ਅਮਰੀਕਾ: ਦੱਖਣੀ ਕੈਲੀਫੋਰਨੀਆ ਵਿੱਚ ਹਿਲੇਰੀ ਤੂਫਾਨ ਦਾਖਲ ਹੋ ਚੁੱਕਾ ਹੈ। ਇਸ ਨਾਲ ਭਾਰੀ ਮੀਂਹ ਪਿਆ ਅਤੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਦੱਖਣੀ ਕੈਲੀਫੋਰਨੀਆ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਏਰੀਜ਼ੋਨਾ ਅਤੇ ਨੇਵਾਦਾ ਦੇ ਕੁੱਝ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਵਿਨਾਸ਼ਕਾਰੀ ਹੜ੍ਹ ਆਉਣ ਦਾ ਖ਼ਦਸ਼ਾ ਹੈ।
ਕੀ ਕਿਹਾ ਮੌਸਮ ਵਿਭਾਗ ਨੇ: ਇਹ ਤੂਫਾਨ ਉਸ ਸਮੇਂ ਆਇਆ ਜਦੋਂ ਦੱਖਣੀ ਕੈਲੀਫੋਰਨੀਆ ਵਿੱਚ ਭੂਚਾਲ ਆਇਆ। ਯੂਐਸ ਜਿਓਲੋਜੀਕਲ ਸਰਵੇ ਨੇ ਐਤਵਾਰ (ਸਥਾਨਕ ਸਮੇਂ ਮੁਤਾਬਕ) ਨੂੰ ਦੱਸਿਆ ਕਿ ਲਾਸ ਏਂਜਲਿਸਦੇ ਉੱਤਰ ਵਿੱਚ ਦੱਖਣੀ ਕੈਲੀਫਰੋਨੀਆ ਵਿੱਚ 5.1 ਤੀਬਰਤਾ ਨਾਲ ਭੂਚਾਨ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਵਿਚਾਲੇ ਯੂਐਸ ਨੈਸ਼ਨਲ ਮੌਸਮ ਸਰਵਿਸ ਨੇ ਕਿਹਾ ਕਿ ਅਚਾਨਕ ਆਏ ਹੜ੍ਹ ਕਾਰਨ ਸੜਕਾਂ ਵਿੱਚ ਪਾਣੀ ਭਰ ਸਕਦਾ ਹੈ ਅਤੇ ਤੇਜ਼ੀ ਨਾਲ ਲੋਕਾਂ ਜਾਂ ਹੋਰ ਇਮਾਰਤਾਂ ਨੂੰ ਵਹਾਅ ਕੇ ਲੈ ਜਾ ਸਕਦਾ ਹੈ।
ਇਨ੍ਹਾਂ ਲੋਕਾਂ ਲਈ ਵੱਧ ਸਕਦਾ ਖ਼ਤਰਾ: ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ, ਰੇਗਿਸਤਾਨ ਵਿੱਚ ਰਹਿਣ ਵਾਲੇ ਲੋਕਾਂ ਲਈ ਖ਼ਤਰਾ ਹੋਰ ਵੀ ਗੰਭੀਰ ਹੈ। ਜਦੋਂ ਭਾਰੀ ਮੀਂਹ ਦੇ ਪਾਣੀ ਨੂੰ ਰੇਗਿਸਤਾਨ ਦੀ ਰੇਤ ਸੋਕ ਨਹੀਂ ਪਾਉਂਦੀ ਤਾਂ, ਪਾਣੀ ਦਾ ਵਹਾਅ ਕਾਫੀ ਤੇਜ਼ੀ ਨਾਲ ਅੱਗੇ ਵੱਧਦਾ ਹੈ। ਰਾਸ਼ਟਰੀ ਮੌਸਮ ਸਰਵਿਸ ਮੁਤਾਬਕ ਇਸ ਖੇਤਰ ਵਿੱਚ ਪਾਏ ਜਾਣ ਵਾਲੇ ਖੁਸ਼ਕ, ਘੱਟ ਵਨਸਪਤੀ ਵਾਲੇ ਵਾਤਾਵਰਨ ਵਿੱਚ ਮੀਂਹ ਨੂੰ ਸੋਕਣ ਦੀ ਸ਼ਕਤੀ ਘੱਟ ਹੁੰਦੀ ਹੈ। ਜਿਸ ਕਾਰਨ ਪਾਣੀ ਦਾ ਵਹਾਅ ਤੰਗ ਖੱਡਿਆ ਤੇ ਢਲਾਨ ਵਾਲੇ ਖੇਤਰ ਵੱਲ ਤੇਜ਼ੀ ਨਾਲ ਅੱਗੇ ਵੱਧਦਾ ਹੈ। ਕਈ ਖੇਤਰਾਂ ਵਿੱਚ ਛੋਟੇ ਤੂਫਾਨ ਵੀ ਸਾਮਾਨ ਰੂਪ ਵਜੋਂ ਸੁੱਕੇ ਨਾਲਿਆਂ ਅਤੇ ਖੱਡਾਂ ਨੂੰ ਕੁੱਝ ਹੀ ਮਿੰਟਾਂ ਵਿੱਚ ਪਾਣੀ ਨਾਲ ਭਰ ਦਿੰਦਾ ਹੈ।
ਐਮਰਜੈਂਸੀ ਸਥਿਤੀ ਦਾ ਐਲਾਨ: ਦੱਖਣੀ ਕੈਲੀਫੋਰਨੀਆ ਵਿੱਚ ਤੂਫਾਨ ਆਉਣ ਤੋਂ ਪਹਿਲਾਂ, ਰਾਜ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਦਫ਼ਤਰ ਚੋਂ ਇਕ ਜਾਰੀ ਰਿਲੀਜ਼ ਮੁਤਾਬਕ, ਤੂਫਾਨ ਹਿਲੇਰੀ ਦੇ ਪ੍ਰਭਾਵ ਤੋਂ ਬੱਚਣ ਲਈ ਕਦਮ ਚੁੱਕੇ ਗਏ ਹਨ। ਗਵਰਨਰ ਗੇਵਿਨ ਨਿਊਸੋਮ ਨੇ ਅੱਜ ਤੂਫਾਨ ਹਿਲੇਰੀ ਉੱਤੇ ਪ੍ਰਤੀਕਿਰਿਆ ਨੂੰ ਲੈ ਕੇ ਦੱਖਣੀ ਕੈਲੀਫੋਰਨੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ, ਕਿਉਂਕਿ ਅੱਜ ਤੋਂ ਸ਼ੁਰੂ ਹੋਣ ਵਾਲੇ ਤੂਫਾਨ ਦੇ ਪ੍ਰਭਾਵਾਂ ਤੋਂ ਪਹਿਲਾਂ ਸਾਧਨਾਂ ਨੂੰ ਜੁਟਾਉਣ ਅਤੇ ਇੱਕਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਸੈਨ ਬਰਨਾਡੀਰਨੋ ਕਾਊਂਟੀ ਨੇ ਐਮਰਜੈਂਸੀ ਦੀ ਸਥਿਤੀ ਐਲਾਨੀ ਹੈ, ਕਾਊਂਟੀ ਨੇ ਵਾਸੀਆਂ ਨੂੰ ਇਕ ਈਮੇਲ ਰਾਹੀਂ ਐਲਾਨ ਦੀ ਜਾਣਕਾਰੀ ਸਾਂਝੀ ਕੀਤੀ ਹੈ। (ਏਐਨਆਈ)