ਮੁੰਬਈ: 17 ਸਤੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 69ਵਾਂ ਜਨਮਦਿਨ ਹੈ। ਪੀਐਮ ਮੋਦੀ ਆਪਣੇ ਪਹਿਰਾਵੇ ਤੋਂ ਲੈ ਕੇ ਖਾਣੇ ਤੱਕ ਬਹੁਤ ਸਟਾਈਲਿਸ਼ ਹਨ। ਉਹ ਇੱਕ ਅਪਡੇਟਿਡ ਅਤੇ ਟ੍ਰੈਂਡੀ ਜੀਵਨਸ਼ੈਲੀ ਦੀ ਪਾਲਣਾ ਕਰਦੇ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਨਰਿੰਦਰ ਮੋਦੀ ਆਪਣੀ ਜੀਵਨ ਸ਼ੈਲੀ ਕਾਰਨ ਘੱਟ ਬਿਮਾਰ ਹੁੰਦੇ ਹਨ। ਇਸ ਉਮਰ ਵਿੱਚ ਵੀ ਪ੍ਰਧਾਨ ਮੰਤਰੀ ਤੰਦਰੁਸਤੀ ਅਤੇ ਕਾਫ਼ੀ ਚੁਸਤੀ ਨਾਲ ਕੰਮ ਕਰਦੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਜ਼ਾਨਾ 17 ਤੋਂ 18 ਘੰਟੇ ਕੰਮ ਕਰਦੇ ਹਨ ਅਤੇ ਛੁੱਟੀ ਵੀ ਨਹੀਂ ਲੈਂਦੇ। ਉਹ ਸਿਰਫ਼ ਰੁਟੀਨ ਅਨੁਸਾਰ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਨਾਲ ਆਪਣੇ ਆਪ ਨੂੰ ਤੰਦਰੁਸਤ ਰੱਖਦੇ ਹਨ। ਪ੍ਰਧਾਨ ਮੰਤਰੀ ਮੋਦੀ ਸ਼ਾਕਾਹਾਰੀ ਹਨ। ਆਓ ਜਾਣਦੇ ਹਾਂ, ਪੀਐਮ ਮੋਦੀ ਆਪਣੀ ਰੁਟੀਨ ਵਿੱਚ ਕੀ ਖਾਂਦੇ ਹਨ….
ਹੋਰ ਪੜ੍ਹੋ: ਬਾਲੀਵੁੱਡ ਹਸਤੀਆਂ ਨੇ ਪ੍ਰਧਾਨ ਮੰਤਰੀ ਦੇ ਜਨਮਦਿਨ ਉੱਤੇ ਦਿੱਤੀ ਵਧਾਈ
ਸਵੇਰ ਦਾ ਨਾਸ਼ਤਾ
ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 5 ਵਜੇ ਉੱਠ ਜਾਂਦੇ ਹਨ। ਉਹ ਸਵੇਰੇ ਪਹਿਲਾਂ ਯੋਗਾ ਕਰਦੇ ਹਨ। ਉਸ ਤੋਂ ਬਾਅਦ ਨਾਸ਼ਤੇ ਲਈ ਸਾਦਾ ਗੁਜਰਾਤੀ ਖਾਣਾ ਖਾਂਦੇ ਹਨ। ਉਹ ਨਾਸ਼ਤੇ ਵਿੱਚ ਪੋਹਾ ਖਾਣਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਉਹ ਸਵੇਰੇ ਗੁਜਰਾਤੀ ਪਕਵਾਨ ਜਿਵੇਂ ਖਿਚੜੀ, ਕੱਡੀ, ਉਪਮਾ, ਖਾਖਰਾ ਆਦਿ ਚੀਜ਼ਾ ਪਸੰਦ ਕਰਦੇ ਹਨ ਤੇ ਉਹ ਸਵੇਰੇ ਅਦਰਕ ਦੀ ਚਾਹ ਪੀਣਾ ਵੀ ਪਸੰਦ ਕਰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹ ਦੇ ਕਾਫ਼ੀ ਸ਼ੌਕੀਨ ਹਨ।
ਦਿਨ ਦਾ ਖਾਣਾ
ਦਿਨ ਦੇ ਖਾਣੇ ਭਾਵ ਦੁਪਹਿਰ ਦੇ ਖਾਣੇ ਵਿੱਚ ਪ੍ਰਧਾਨ ਮੰਤਰੀ ਮੋਦੀ ਬਿਨਾਂ ਮਸਾਲੇ ਦੇ ਸਧਾਰਣ ਅਤੇ ਸੰਤੁਲਿਤ ਭੋਜਨ ਖਾਣਾ ਪਸੰਦ ਕਰਦੇ ਹਨ। ਪ੍ਰਧਾਨ ਮੰਤਰੀ ਦੇ ਦੁਪਹਿਰ ਦੇ ਖਾਣੇ ਵਿੱਚ ਚੌਲ, ਦਾਲ, ਸਬਜ਼ੀ ਅਤੇ ਦਹੀ ਸ਼ਾਮਿਲ ਹੁੰਦਾ ਹੈ। ਉਹ ਕਣਕ ਦੀ ਰੋਟੀ ਦੀ ਬਜਾਏ ਗੁਜਰਾਤੀ ਭਾਖੜੀ ਖਾਣਾ ਪਸੰਦ ਕਰਦੇ ਹਨ। ਪ੍ਰਧਾਨ ਮੰਤਰੀ ਸੰਸਦ ਦੀ ਕੰਟੀਨ ਵਿੱਚ ਵੀ ਸਿਰਫ਼ ਫ਼ਲ ਤੇ ਸਲਾਦ ਖਾਣਾ ਪਸੰਦ ਕਰਦੇ ਹਨ।
ਰਾਤ ਦਾ ਖਾਣਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਤ ਨੂੰ ਹਲਕਾ ਭੋਜਣ ਲੈਂਦੇ ਹਨ। ਉਹ ਰਾਤ ਨੂੰ ਜ਼ਿਆਦਾਤਰ ਗੁਜਰਾਤੀ ਖਿਚੜੀ ਖਾਣਾ ਪਸੰਦ ਕਰਦਾ ਹੈ। ਇਸ ਤੋਂ ਇਲਾਵਾ ਉਹ ਬਗੈਰ ਮਸਾਲੇ ਦੇ ਭਾਕਰੀ, ਦਾਲ ਅਤੇ ਸਬਜ਼ੀਆਂ ਖਾਂਦੇ ਹਨ। ਕਈ ਵਾਰ ਉਹ ਉਬਲੀਆਂ ਸਬਜ਼ੀਆਂ ਖਾਣਾ ਵੀ ਪਸੰਦ ਕਰਦੇ ਹਨ।
ਵਰਤ ਵਿਸ਼ੇਸ਼
ਪ੍ਰਧਾਨ ਮੰਤਰੀ ਬਿਨਾਂ ਕਿਸੇ ਕਾਰਨ ਦੇ ਵਰਤ ਰੱਖਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ, ਅਜਿਹਾ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਵਰਤ ਦੌਰਾਨ ਪੀਐਮ ਮੋਦੀ ਬਿਨਾਂ ਨਮਕ ਦੇ ਸਿਰਫ ਨਿੰਬੂ ਪਾਣੀ ਪੀਂਦੇ ਹਨ।