ਚੰਡੀਗੜ੍ਹ ਡੈਸਕ : ਸਵੀਡਿਸ਼ ਪੁਲਿਸ ਨੇ ਇੱਕ ਵਿਅਕਤੀ ਨੂੰ ਇਸਲਾਮ ਦੇ ਪਵਿੱਤਰ ਗ੍ਰੰਥ ਕੁਰਾਨ ਨੂੰ ਸਾੜ ਕੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸਵੀਡਨ ਵਿੱਚ ਦੇਸ਼ ਦੀ ਮੁੱਖ ਮਸਜਿਦ ਦੇ ਬਾਹਰ ਕੁਰਾਨ ਨੂੰ ਸਾੜ ਕੇ ਵਿਰੋਧ ਕਰਨ ਦੀ ਇੱਕ ਵਿਅਕਤੀ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਗਿਆ ਹੈ। ਹਾਲਾਂਕਿ ਇਹ ਮਨਜ਼ੂਰੀ ਸਿਰਫ ਇਕ ਦਿਨ ਦੇ ਪ੍ਰਦਰਸ਼ਨ ਲਈ ਦਿੱਤੀ ਗਈ ਹੈ।
ਇਸ ਦੇ ਤਹਿਤ ਸਲਵਾਨ ਮੋਮਿਕਾ ਨਾਮਕ ਪ੍ਰਦਰਸ਼ਨਕਾਰੀ ਮਸਜਿਦ ਦੇ ਬਾਹਰ ਕੁਰਾਨ ਦੀ ਇਕ ਪੱਤਰੀ ਸਾੜ ਕੇ ਇਸਲਾਮ ਦਾ ਵਿਰੋਧ ਕਰੇਗਾ। ਮੋਮਿਕਾ ਨੇ ਕਿਹਾ ਕਿ ਅਸੀਂ ਕੁਰਾਨ ਸਾੜਨ ਜਾ ਰਹੇ ਹਾਂ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਵੀਡਨ ਅਜੇ ਵੀ ਸਮਾਂ ਹੈ, ਜਾਗ ਜਾਓ। ਇਹ ਲੋਕਤੰਤਰ ਹੈ। ਅਸੀਂ ਮੁਸਲਮਾਨਾਂ ਦੇ ਵਿਰੁੱਧ ਨਹੀਂ ਹਾਂ, ਪਰ ਅਸੀਂ ਉਹਨਾਂ ਦੇ ਵਿਚਾਰਾਂ ਅਤੇ ਵਿਸ਼ਵਾਸਾਂ ਦੇ ਵਿਰੁੱਧ ਹਾਂ, ਪਰ ਮੁਸਲਿਮ ਧਰਮ ਦਾ ਬਹੁਤ ਮਾੜਾ ਪ੍ਰਭਾਵ ਪਿਆ ਹੈ ਅਤੇ ਇਸ 'ਤੇ ਪੂਰੀ ਦੁਨੀਆ ਵਿਚ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।
ਪੁਲਿਸ ਨੇ ਕਿਉਂ ਦਿੱਤੀ ਮਨਜ਼ੂਰੀ : ਇਸ ਤੋਂ ਪਹਿਲਾਂ ਫਰਵਰੀ ਵਿੱਚ, ਸਵੀਡਿਸ਼ ਪੁਲਿਸ ਨੇ ਉਸਨੂੰ ਇਰਾਕੀ ਦੂਤਘਰ ਦੇ ਬਾਹਰ ਕੁਰਾਨ ਨੂੰ ਸਾੜਨ ਤੋਂ ਰੋਕ ਦਿੱਤਾ ਸੀ। ਪੁਲਿਸ ਨੇ ਕਿਹਾ ਕਿ ਇਸ ਨਾਲ ਸਮਾਜਿਕ ਸਦਭਾਵਨਾ ਭੰਗ ਹੋ ਸਕਦੀ ਹੈ। ਕੁਰਾਨ ਦੀ ਪੱਤਰੀ ਸਾੜਨ ਲਈ ਨਾਟੋ ਵਿਰੋਧੀ ਸਮੂਹ 'ਤੇ ਵੀ ਪਾਬੰਦੀ ਲਗਾਈ ਗਈ ਹੈ, ਪਰ ਇਸ ਸਾਲ ਅਪ੍ਰੈਲ ਵਿੱਚ ਅਦਾਲਤ ਨੇ ਇਸ ਪਾਬੰਦੀ ਨੂੰ ਹਟਾ ਦਿੱਤਾ। ਅਦਾਲਤ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਤਹਿਤ ਪ੍ਰਦਰਸ਼ਨਕਾਰੀਆਂ ਨੂੰ ਇਕਜੁੱਟ ਹੋ ਕੇ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ, ਪਰ ਉਹ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਨਹੀਂ ਬਣਨਾ ਚਾਹੀਦਾ। ਅਦਾਲਤ ਨੇ ਇਨ੍ਹਾਂ ਪ੍ਰਦਰਸ਼ਨਾਂ ਨੂੰ ਇਹ ਕਹਿ ਕੇ ਮਨਜ਼ੂਰੀ ਦਿੱਤੀ ਹੈ ਕਿ ਇਹ ਪ੍ਰਗਟਾਵੇ ਦੀ ਆਜ਼ਾਦੀ ਹੈ।
