ਨੈਸ਼ਵਿਲ: ਅਮਰੀਕਾ ਦੇ ਟੈਨੇਸੀ ਸੂਬੇ ਦੇ ਨੈਸ਼ਵਿਲ ਵਿੱਚ ਇੱਕ ਨਿੱਜੀ ਕ੍ਰਿਸ਼ਚੀਅਨ ਸਕੂਲ ਵਿੱਚ ਸੋਮਵਾਰ ਸਵੇਰੇ ਹੋਈ ਗੋਲੀਬਾਰੀ ਵਿੱਚ ਤਿੰਨ ਬੱਚਿਆਂ ਅਤੇ ਤਿੰਨ ਬਾਲਗਾਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ। ਦੱਸਇਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੀ ਇੱਕ ਔਰਤ ਸੀ, ਹਮਲਾਵਰ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮਾਰ ਦਿੱਤਾ ਹੈ ਜੋ ਕਿ ਟਰਾਂਸਜੈਂਡਰ ਸੀ। ਹਮਲਾ ਕਿਨ੍ਹਾਂ ਕਾਰਨਾਂ ਕਰਕੇ ਕੀਤਾ ਗਿਆ, ਇਸ ਦਾ ਪਤਾ ਨਹੀਂ ਲੱਗ ਸਕਿਆ ਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜੋ: Pakistan Inflation in Ramadan Month: ਰਮਜ਼ਾਨ ਮਹੀਨੇ ਵਿੱਚ ਪਾਕਿਸਤਾਨੀਆਂ 'ਤੇ ਮਹਿੰਗਾਈ ਦੀ ਮਾਰ
ਇਸ ਤਰ੍ਹਾਂ ਵਾਪਰੀ ਘਟਨਾ: ਦੱਸਿਆ ਜਾ ਰਿਹਾ ਹੈ ਕਿ ਇੱਕ ਹਥਿਆਰਬੰਦ ਔਰਤ ਨੈਸ਼ਵਿਲ ਵਿੱਚ ਇੱਕ ਈਸਾਈ ਸਕੂਲ ਵਿੱਚ ਦਾਖਲ ਹੋਈ ਤੇ ਉਸ ਨੇ ਸਕੂਲ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਨਾਲ ਸਕੂਲ ਦੇ ਤਿੰਨ ਬੱਚੇ ਅਤੇ ਤਿੰਨ ਸਟਾਫ਼ ਮੈਂਬਰ ਮਾਰੇ ਗਏ। ਪੁਲਿਸ ਮੁਖੀ ਜੌਹਨ ਡਰੇਕ ਨੇ ਕਿਹਾ ਕਿ ਹਮਲੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਸ਼ੱਕੀ ਹਮਲਾਵਰ ਦੀ ਪਛਾਣ ਨੈਸ਼ਵਿਲ ਇਲਾਕੇ ਦੀ ਰਹਿਣ ਵਾਲੀ 28 ਸਾਲਾ ਔਡਰੇ ਐਲਿਜ਼ਾਬੇਥ ਹੇਲ ਵਜੋਂ ਹੋਈ ਹੈ ਜੋ ਕਿ ਟਰਾਂਸਜੈਂਡਰ ਸੀ। ਪੁਲਿਸ ਦਾ ਕਹਿਣਾ ਹੈ ਕਿ ਘਾਤਕ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹਮਲਾਵਰ ਨੂੰ ਇੱਕ ਵਾਰ ਰਾਜਧਾਨੀ ਟੈਨੇਸੀ ਵਿੱਚ ਦੇਖਿਆ ਗਿਆ ਸੀ।
ਹਮਲਾਵਰ ਨੇ ਨਕਸ਼ਾ ਕੀਤਾ ਸੀ ਤਿਆਰ: ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲਾਵਰ ਨੇ ਇਮਾਰਤ ਦੇ ਐਂਟਰੀ ਪੁਆਇੰਟਾਂ ਸਮੇਤ ਸਕੂਲ ਦੇ ਵਿਸਤ੍ਰਿਤ ਨਕਸ਼ੇ ਤਿਆਰ ਕੀਤੇ ਸਨ ਅਤੇ ਮੈਨੀਫੈਸਟੋ ਅਤੇ ਹੋਰ ਲਿਖਤਾਂ ਛੱਡ ਦਿੱਤੀਆਂ ਸਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਅਮਰੀਕਾ ਵਿੱਚ ਬੰਦੂਕ ਹਿੰਸਾ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਗੋਲੀਬਾਰੀ ਦੇ ਪਿੱਛੇ ਕੀ ਕਾਰਨ ਹੋ ਸਕਦੇ ਹਨ। ਹੁਣ ਤੱਕ ਦੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਹਮਲਾਵਰ ਦਾ ਪਹਿਲਾਂ ਕੋਈ ਅਪਰਾਧਿਕ ਇਤਿਹਾਸ ਨਹੀਂ ਸੀ। ਜਾਂਚ 'ਚ ਪੁਲਸ ਨੂੰ ਪਤਾ ਲੱਗਾ ਹੈ ਕਿ ਹਮਲਾਵਰ ਕਿਸੇ ਗੱਲ ਨੂੰ ਲੈ ਕੇ ਗੁੱਸੇ 'ਚ ਸੀ। ਪਰ ਹਮਲਾਵਰ ਨੇ ਹਮਲੇ ਲਈ ਸਕੂਲ ਨੂੰ ਕਿਉਂ ਚੁਣਿਆ, ਇਸ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੋਇਆ ਹੈ।
ਇਹ ਵੀ ਪੜੋ: Maryam Nawaz Sharif on imran khan: ਮਰੀਅਮ ਸ਼ਰੀਫ ਦਾ ਇਮਰਾਨ ਉੱਤੇ ਤੰਜ਼, ਕਿਹਾ- ਅਦਾਲਤ ਨੇ ਲਾਡਲਾ ਬਣਾ ਕੇ ਰੱਖਿਆ