ਮੁੰਬਈ : 'ਰਈਸ' ਅਤੇ 'ਹਮਸਫਰ' 'ਚ ਅਹਿਮ ਕਿਰਦਾਰ ਨਿਭਾਉਣ ਵਾਲੀ ਮਸ਼ਹੂਰ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਨੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਹੈ। ਦਰਅਸਲ ਅਦਾਕਾਰਾ ਮਾਹਿਰਾ ਕਾਨ ਨੇ ਦੁਜੀ ਵਾਰ ਵਿਆਹ ਕਰਵਾਇਆ ਲਿਆ ਹੈ ਅਤੇ ਵਿਆਹ ਦੀਆਂ ਬੇਹੱਦ ਖੁਬਸੁਰਤ ਤਸਵੀਰਾਂ ਅਤੇ ਵੀਡੀਓਜ਼ ਆਨਲਾਈਨ ਸਾਹਮਣੇ ਆ ਰਹੀਆਂ ਹਨ, ਮਾਹਿਰਾ ਦਾ ਵਿਆਹ ਬਿਜ਼ਨੈੱਸਮੈਨ ਸਲੀਮ ਕਰੀਮ ਨਾਲ ਹੋਇਆ ਹੈ। ਮਾਹਿਰਾ ਨੇ ਵਿਆਹ ਮੌਕੇ ਪੇਸਟਲ ਲਹਿੰਗਾ ਪਾਇਆ ਸੀ ਅਤੇ ਆਪਣੇ ਵਿਆਹ ਦੇ ਲੁੱਕ ਲਈ ਹੀਰੇ ਦੇ ਗਹਿਣਿਆਂ ਦੀ ਚੋਣ ਕੀਤੀ। ਜਦੋਂ ਕਿ ਸਲੀਮ ਨੇ ਕਾਲੀ ਸ਼ੇਰਵਾਨੀ ਅਤੇ ਨੀਲੀ ਪੱਗ ਪਹਿਨੀ ਸੀ।
ਕਈ ਹਿੱਟ ਫਿਲਮਾਂ ਦੇ ਚੁਕੀ ਮਾਹਿਰਾ : ਮਾਹਿਰਾ ਨੇ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਕਿ ਫਿਲਮ 'ਰਈਸ' 'ਚ ਆਪਣੀ ਭੂਮਿਕਾ ਅਤੇ ਰਣਬੀਰ ਨਾਲ ਸਿਗਰਟਨੋਸ਼ੀ ਦੀਆਂ ਤਸਵੀਰਾਂ ਕਾਰਨ ਉਹ ਡਿਪ੍ਰੈਸ਼ਨ 'ਚ ਚਲੀ ਗਈ ਸੀ। ਮਾਹਿਰਾ ਦੇ ਮੈਨੇਜਰ ਅਨੁਸ਼ਯ ਤਲਹਾ ਖਾਨ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਦੁਲਹਨ ਬਣ ਕੇ ਸਲੀਮ ਵੱਲ ਜਾ ਰਹੀ ਹੈ। ਕਲਿੱਪ 'ਚ ਉਸ ਦੇ ਸਾਥੀ ਬਣਨ ਜਾ ਰਹੇ ਸਲੀਮ ਕਰੀਮ ਆਪਣੇ ਹੰਝੂ ਪੂੰਝਦੇ ਨਜ਼ਰ ਆ ਰਹੇ ਹਨ। ਮਾਹਿਰਾ ਜਦੋਂ ਸਲੀਮ ਦੇ ਨੇੜੇ ਆਈ ਤਾਂ ਸਲੀਮ ਵੀ ਉਸ ਵੱਲ ਵਧਿਆ ਅਤੇ ਪਰਦਾ ਚੁੱਕ ਲਿਆ। ਭਾਵੁਕ ਸਲੀਮ ਨੇ ਮਾਹਿਰਾ ਦੇ ਮੱਥੇ ਨੂੰ ਚੁੰਮਿਆ ਅਤੇ ਉਸ ਨੂੰ ਜੱਫੀ ਪਾ ਲਈ।