- Russian missile hits Ukraine: ਪੂਰਬੀ ਯੂਕਰੇਨ 'ਚ ਰੂਸੀ ਮਿਜ਼ਾਈਲ ਹਮਲਾ, ਕਈ ਲੋਕਾਂ ਦੀ ਮੌਤ
- US H-1B ਵੀਜ਼ਾ ਧਾਰਕਾਂ ਲਈ ਨਵਾਂ ਪਰਮਿਟ ਪੇਸ਼ ਕਰਨ ਜਾ ਰਹੀ ਕੈਨੇਡਾ ਸਰਕਾਰ, ਹਜ਼ਾਰਾਂ ਕਾਮਿਆਂ ਨੂੰ ਮਿਲੇਗਾ ਲਾਭ
- Diwali holiday in NYC : ਦਿਵਾਲੀ 'ਤੇ ਨਿਊਯਾਰਕ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ
ਪਹਿਲਾਂ ਵੀ ਮੰਗੀ ਸੀ ਕੁਰਾਨ ਨੂੰ ਸਾੜਨ ਦੀ ਮਨਜ਼ੂਰੀ : ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਸਟਾਕਹੋਮ ਵਿੱਚ ਇਰਾਕ ਦੇ ਦੂਤਾਵਾਸ ਦੇ ਬਾਹਰ ਕੁਰਾਨ ਨੂੰ ਸਾੜਨ ਦੀ ਇਜਾਜ਼ਤ ਮੰਗੀ ਸੀ, ਪਰ ਉਸ ਸਮੇਂ ਪੁਲਿਸ ਨੇ ਉਨ੍ਹਾਂ ਬੇਨਤੀ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਵਿਅਕਤੀ ਨੇ ਅਦਾਲਤ ਦਾ ਰੁਖ ਕੀਤਾ।
ਸਵੀਡਨ ਪੁਲਿਸ ਦੇ ਇਸ ਫੈਸਲੇ ਦਾ ਉਸਦੀ ਨਾਟੋ ਮੈਂਬਰਸ਼ਿਪ 'ਤੇ ਅਸਰ ਪੈ ਸਕਦਾ ਹੈ। ਦਰਅਸਲ, ਸਵੀਡਨ ਵਿੱਚ ਕੁਰਾਨ ਨੂੰ ਸਾੜਨ ਦੀ ਘਟਨਾ ਪਹਿਲਾਂ ਵੀ ਵਾਪਰ ਚੁੱਕੀ ਹੈ। ਇਸ ਕਾਰਨ ਸਵੀਡਨ ਦੀ ਨਾਟੋ ਮੈਂਬਰਸ਼ਿਪ ਵੀ ਅਟਕ ਗਈ ਸੀ। ਸਵੀਡਨ ਵਿੱਚ ਇਸਲਾਮ ਖ਼ਿਲਾਫ਼ ਪ੍ਰਦਰਸ਼ਨਾਂ ਕਾਰਨ ਤੁਰਕੀ ਨਾਲ ਇਸ ਦੇ ਸਬੰਧਾਂ ਵਿੱਚ ਤਣਾਅ ਵਧ ਗਿਆ ਹੈ ਅਤੇ ਤੁਰਕੀ ਨਾਟੋ ਵਿੱਚ ਸਵੀਡਨ ਦੇ ਦਾਖ਼ਲੇ ਵਿੱਚ ਅੜਿੱਕਾ ਬਣ ਰਿਹਾ ਹੈ।
ਜਨਵਰੀ ਵਿੱਚ ਵੀ ਸਾੜੀ ਗਈ ਸੀ ਕੁਰਾਨ ਦੀ ਪੱਤਰ : ਦੱਸ ਦੇਈਏ ਕਿ ਇਸ ਸਾਲ ਜਨਵਰੀ 'ਚ ਸਵੀਡਨ 'ਚ ਕੁਰਾਨ ਸਾੜ ਦਿੱਤੀ ਗਈ ਸੀ, ਜਿਸ 'ਤੇ ਸਾਊਦੀ ਅਰਬ, ਪਾਕਿਸਤਾਨ ਸਮੇਤ ਕਈ ਮੁਸਲਿਮ ਦੇਸ਼ਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਸਵੀਡਨ ਵਿੱਚ, ਨਾਟੋ ਦੀ ਮੈਂਬਰਸ਼ਿਪ ਨੂੰ ਲੈ ਕੇ ਤੁਰਕੀ ਨਾਲ ਤਣਾਅ ਦੇ ਵਿਚਕਾਰ, ਸੱਜੇ-ਪੱਖੀ ਸਟ੍ਰਾਮ ਕੁਰਸ ਪਾਰਟੀ ਦੇ ਨੇਤਾ, ਰਾਸਮੁਸ ਪਾਲੁਦਾਨ ਨੇ ਤੁਰਕੀ ਦੇ ਦੂਤਾਵਾਸ ਦੇ ਬਾਹਰ ਕੁਰਾਨ ਨੂੰ ਅੱਗ ਲਗਾ ਦਿੱਤੀ।