ਫ਼ਰੀਦਕੋਟ: ਜ਼ਿਲ੍ਹੇ ਅੰਦਰ ਕਰਫਿਊ ਦੌਰਾਨ ਵੀ ਅਪਰਾਧਿਕ ਵਾਰਦਾਤਾਂ ਰੁਕ ਨਹੀਂ ਰਹੀਆਂ। ਤਿੰਨ ਦਿਨਾਂ ਅੰਦਰ ਜ਼ਿਲ੍ਹੇ ਵਿੱਚ ਦੂਜਾ ਕਤਲ ਹੋਇਆ ਹੈ। ਪਿੰਡ ਕੋਠੇ ਨਾਨਕਸਰ ਦੇ 55 ਸਾਲਾ ਬਜ਼ੁਰਗ ਦੀ ਉਸ ਦੇ ਰਿਸ਼ਤੇਦਾਰਾਂ ਨੇ ਬੂਰੀ ਤਰ੍ਹਾਂ ਕੁੱਟਮਾਰ ਕੀਤੀ। ਕੁੱਟਮਾਰ ਕਾਰਨ ਬਜ਼ੁਰਗ ਦੀ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕ ਨਾਇਬ ਸਿੰਘ ਦੇ ਲੜਕੇ ਗਿਆਨਜੀਤ ਸਿੰਘ ਨੇ ਪੁਲਿਸ 'ਤੇ ਸਹੀ ਤਰੀਕੇ ਨਾਲ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਹਨ।
ਗਿਆਨਜੀਤ ਨੇ ਕਿਹਾ ਕਿ ਉਨ੍ਹਾਂ ਦਾ ਆਪਣੇ ਰਿਸਤੇਦਾਰਾਂ ਨਾਲ ਥਾਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਦੀ ਸ਼ਕਾਇਤ ਪੁਲਿਸ ਨੂੰ ਦਿੱਤੀ ਜਾ ਚੁੱਕੀ ਸੀ ਪਰ ਪੁਲਿਸ ਨੇ ਪਿੰਡ ਦੇ ਕਾਂਗਰਸੀ ਸਰਪੰਚ ਦੀ ਸ਼ਹਿ 'ਤੇ ਕੋਈ ਕਾਰਵਾਈ ਨਹੀਂ ਕੀਤੀ। ਗਿਆਨਜੀਤ ਨੇ ਕਿਹਾ ਕਿ ਜਿੰਨ੍ਹਾਂ ਸਮਾਂ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ, ਉਨ੍ਹਾਂ ਸਮਾਂ ਉਹ ਆਪਣੇ ਪਿਤਾ ਦਾ ਅੰਤਿਮ ਸਸਕਾਰ ਨਹੀਂ ਕਰਨਗੇ।
ਇਸ ਪੂਰੇ ਮਾਮਲੇ ਬਾਰੇ ਡੀਐਸਪੀ ਕੋਟਕਪੂਰਾ ਬਲਕਾਰ ਸਿੰਘ ਨੇ ਦੱਸਿਆ ਕੀ ਮ੍ਰਿਤਕ ਦੇ ਲੜਕੇ ਗਿਆਨ ਜੀਤ ਦੇ ਬਿਆਨ ਅਨੁਸਾਰ, ਉਸ ਦੇ ਪਿਤਾ ਨੂੰ ਸਬਜ਼ੀ ਲੈਣ ਲਈ ਘਰੋਂ ਆਏ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕੁੱਟ ਮਾਰ ਕੀਤੀ। ਇਸ ਕਾਰਨ ਉਸ ਦੇ ਪਿਤਾ ਦੀ ਹਸਪਤਾਲ ਵਿੱਚ ਮੌਤ ਹੋ ਗਈ। ਉਨ੍ਹਾਂ ਕਿਹਾ ਕਤਲ ਦਾ ਮੁੱਕਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਅਰੰਭ ਦਿੱਤੀ ਗਈ ਹੈ।