- Priyanka Chopra: ਨਿਕ ਜੋਨਸ ਵੱਲੋ ਸ਼ੇਅਰ ਕੀਤੀ ਪੋਸਟ 'ਤੇ ਦੇਸੀ ਗਰਲ ਨੇ ਦਿੱਤੀ ਅਜਿਹੀ ਪ੍ਰਤੀਕਿਰੀਆ, ਦੋਖੋ ਤਸਵੀਰਾਂ
- Disha Patani: 'MS Dhoni: The Untold Story' ਦੇ 7 ਸਾਲ ਪੂਰੇ ਹੋਣ 'ਤੇ ਦਿਸ਼ਾ ਨੇ ਕੀਤਾ ਸੁਸ਼ਾਂਤ ਨੂੰ ਯਾਦ, ਇਸ ਗੱਲ ਲਈ ਕੀਤਾ ਧੰਨਵਾਦ
- Actress Archana Gautam Fight: ਅਦਾਕਾਰਾ ਅਰਚਨਾ ਗੌਤਮ ਦੀ ਕੁੱਟਮਾਰ ਨੂੰ ਕਾਂਗਰਸੀ ਆਗੂਆਂ ਨੇ ਦੱਸਿਆ ਡਰਾਮਾ, ਕਿਹਾ- ਸਸਤੀ ਪ੍ਰਸਿੱਧੀ ਦਾ ਸਟੰਟ
ਲੋਕ ਕਰ ਰਹੇ ਮਾਹਿਰਾ ਦੀ ਸਿਫਤ: ਇਸ ਨਵੀਂ ਸ਼ੁਰੂਆਤ ਲਈ ਫੈਨਜ਼ ਸੋਸ਼ਲ ਮੀਡੀਆ 'ਤੇ ਮਾਹਿਰਾ ਨੂੰ ਵਧਾਈ ਦੇ ਰਹੇ ਹਨ। ਇਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ, 'ਤੁਹਾਨੂੰ ਦੇਖ ਕੇ ਬਹੁਤ ਵਧੀਆ ਲੱਗਾ, ਇਹ ਉਨ੍ਹਾਂ ਔਰਤਾਂ ਲਈ ਉਮੀਦ ਹੈ ਜੋ ਦੁਬਾਰਾ ਨਵੀਂ ਸ਼ੁਰੂਆਤ ਕਰਨ ਬਾਰੇ ਸੋਚਦੀਆਂ ਹਨ। ਜਦੋਂ ਕਿ ਇੱਕ ਪ੍ਰਸ਼ੰਸਕ ਨੇ ਲਿਖਿਆ, 'ਵਧਾਈਆਂ, ਅੱਲ੍ਹਾ ਤੁਹਾਨੂੰ ਇੱਕ ਸੁੰਦਰ ਵਿਆਹੁਤਾ ਜੀਵਨ ਬਖਸ਼ੇ।' ਇਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ, 'ਤੁਸੀਂ ਬਹੁਤ ਸੁੰਦਰ ਲੱਗ ਰਹੇ ਹੋ'।
ਮਾਹਿਰਾ ਅਤੇ ਸਲੀਮ ਪਿਛਲੇ ਕੁਝ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ, 2022 ਵਿੱਚ ਜਦੋਂ ਮਾਹਿਰਾ ਨੂੰ ਉਨ੍ਹਾਂ ਦੀ ਡੇਟਿੰਗ ਬਾਰੇ ਪੁੱਛਿਆ ਗਿਆ ਤਾਂ ਉਸਨੇ ਸ਼ਰਮ ਨਾਲ ਸਿਰ ਹਿਲਾ ਦਿੱਤਾ। ਹੁਣ ਆਖਿਰਕਾਰ 2023 ਵਿੱਚ ਮਾਹਿਰਾ ਨੇ ਸਲੀਮ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ।