ਨਵੀਂ ਦਿੱਲੀ: ਸਰਕਾਰ ਨੇ ਸੋਮਵਾਰ ਨੂੰ 59 ਚੀਨੀ ਮੋਬਾਈਲ ਐੱਪਾਂ ਉੱਤੇ ਰੋਕ ਲਾ ਦਿੱਤੀ ਹੈ, ਜਿਸ ਵਿੱਚ ਚੀਨ ਦੇ ਟਿਕਟਾਕ ਤੋਂ ਇਲਾਵਾ ਯੂ. ਸੀ ਬ੍ਰਾਊਜ਼ਰ, ਲਾਇਕੀ, ਵਿਗੋ ਆਦਿ ਸ਼ਾਮਲ ਹਨ। ਏਕਤਾ ਅਤੇ ਰੱਖਿਆ ਦੇ ਲਈ ਖ਼ਤਰਾ ਦੱਸਦੇ ਰੋਏ ਇਨ੍ਹਾਂ ਉੱਤੇ ਰੋਕ ਲਾ ਦਿੱਤੀ ਗਈ ਹੈ।
ਹਾਲਾਂਕਿ ਇਸ ਤੋਂ ਘਬਰਾਉਣ ਜਾਂ ਨਿਰਾਸ਼ ਹੋਣ ਦੀ ਲੋੜ ਨਹੀ ਹੈ ਕਿਉਂਕਿ ਇਸ ਦੇ ਕੁੱਝ ਸੁਰੱਖਿਅਤ ਵਿਕਲਪ ਮੌਜੂਦ ਹਨ, ਜਿਸ ਦੀ ਵਰਤੋਂ ਰੋਜ਼ਾਨਾਂ ਦੀ ਜ਼ਿੰਦਗੀ ਦੇ ਵਿੱਚ ਕੀਤੀ ਜਾ ਸਕਦੀ ਹੈ।
ਟਿਕਟਾਕ ਦੀ ਥਾਂ ਉੱਤੇ ਸ਼ੇਅਰ ਚੈਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਵੀ ਇੱਕ ਸ਼ਾਰਟ ਵੀਡੀਓ ਮੇਕਿੰਗ ਐਪ ਹੈ। ਇਸ ਦੇ ਨਾਲ ਹੀ ਤੁਸੀਂ ਇਸ ਦੇ ਪਲੇਟਫ਼ਾਰਮ ਉੱਤੇ ਹੋਰ ਯੂਜ਼ਰਾਂ ਨਾਲ ਗੱਲਬਾਤ ਕਰ ਸਕਦੇ ਹੋ। ਵਰਤਮਾਨ ਵਿੱਚ ਸ਼ੇਅਰਚੈੱਟ ਵਿੱਚ 15 ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ 6 ਕਰੋੜ ਤੋਂ ਜ਼ਿਆਦਾ ਯੂਜ਼ਰ ਇਸ ਦੀ ਵਰਤੋਂ ਕਰਦੇ ਹਨ।
ਚੀਨੀ ਐੱਪ ਸ਼ੇਅਰਇਟ ਆਫ਼ਲਾਇਨ ਫ਼ਾਇਲਾਂ ਸਾਂਝੀਆਂ ਕਰਨ ਦਾ ਇੱਕ ਬਿਹਤਰ ਵਿਕਲਪ ਰਿਹਾ ਹੈ, ਪਰ ਇਸ ਦੀ ਥਾਂ ਉੱਤੇ ਫ਼ਾਇਲਜ਼ ਬਾਏ ਗੂਗਲ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਵਿੱਚ ਬਿਨ੍ਹਾਂ ਇੰਟਰਨੈਟ ਦੇ ਸਹਾਰੇ ਹੀ ਐਪਜ਼, ਵੀਡੀਓ, ਫ਼ੋਟੋਆਂ ਅਤੇ ਆਡਿਓ ਆਦਿ ਨੂੰ ਸਾਂਝਾ ਕੀਤਾ ਸਕਦਾ ਹੈ।
ਜਿਓ ਬ੍ਰਾਊਜ਼ਰ ਮੋਬਾਈਲ ਇੰਟਰਨੈੱਟ ਕੰਪਨੀ ਜਿਓ ਵੱਲੋਂ ਵਿਕਸਿਤ ਇੱਕ ਵੈੱਬ ਬ੍ਰਾਊਜ਼ਰ ਹੈ ਜੋ ਇੰਟਰਨੈੱਟ ਨੂੰ ਤੇਜ਼ੀ ਦੇ ਨਾਲ ਚਲਾਉਣ ਵਿੱਚ ਮਦਦ ਕਰਦਾ ਹੈ ਅਤੇ ਇਸ ਦੇ ਨਾਲ ਹੀ ਇਹ ਯੂਜ਼ਰਾਂ ਦੀ ਗੁਪਤਤਾ ਦਾ ਖਿਆਲ ਰੱਖਦਾ ਹੈ। ਚੀਨ ਯੂ.ਸੀ ਬ੍ਰਾਊਜ਼ਰ ਦੀ ਥਾਂ ਇਸ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ।
ਇਸੇ ਹੀ ਤਰ੍ਹਾਂ ਕੈਮਸਕੈਨਰ ਦੀ ਥਾਂ ਅਡੋਬੀ ਸਕੈਨ ਦੀ ਵਰਤੋਂ ਕਰ ਕੇ ਆਪਣੇ ਕਈ ਜ਼ਰੂਰੀ ਕੰਮਾਂ ਨੂੰ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ।