ਚੰਡੀਗੜ੍ਹ: ਟ੍ਰਾਈਸਿਟੀ 'ਚ ਹੋ ਰਹੇ ਯੂ ਐਂਡ ਆਈ ਇੰਟਰਨੈਸ਼ਨਲ ਫੈਸ਼ਨ ਵੀਕ ਦੇ ਦੂਜੇ ਦਿਨ, ਫ਼ੈਸ਼ਨ ਡਿਜ਼ਾਇਨਰ ਰਸ਼ਮੀ ਬਿੰਦਰਾ ਦੀ ਕਲੈਕਸ਼ਨ ਵੇਖਣ ਨੂੰ ਮਿਲੀ। ਸਥਾਨਕ ਲੋਕਾਂ ਨੂੰ ਇਹ ਕਲੈਕਸ਼ਨ ਬਹੁਤ ਪਸੰਦ ਆਈ। ਰਸ਼ਮੀ ਬਿੰਦਰਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਕਿਹਾ ਕਿ ਉਨ੍ਹਾਂ ਦੀ ਕਲੈਕਸ਼ਨ ਜ਼ਿਆਦਾਤਰ ਕੁਦਰਤ 'ਤੇ ਆਧਾਰਿਤ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਜੋ ਉਹ ਕੁਦਰਤ ਕੋਲੋਂ ਮਹਿਸੂਸ ਕਰਦੇ ਹਨ। ਉਹ ਹੀ ਸਭ ਆਪਣੇ ਡਿਜ਼ਾਇਨਸ 'ਚ ਪਾਉਣ ਦੀ ਕੋਸ਼ਿਸ਼ ਕਰਦੇ ਹਨ।ਇਸ ਤੋਂ ਇਲਾਵਾ ਰਸ਼ਮੀ ਆਪਣੀ ਕਲੈਕਸ਼ਨ 'ਚ ਪੈਂਟ ਕਲਰਸ ਦੀ ਵਰਤੋਂ ਵੀ ਕਰਦੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਕਾਪੀ ਨਹੀਂ ਕਰਦੀ। ਜੋ ਉਨ੍ਹਾਂ ਦੇ ਦਿਲ ਵਿੱਚ ਆਉਂਦਾ ਹੈ ਉਹ ਹੀ ਕਰਦੀ ਹੈ।
ਵਰਣਨਯੋਗ ਹੈ ਕਿ ਰਸ਼ਮੀ ਬਿੰਦਰਾ ਨੂੰ ਕੈਂਸਰ ਹੈ। ਆਪਣੀ ਇਸ ਭਿਆਨਕ ਬਿਮਾਰੀ ਦੇ ਬਾਵਜੂਦ ਉਹ ਆਪਣੇ ਕੰਮ ਨੂੰ ਤਰਜ਼ੀਹ ਦਿੰਦੀ ਹੈ। ਰਸ਼ਮੀ ਬਿੰਦਰਾ ਨੇ ਹੌਂਸਲੇਂ ਤੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਜੇ ਮਨ ਵਿੱਚ ਚਾਅ ਹੋਵੇ ਤਾਂ ਕੋਈ ਵੀ ਜੰਗ ਜਿੱਤੀ ਜਾ ਸਕਦੀ ਹੈ।