ਨਵੀਂ ਦਿੱਲੀ: ਵਿਆਹ ਵਾਲੇ ਦਿਨ ਖਾਸ ਬਣਨ ਲਈ ਲਾੜਾ-ਲਾੜੀ ਦੋਵੇਂ ਹੀ ਕਈ ਯਤਨ ਕਰਨ ਕਰਦੇ ਹਨ। ਖਾਸ ਕਰਕੇ ਆਪਣੇ ਵਿਆਹ ਵਾਲੇ ਦਿਨ ਪਾਉਣ ਵਾਲੇ ਕੱਪੜਿਆਂ ਨੂੰ ਲੈ ਕੇ ਕਾਫੀ ਉਤਸੁਕ ਹੁੰਦੇ ਹਨ।
ਦਰਅਸਲ ਵਿਆਹ ਵਾਲੇ ਹਰ ਕੁੜੀ-ਮੁੰਡੇ ਦੀ ਖੁਆਇਸ਼ ਹੁੰਦੀ ਹੈ ਕਿ ਉਸ ਦਿਨ ਉਹ ਕੁਝ ਵੱਖਰੇ, ਸੋਹਣੇ, ਦਿਲ ਖਿੱਚਵੇਂ ਨਜ਼ਰ ਆਉਣ। ਅਜਿਹਾ ਹੀ ਪਾਕਿਸਤਾਨੀ ਦੁਲਹਨ ਨੇ ਕੀਤਾ।
ਪਾਕਿਸਤਾਨੀ ਦੁਲਹਨ ਨੇ ਅਜਿਹਾ ਹਟਕੇ ਵਿਆਹ ਦਾ ਲਹਿੰਗਾ ਚੁਣਿਆ ਜੋ ਅੱਜ ਸੁਰਖੀਆਂ 'ਚ ਹੈ। ਪਾਕਿਸਤਾਨੀ ਦੁਲਹਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਦੇਖਿਆ ਗਿਆ ਜਿਸ ਨੂੰ ਉਸ ਨੇ ਖੂਬਸੂਰਤ ਲਾਲ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਹੈ। ਵੀਡੀਓ ਵਾਇਰਲ ਹੋਣ ਦਾ ਕਾਰਨ ਲਹਿੰਗੇ ਦੀ ਟੇਲ ਡਿਜ਼ਾਇਨ ਸੀ ਜੋ ਕਈ ਫੁੱਟ ਲੰਬੀ ਸੀ।
ਖ਼ਬਰਾਂ ਮੁਤਾਬਕ ਇਹ ਟੇਲ ਡਿਜ਼ਾਇਨ ਤੇ ਉਸ ਦੇ ਵਰਕ ਦੇ ਚੱਲਦਿਆਂ ਲਹਿੰਗੇ ਦਾ ਵਜ਼ਨ 100 ਕਿੱਲੋ ਹੋ ਗਿਆ ਸੀ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਦੇਖਣ ਵਾਲੇ ਲੋਕ ਹੈਰਾਨ ਹਨ।