ਜਲਧੰਰ: ਥਾਣਾ ਬਿਲਗਾ ਦੀ ਪੁੁਲਿਸ ਨੇ ਮੁਖ਼ਬਰੀ ਦੇ ਅਧਾਰ 'ਤੇ ਕਾਰਵਾਈ ਕਰਦੇ ਹੋਏ ਨਜਾਇਜ਼ ਸ਼ਰਾਬ ਸਮੇਤ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਮੁਜ਼ਲਮਾਂ ਪਾਸੋਂ 20,250 ਮਿਲੀ ਲੀਟਰ ਸ਼ਰਾਬ ਅਤੇ 150 ਲੀਟਰ ਲਾਹਣ ਬਰਾਮਦ ਕੀਤੀ ਹੈ।
ਥਾਣਾ ਬਿਲਗਾ ਨੇ ਸਬ-ਇੰਸਪੈਕਟਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰੀ ਮਿਲੀ ਸੀ ਕਿ ਦਰਿਆ ਸਤਲੁਜ ਦੇ ਬੰਨ੍ਹ 'ਤੇ ਪਿੰਡ ਸੰਗੋਵਾਲ ਵਿੱਚ ਨਾਜਾਇਜ਼ ਸ਼ਰਾਬ ਕੱਢੀ ਜਾ ਰਹੀ ਹੈ। ਇਸ ਮੁਖ਼ਬਰੀ 'ਤੇ ਕਾਰਵਾਈ ਕਰਦੇ ਹੋਏ ਥਾਣੇ ਦੀ ਪੁਲਿਸ ਪਾਰਟੀ ਨੇ ਦੱਸੀ ਥਾਂ 'ਤੇ ਛਾਪਾ ਮਾਰਿਆ ਤਾਂ ਉੱਥੋਂ ਚਾਲੂ ਭੱਠੀ ਬਰਾਮਦ ਕੀਤੀ ਗਈ। ੳੇੁਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਤਰਲੋਚਨ ਸਿੰਘ ਵਾਸੀ ਪੰਦਰਕਲਾਂ, ਸੰਤ ਰਾਮ ਵਾਸੀ ਕੋਲ ਖਿਆਲਾ ਨੂੰ ਕਾਬੂ ਕੀਤਾ ਗਿਆ।