ਚੰਡੀਗੜ੍ਹ: ਪੰਜਾਬੀ ਗਾਇਕ ਏ ਕੇਅ ਦਾ ਨਵਾਂ ਧਾਰਮਿਕ ਗਾਣਾ 'ਦਾਦੀ ਦੇ ਦੁਲਾਰੇ' ਰਿਲੀਜ਼ ਹੋ ਚੁੱਕਿਆ ਹੈ। ਜ਼ਿਕਰੇਖ਼ਾਸ ਹੈ ਕਿ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ, ਜਿਸਦੇ ਚੱਲਦਿਆਂ ਥਾਂ ਥਾਂ 'ਤੇ ਲੰਗਰ ਤੇ ਪਾਠ ਚੱਲ ਰਿਹਾ ਹੈ।
ਹੋਰ ਪੜ੍ਹੋ: ਇੱਕ ਹੋਰ ਬਾਲੀਵੁੱਡ ਫ਼ਿਲਮ ਵਿੱਚ ਨਜ਼ਰ ਆਉਣਗੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ
ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਸਿੱਖ ਕੌਮ ਲਈ ਕੀਤੀਆਂ ਸ਼ਹੀਦੀਆਂ ਨੂੰ ਗਾਇਕ ਨੇ ਆਪਣੇ ਧਾਰਮਿਕ ਗੀਤ ਨਾਲ ਯਾਦ ਕੀਤਾ ਹੈ। ਇਸ ਗੀਤ ਵਿੱਚ ਏ ਕੇਅ ਨੇ ਸਾਹਿਬਜ਼ਾਦਿਆਂ ਦੀ ਦਲੇਰੀ ਤੇ ਅਣਖਾਂ ਬਾਰੇ ਦੱਸਿਆ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
- " class="align-text-top noRightClick twitterSection" data="">
ਹੋਰ ਪੜ੍ਹੋ: ਜੱਸੀ ਅਤੇ ਕੰਗਨਾ ਦੀ ਫ਼ਿਲਮ 'ਪੰਗਾ' ਲੋਕਾਂ ਨੂੰ ਦਵੇਗੀ ਇਹ ਖ਼ਾਸ ਸੁਨੇਹਾ
ਇਸ ਗੀਤ ਨੂੰ ਜੇਰੀ ਨੇ ਲਿਖਿਆ ਹੈ ਤੇ ਮਿਊਜ਼ਿਕ ਮਿਸਟਰ ਰੁਬਲ ਨੇ ਦਿੱਤਾ ਹੈ। ਗਗਨਦੀਪ ਵੱਲੋਂ ਇਸ ਧਾਰਮਿਕ ਗੀਤ ਦੇ ਵੀਡੀਓ ਨੂੰ ਕਾਫ਼ੀ ਸ਼ਾਨਦਾਰ ਤਰੀਕੇ ਨਾਲ ਤਿਆਰ ਕੀਤਾ ਹੈ। ਜੇ ਗੱਲ ਕਰੀਏ ਏ ਕੇਅ ਦੇ ਕੰਮ ਦੀ ਤਾਂ ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਨੂੰ 'ਡੋਰਾਂ ਉਸ ਰੱਬ 'ਤੇ' ,'ਦੀ ਲੋਸਟ ਲਾਈਫ', 'ਮੁੰਡਾ ਆਈ ਫੋਨ ਵਰਗਾ' ਗਾਣਿਆਂ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ।