵਿਟਰ ਬਲੂ ਬੈਜ ਵੈਰੀਫੀਕੇਸ਼
author img

By

Published : May 24, 2021, 4:12 PM IST

ਨਵੀਂ ਦਿੱਲੀ : ਟਵਿਟਰ ਨੇ ਆਪਣੀ ਨਵੀਂ ਆਪਣੀ ਨਵੀਂ ਵੈਰੀਫਿਕੇਸ਼ਨ ਐਪਲੀਕੇਸ਼ਨ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੀ ਸ਼ੁਰੂਆਤ 6 ਸ਼੍ਰੇਣੀਆਂ ਨਾਲ ਹੋਵੇਗੀ ਤੇ ਯੂਜ਼ਰਸ ਨੂੰ ਮਾਈਕਰੋ-ਬਲੌਗਿੰਗ ਪਲੇਟਫਾਰਮ 'ਤੇ ਨੀਲੇ ਬੈਜ ਹਾਸਲ ਕਰਨ 'ਚ ਮਦਦ ਲਈ ਵਿਸ਼ਵਵਿਆਪੀ ਜਨਤਕ ਐਪਲੀਕੇਸ਼ਨਾਂ ਦੀ ਸਮੀਖਿਆ ਕੀਤੀ ਜਾਵੇਗੀ। ਇਨ੍ਹਾਂ ਛੇ 6 ਸ਼੍ਰੇਣੀਆਂ ਵਿੱਚ ਵਿਗਿਆਨੀ, ਵਿਦਵਾਨ ਤੇ ਧਾਰਮਿਕ ਨੇਤਾ ਵਰਗੀਆਂ ਸ਼੍ਰੇਣੀਆਂ ਸ਼ਾਮਲ ਹਨ। ਸਰਕਾਰ, ਕੰਪਨੀਆਂ, ਬ੍ਰਾਂਡ ਤੇ ਸੰਗਠਨ, ਸਮਾਚਾਰ ਸੰਸਥਾਵਾਂ ਤੇ ਪੱਤਰਕਾਰ, ਮਨੋਰੰਜਨ, ਖੇਡਾਂ ਤੇ ਗੇਮਿੰਗ ਐਕਟਵਿਸਟ, ਕਾਰਜਕਰਤਾ, ਪ੍ਰਬੰਧਕ ਅਤੇ ਹੋਰ ਪ੍ਰਭਾਵਸ਼ਾਲੀ ਲੋਕ ਸ਼ਾਮਲ ਹਨ।

ਕੁੱਝ ਹੀ ਸਮੇਂ 'ਚ ਵਿਖੇਗਾ ਬਦਲਾਅ

ਟਵਿਟਰ ਨੇ ਕਿਹਾ ਕਿ ਇਹ ਇਸ ਸਾਲ ਦੇ ਅੰਤ 'ਚ ਹੋਰ ਸ਼੍ਰੇਣੀਆਂ ਪੇਸ਼ ਕਰੇਗਾ, ਜਿਸ ਵਿੱਚ ਵਿਗਿਆਨੀ, ਵਿਦਿਅਕ ਅਤੇ ਧਾਰਮਿਕ ਨੇਤਾ ਵਰਗੀਆਂ ਸ਼੍ਰੇਣੀਆਂ ਸ਼ਾਮਲ ਹਨ, ਜਿਹੜੀਆਂ ਸ਼ੁਰੂ ਕੀਤੀਆਂ ਜਾਣਗੀਆਂ। ਅਗਲੇ ਕੁੱਝ ਹਫ਼ਤਿਆਂ ਦੇ ਅੰਦਰ, ਨਵੀਂ ਤਸਦੀਕ ਐਪਲੀਕੇਸ਼ਨ ਅਕਾਊਟ ਸੈਟਿੰਗ ਟੈਬ ਵਿੱਚ ਟਵਿਟਰ 'ਤੇ ਵਿਖਾਈ ਦਵੇਗੀ।

ਈ-ਮੇਲ ਰਾਹੀਂ ਪ੍ਰਤੀਕੀਰਿਆ ਦੀ ਉਮੀਂਦ

ਕੰਪਨੀ ਨੇ ਆਪਣੇ ਇੱਕ ਬਲਾਗ ਪੋਸਟ 'ਚ ਕਿਹਾ ਕਿ ਅਸੀਂ ਹੌਲੀ-ਹੌਲੀ ਸਭ ਲਈ ਜਾਰੀ ਕਰ ਰਹੇ ਹਾਂ, ਤਾਂ ਜੋ ਇਹ ਸੁਨਸ਼ਚਿਤ ਹੋ ਸਕੇ ਕਿ ਅਸੀਂ ਸਮੇਂ ਤੇ ਐਪਲੀਕੇਸ਼ਨਾਂ ਦੀ ਸਮੀਖਿਆ ਕਰ ਸਕੀਏ। ਇੱਕ ਵਾਰ ਅਰਜ਼ੀ ਜਮਾ ਕਰਵਾਉਣ ਮਗਰੋਂ , ਆਵੇਦਕ ਕੁੱਝ ਦਿਨਾਂ ਵਿਚਾਲੇ ਈ-ਮੇਲ ਰਾਹੀਂ ਪ੍ਰਤੀਕੀਰਿਆ ਦੀ ਉਮੀਂਦ ਕਰ ਸਕਦੇ ਹਨ, ਪਰ ਲਾਈਨ ਵਿੱਚ ਕਿੰਨੇ ਆਵੇਦਨ ਖੁਲ੍ਹੇ ਹਨ, ਇਸ ਅਧਾਰ 'ਤੇ ਕੁੱਝ ਹਫ਼ਤੇ ਲੱਗ ਸਕਦੇ ਹਨ।

30 ਦਿਨਾਂ ਬਾਅਦ ਮੁੜ ਹੋਵੇਗਾ ਅਪਲਾਈ ਕਰਨ ਦਾ ਵਿਕਲਪ

ਟਵਿਟਰ ਨੇ ਇੱਕ ਬਿਆਨ 'ਚ ਕਿਹਾ, ਜੇਕਰ ਤੁਹਾਡੀ ਅਰਜ਼ੀ ਮਨਜ਼ੂਰ ਹੋ ਜਾਂਦੀ ਹੈ, ਤਾਂ ਤੁਸੀਂ ਆਪਣੇ ਪ੍ਰੋਫਾਈਲ 'ਤੇ ਆਪਣੇ ਆਪ ਨੀਲਾ ਬੈਜ ਵੇਖ ਸਕੋਗੇ। ਜੇਕਰ ਤੁਹਾਨੂੰ ਲਗਦਾ ਹੈ ਕਿ ਅਸੀਂ ਕੋਈ ਗ਼ਲਤੀ ਕੀਤੀ ਹੈ, ਤਾਂ ਆਪਣੀ ਅਰਜ਼ੀ ਤੇ ਆਪਣਾ ਫੈਸਲਾ ਲੈਣ ਲਈ 30 ਦਿਨਾਂ ਬਾਅਦ ਦੁਬਾਰਾ ਅਰਜ਼ੀ ਦਿਓ।

ਤਸਦੀਕ ਲਈ ਅਪਡੇਟ ਕੀਤੇ ਮਾਪਦੰਡ

ਪਿਛਲੇ ਕਈ ਮਹੀਨਿਆਂ ਵਿੱਚ, ਟਵਿੱਟਰ ਨੇ ਤਸਦੀਕ ਯੋਗਤਾ ਦੇ ਮਾਪਦੰਡਾਂ ਵਿੱਚ ਸਪਸ਼ਟਤਾ ਲਿਆਉਣ ਲਈ ਕੰਮ ਕੀਤਾ ਹੈ ਅਤੇ ਜਨਤਕ ਫੀਡਬੈਕ ਦੇ ਅਧਾਰ 'ਤੇ ਇੱਕ ਨਵੀਂ ਨੀਤੀ ਪੇਸ਼ ਕੀਤੀ ਹੈ। ਇਸ ਨੇ ਨੀਤੀ ਨੂੰ ਆਪਣੇ ਆਪ ਖਾਤਿਆਂ ਤੋਂ ਪ੍ਰਮਾਣਿਤ ਬੈਜਾਂ ਨੂੰ ਹਟਾ ਕੇ ਇਸ ਨੀਤੀ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਹੁਣ ਤਸਦੀਕ ਲਈ ਅਪਡੇਟ ਕੀਤੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ ਹੈ, ਜਿਵੇਂ ਕਿ ਅਧੂਰੇ ਜਾਂ ਅਧੂਰੇ ਅਕਾਊਂਟ।

ਅਜਿਹੇ 'ਚ ਹੱਟ ਜਾਵੇਗਾ ਨੀਲਾ ਬੈਜ

ਟਵਿਟਰ ਨੇ ਕਿਹਾ ਕਿ ਉਨ੍ਹਾਂ ਵਿਚਾਲੇ ਬਿਹਤਰ ਗੱਲਬਾਤ ਨੂੰ ਉਤਸ਼ਾਹਿਤ ਕਰਨ ਲਈ ਪਲੇਟਫਾਰਮ ਉੱਤੇ ਪ੍ਰਮਾਣਿਤ ਖਾਤਿਆਂ ਲਈ ਨਵੇਂ ਦਿਸ਼ਾ ਨਿਰਦੇਸ਼ ਵੀ ਪੇਸ਼ ਕੀਤੇ ਹਨ। ਹੁਣ ਵਾਰ-ਵਾਰ ਟਵਿਟਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪ੍ਰਮਾਣਿਤ ਬੈਜਾਂ ਦਾ ਨੀਲਾ ਬੈਜ ਹਟਾ ਦਿੱਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.