ਜਲੰਧਰ : ਸ਼ਹਿਰ ਦੇ ਪ੍ਰਤਾਪ ਭਗਤ ਰੋਡ 'ਤੇ ਸਥਿਤ ਪਾਣੀ ਵਾਲੀ ਟੈਂਕੀ ਦੇ ਕੋਲੋਂ ਇੱਕ ਦੁਕਾਨ 'ਚੋਂ ਸੱਟਾ ਲਾਉਂਦੇ ਕਈ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਸ਼ਹਿਰ ਵਿੱਚ ਚੱਲ ਰਹੇ ਦੜੇ-ਸੱਟੇ ਲਾਉਣ ਵਾਲਿਆਂ 'ਤੇ ਛਾਪੇਮਾਰੀ ਜਾਰੀ ਹੈ। ਅੱਜ ਜਲੰਧਰ ਦੇ ਥਾਣਾ ਤਿੰਨ ਦੇ ਅਧੀਨ ਪੈਂਦੇ ਭਗਤ ਸਿੰਘ ਚੌਂਕ ਦੇ ਕੋਲ ਪ੍ਰਤਾਪ ਭਗਤ ਰੋਡ 'ਤੇ ਸਥਿਰ ਪਾਣੀ ਵਾਲੀ ਟੈਂਕੀ ਕੋਲੋਂ ਇੱਕ ਦੁਕਾਨ ਵਿੱਚ ਕੁਝ ਲੋਕ ਹੱਥ ਲਿਖਤ ਪਰਚੀ ਨਾਲ ਦੜਾ ਸੱਟਾ ਲਗਾ ਰਹੇ ਸਨ, ਨੂੰ ਕਾਬੂ ਕੀਤਾ ਗਿਆ ਹੈ।
ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ ਤਿੰਨ ਦੀ ਪੁਲਿਸ ਨੇ ਛਾਪੇਮਾਰੀ ਕੀਤੀ ਅਤੇ 11 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜੋ ਕਿ ਦੁਕਾਨ ਵਿੱਚ ਸੱਟੇ ਦਾ ਕਾਰੋਬਾਰ ਕਰ ਰਹੇ ਸਨ। ਪੁਲਿਸ ਨੂੰ ਸਬੰਧਤ ਥਾਂ ਤੋਂ ਕੰਪਿਊਟਰ ਦੇ ਨਾਲ ਦੋ ਲੈਪਟਾਪ, ਦੋ ਪ੍ਰਿੰਟਰ ਅਤੇ ਗਿਆਰਾਂ ਮੋਬਾਈਲ ਫੋਨਾਂ ਦੇ ਨਾਲ-ਨਾਲ ਕੁੱਝ ਹੱਥ ਲਿਖਤ ਪਰਚੀਆਂ ਅਤੇ 10,150 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।
ਥਾਣਾ ਐਸਐਚਓ ਭਰਤ ਭੂਸ਼ਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਸ਼ੀਆਂ ਵਿਰੁੱਧ ਧਾਰਾ 420, 294, 465, 68, 71 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਇੰਨ੍ਹਾਂ ਦੋਸ਼ੀਆਂ 'ਤੇ ਪਹਿਲਾਂ ਵੀ ਇਸੇ ਤਰ੍ਹਾਂ ਦੇ ਕਈ ਮਾਮਲੇ ਦਰਜ ਹਨ।