ETV Bharat / international

Garcetti's Nomination Cleared: ਅਮਰੀਕੀ ਸੈਨੇਟ ਵੱਲੋਂ ਐਰਿਕ ਗਾਰਸੇਟੀ ਦੀ ਭਾਰਤੀ ਰਾਜਦੂਤ ਵਜੋਂ ਨਿਯੁਕਤੀ ਨੂੰ ਮਨਜ਼ੂਰੀ - ਲਾਸ ਏਂਜਲਸ ਦੇ ਸਾਬਕਾ ਮੇਅਰ

ਅਮਰੀਕੀ ਸੈਨੇਟ ਨੇ ਬੁੱਧਵਾਰ ਨੂੰ ਲਾਸ ਏਂਜਲਸ ਦੇ ਸਾਬਕਾ ਮੇਅਰ ਐਰਿਕ ਗਾਰਸੇਟੀ, ਜੋ ਕਿ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੇ ਨਜ਼ਦੀਕੀ ਸਹਿਯੋਗੀ ਹਨ, ਨੂੰ ਭਾਰਤ ਦੇ ਰਾਜਦੂਤ ਵਜੋਂ ਨਿਯੁਕਤ ਕਰਨ ਦੀ ਪੁਸ਼ਟੀ ਕੀਤੀ ਹੈ।

US Senate approved the appointment of Eric Garcetti as Indian ambassador
ਅਮਰੀਕੀ ਸੈਨੇਟ ਵੱਲੋਂ ਐਰਿਕ ਗਾਰਸੇਟੀ ਦੀ ਭਾਰਤੀ ਰਾਜਦੂਤ ਵਜੋਂ ਨਿਯੁਕਤੀ ਨੂੰ ਮਨਜ਼ੂਰੀ
author img

By

Published : Mar 16, 2023, 8:55 AM IST

ਵਾਸ਼ਿੰਗਟਨ : ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਐਰਿਕ ਗਾਰਸੇਟੀ ਨੂੰ ਭਾਰਤ ਦਾ ਰਾਜਦੂਤ ਨਿਯੁਕਤ ਕਰਨ ਦੇ ਐਲਾਨ ਦੇ ਦੋ ਸਾਲ ਬਾਅਦ ਅਮਰੀਕੀ ਸੈਨੇਟ ਨੇ ਬੁੱਧਵਾਰ ਨੂੰ ਇਸ ਨੂੰ ਮਨਜ਼ੂਰੀ ਦੇ ਦਿੱਤੀ। ਉਹ ਲਾਸ ਏਂਜਲਸ ਦੇ ਮੇਅਰ ਸਮੇਤ ਕਈ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ। ਹੁਣ ਤੱਕ, ਗਾਰਸੇਟੀ ਨੂੰ ਜਿਣਸੀ ਸ਼ੋਸ਼ਣ ਦੇ ਮਾਮਲੇ ਵਿੱਚ ਗਲਤ ਤਰੀਕੇ ਨਾਲ ਨਜਿੱਠਣ ਕਾਰਨ ਉਸਦੀ ਆਪਣੀ ਪਾਰਟੀ ਤੋਂ ਸਮਰਥਨ ਨਹੀਂ ਮਿਲ ਰਿਹਾ ਸੀ। ਸੈਨੇਟ ਨੇ ਲਾਸ ਏਂਜਲਸ ਦੇ ਸਾਬਕਾ ਮੇਅਰ ਦੀ ਨਾਮਜ਼ਦਗੀ ਨੂੰ ਅੱਗੇ ਵਧਾਇਆ। ਉਨ੍ਹਾਂ ਨੂੰ 42 ਦੇ ਮੁਕਾਬਲੇ 12 ਵੋਟਾਂ ਮਿਲੀਆਂ।

ਕਈ ਮਹੀਨਿਆਂ ਤੋਂ ਸ਼ੱਕ ਦੇ ਘੇਰੇ ਵਿਚ ਸੀ ਐਰਿਕ ਗਾਰਸੇਟੀ ਦੀ ਨਿਯੁਕਤੀ : ਇਸ ਨਾਲ ਭਾਰਤ ਵਿਚ ਰਾਜਦੂਤ ਵਜੋਂ ਉਨ੍ਹਾਂ ਦੀ ਨਿਯੁਕਤੀ ਦੇ ਰਾਹ ਵਿਚ ਆ ਰਹੀ ਆਖਰੀ ਰੁਕਾਵਟ ਵੀ ਦੂਰ ਹੋ ਗਈ। ਉਨ੍ਹਾਂ ਦੀ ਨਿਯੁਕਤੀ ਕਈ ਮਹੀਨਿਆਂ ਤੋਂ ਸ਼ੱਕ ਦੇ ਘੇਰੇ ਵਿਚ ਸੀ। ਕਿਉਂਕਿ ਇਹ ਸਪੱਸ਼ਟ ਨਹੀਂ ਸੀ ਕਿ ਪ੍ਰੋਗਰੈਸਿਵ ਡੈਮੋਕਰੇਟਸ ਦੇ ਸਾਰੇ ਮੈਂਬਰ ਇਸ ਨਿਯੁਕਤੀ ਦੇ ਹੱਕ ਵਿੱਚ ਸਨ ਜਾਂ ਨਹੀਂ। ਇਸ ਤੋਂ ਪਹਿਲਾਂ ਸੈਨੇਟ ਦੀ ਵਿਦੇਸ਼ੀ ਸਬੰਧਾਂ ਦੀ ਕਮੇਟੀ ਨੇ ਐਰਿਕ ਗਾਰਸੇਟੀ ਦੇ ਹੱਕ ਵਿੱਚ ਵੋਟ ਪਾਈ ਸੀ। ਉਸ ਨੂੰ ਪੈਨਲ ਵਿੱਚ ਅੱਠ ਦੇ ਮੁਕਾਬਲੇ 13 ਵੋਟਾਂ ਮਿਲੀਆਂ, ਜਿਸ ਤੋਂ ਬਾਅਦ ਉਨ੍ਹਾਂ ਦੀ ਨਾਮਜ਼ਦਗੀ ਨੂੰ ਮਨਜ਼ੂਰੀ ਦਿੱਤੀ ਗਈ, ਜਿਸ 'ਚ ਰਿਪਬਲਿਕਨ ਸੈਨੇਟਰ ਟੌਡ ਯੰਗ ਅਤੇ ਬਿਲ ਹੈਗਰਟੀ ਨੇ ਗਰਸੇਟੀ ਦੇ ਹੱਕ ਵਿੱਚ ਵੋਟ ਪਾਈ।

ਇਹ ਵੀ ਪੜ੍ਹੋ : US Banking Crisis: ਅਮਰੀਕਾ ਦੀ ਸਿਲੀਕਾਨ ਵੈਲੀ ਤੋਂ ਬਾਅਦ ਹੁਣ ਸਿਗਨੇਚਰ ਬੈਂਕ ਨੂੰ ਲੱਗਾ ਤਾਲਾ

2021 ਵਿਚ ਪਹਿਲੀ ਵਾਰ ਹੋਈ ਸੀ ਗਾਰਸੇਟੀ ਦੀ ਨਾਮਜ਼ਦਗੀ : ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਪਹਿਲੀ ਵਾਰ ਗਾਰਸੇਟੀ ਨੂੰ ਜੁਲਾਈ 2021 ਵਿੱਚ ਭਾਰਤ ਵਿੱਚ ਰਾਜਦੂਤ ਵਜੋਂ ਨਾਮਜ਼ਦ ਕੀਤਾ ਸੀ। ਵਿਦੇਸ਼ੀ ਸਬੰਧ ਕਮੇਟੀ ਨੇ ਜਨਵਰੀ 2022 ਵਿੱਚ ਇਸ 'ਤੇ ਦਸਤਖਤ ਕੀਤੇ ਸਨ। ਉਸ ਦੀ ਨਾਮਜ਼ਦਗੀ ਇੱਕ ਸਾਲ ਤੋਂ ਵੱਧ ਸਮੇਂ ਤੋਂ ਲਟਕ ਰਹੀ ਸੀ। ਉਸ 'ਤੇ ਇਕ ਉੱਚ ਅਧਿਕਾਰੀ ਦੇ ਜਿਣਸੀ ਸ਼ੋਸ਼ਣ ਬਾਰੇ ਜਾਣਨ ਦਾ ਦੋਸ਼ ਸੀ। ਪਰ ਗਾਰਸੇਟੀ ਨੇ ਉਸਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ। ਸੈਨੇਟਰ ਚੱਕ ਗ੍ਰਾਸਲੇ ਨੇ ਮਈ ਵਿੱਚ ਸਾਰੀ ਸਥਿਤੀ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਸੀ।

ਇਹ ਵੀ ਪੜ੍ਹੋ : UK on India's Permanent Membership in UNSC: ਬ੍ਰਿਟੇਨ ਨੇ UNSC ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਕੀਤਾ ਸਮਰਥਨ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐਰਿਕ ਗਾਰਸੇਟੀ ਦੋਸ਼ਾਂ ਤੋਂ ਜਾਣੂ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਸ ਦੇ ਸਾਬਕਾ ਚੀਫ ਆਫ ਸਟਾਫ ਰਿਕ ਜੈਕਬਸ ਨੇ ਲਾਸ ਏਂਜਲਸ ਦੇ ਇਕ ਪੁਲਸ ਅਧਿਕਾਰੀ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਗ੍ਰਾਸਲੇ ਦੇ ਦਫ਼ਤਰ ਨੇ ਇੱਕ ਰੀਲੀਜ਼ ਵਿੱਚ ਕਿਹਾ ਕਿ ਜਾਂਚ ਦੇ ਨਤੀਜੇ ਗਾਰਸੇਟੀ ਨੇ ਕਮੇਟੀ ਦੇ ਸਾਹਮਣੇ ਗਵਾਹੀ ਦੇ ਉਲਟ ਹੈ। ਗਾਰਸੇਟੀ ਨੇ ਉਸ ਸਮੇਂ ਰਿਪੋਰਟ ਦਾ ਇਹ ਕਹਿ ਕੇ ਜਵਾਬ ਦਿੱਤਾ ਕਿ ਉਹ ਇਸ ਦੀਆਂ ਖੋਜਾਂ ਤੋਂ ਅਸਹਿਮਤ ਹੈ। ਉਸ ਨੇ ਉਮੀਦ ਜਤਾਈ ਕਿ ਜਲਦੀ ਹੀ ਉਹ ਬੇਕਸੂਰ ਸਾਬਤ ਹੋ ਜਾਵੇਗਾ।

ਇਹ ਵੀ ਪੜ੍ਹੋ : Imran Khan On His Arrest: ਗ੍ਰਿਫਤਾਰੀ ਨੂੰ ਲੈ ਕੇ ਬੋਲੇ ਇਮਰਾਨ ਖਾਨ, ਕਿਹਾ- ਮੇਰੀ ਗ੍ਰਿਫਤਾਰੀ ਲੰਡਨ ਦੀ ਯੋਜਨਾ ਦਾ ਹਿੱਸਾ

ਸੈਨੇਟ ਉਸ ਵਿੱਚ ਵਿਸ਼ਵਾਸ ਜਤਾਏਗੀ। ਲਾਸ ਏਂਜਲਸ ਸਿਟੀ ਦੁਆਰਾ ਪਹਿਲਾਂ ਕੀਤੀ ਗਈ ਇੱਕ ਰਿਪੋਰਟ ਵਿੱਚ ਪਾਇਆ ਗਿਆ ਸੀ ਕਿ ਗਾਰਸੇਟੀ ਜੈਕਬਜ਼ ਨਾਲ ਕਿਸੇ ਵੀ ਅਣਉਚਿਤ ਵਿਵਹਾਰ ਵਿੱਚ ਸ਼ਾਮਲ ਨਹੀਂ ਸੀ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੀਨ-ਪੀਅਰੇ ਨੇ ਵੀ ਲਾਸ ਏਂਜਲਸ ਦੇ ਮੇਅਰ ਐਰਿਕ ਗਾਰਸੇਟੀ ਦੀ ਨਾਮਜ਼ਦਗੀ ਨੂੰ ਇਸ ਭੂਮਿਕਾ ਲਈ ਯੋਗ ਅਤੇ ਗੁਣਕਾਰੀ ਦੱਸਿਆ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਨੇ ਇਕ ਬਿਆਨ 'ਚ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਉਹ ਇਸ ਮਹੱਤਵਪੂਰਨ ਭੂਮਿਕਾ ਲਈ ਯੋਗ ਹਨ। (ANI)

ETV Bharat Logo

Copyright © 2025 Ushodaya Enterprises Pvt. Ltd., All Rights Reserved.