ETV Bharat / jagte-raho

9 ਸਾਲ ਦੇ ਬੱਚੇ ਨਾਲ ਬਦਫੈਲੀ ਕਰਨ ਵਾਲਾ ਕਾਬੂ - 9 year kid

ਖੰਨਾ ਦੇ ਪਿੰਡ ਇਕੋਲਾਹਾ ਵਿੱਚ ਬੱਚੇ ਨੂੰ ਕੁਲਫ਼ੀ ਦਾ ਲਾਲਚ ਦੇ ਕੇ ਉਸ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀ ਇਸ ਮਾਮਲੇ ਨੂੰ ਟਾਲ ਮਟੋਲ ਕਰਦੇ ਆਏ ਨਜ਼ਰ।

ਸਦਰ ਥਾਣਾ ਖੰਨਾ।
author img

By

Published : Jun 5, 2019, 7:42 PM IST

ਖੰਨਾ : ਬੱਚਿਆਂ ਨਾਲ ਬਲਾਤਕਾਰ ਦੇ ਮਾਮਲੇ ਸੂਬੇ ਵਿੱਚ ਆਏ ਦਿਨ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਖੰਨਾ ਦੇ ਨਜ਼ਦੀਕ ਪੈਂਦੇ ਪਿੰਡ ਇਕੋਲਾਹਾ ਦਾ ਆਇਆ ਹੈ, ਜਿੱਥੇ 9 ਸਾਲ ਦੇ ਬੱਚੇ ਨਾਲ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਬਦਫੈਲੀ ਕੀਤੀ ਗਈ।

9 ਸਾਲ ਦੇ ਬੱਚੇ ਨੂੰ ਅਗਵਾ ਕਰ ਬਲਤਾਕਾਰ ਕਰਨ ਦੀ ਕੀਤੀ ਕੋਸ਼ਿਸ਼

ਪਰਿਵਾਰਕ ਮੈਂਬਰਾਂ ਮੁਤਾਬਕ ਰਾਤ ਲਗਭਗ 8.00 ਵਜੇ ਉਨ੍ਹਾਂ ਦਾ ਬੱਚਾ ਖੇਡ ਰਿਹਾ ਸੀ ਅਤੇ ਪਿੰਡ ਦੇ ਹੀ ਇੱਕ ਵਿਅਕਤੀ ਨੇ ਕੁਲਫ਼ੀ ਦਾ ਲਾਲਚ ਦੇ ਕੇ ਉਸ ਨੂੰ ਆਪਣੇ ਨਾਲ ਲੈ ਗਿਆ। ਇਸ ਤੋਂ ਬਾਅਦ ਉਕਤ ਵਿਅਕਤੀ ਨੇ ਉਸ ਨਾਲ ਜਬਰ-ਜਨਾਹ ਕੀਤਾ ਤੇ ਲਗਭਗ 3 ਘੰਟੇ ਤੱਕ ਉਸ ਨੂੰ ਬੰਦੀ ਬਣਾ ਕੇ ਰੱਖਿਆ।

ਜਦੋਂ ਬੱਚਾ ਕਾਫ਼ੀ ਦੇਰ ਤੱਕ ਘਰ ਨਾ ਆਇਆ ਤਾਂ ਘਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਪਿੰਡ ਦੀ ਇੱਕ ਸੁੰਨਸਾਨ ਜਗ੍ਹਾ ਵਿੱਚੋਂ ਬੱਚੇ ਦੀ ਆਵਾਜ਼ ਸੁਣੀ। ਜਿਵੇਂ ਹੀ ਘਰ ਵਾਲੇ ਉਸ ਥਾਂ 'ਤੇ ਪਹੁੰਚੇ ਤਾਂ ਮੁਲਜ਼ਮ ਬੱਚੇ ਨੂੰ ਛੱਡ ਕੇ ਫ਼ਰਾਰ ਹੋ ਗਿਆ।

ਜਾਣਕਾਰੀ ਮੁਤਾਬਕ ਪੁਲਿਸ ਨੇ ਭਾਵੇਂ ਦੋਸ਼ੀ ਵਿਅਕਤੀ ਨੂੰ ਫੜ ਲਿਆ ਹੈ, ਪਰ ਪੁਲਿਸ ਮੀਡੀਆ ਤੋਂ ਬਚਦੀ ਹੋਈ ਹੀ ਨਜ਼ਰ ਆਈ। ਇਸ ਸਬੰਧੀ ਜਦੋਂ ਖੰਨਾ ਦੇ ਐੱਸਪੀ ਜਸਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਐੱਸਐੱਚਓ ਹੀ ਜਵਾਬ ਦੇ ਸਕਦੇ ਹਨ।

ਦੂਜੇ ਪਾਸੇ ਐੱਸਐੱਚਓ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧੀ ਮੈਂ ਕੋਈ ਜਾਣਕਾਰੀ ਨਹੀਂ ਦੇ ਸਕਦਾ ਤੁਸੀਂ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰੋ।

Intro:script at mail

Body:script at mail

Conclusion:check mail.
ETV Bharat Logo

Copyright © 2025 Ushodaya Enterprises Pvt. Ltd., All Rights Reserved.