ਚੰਡੀਗੜ੍ਹ : ਪਾਕਿਸਤਾਨ ਦੇ ਅਧਿਕਾਰੀਆਂ ਨੇ ਸਿੰਧ ਸੂਬੇ ’ਚ ਰਹਿ ਰਹੇ 190 ਹਿੰਦੂਆਂ ਨੂੰ ਭਾਰਤ ਦੀ ਯਾਤਰਾ ’ਤੇ ਜਾਣ ਤੋਂ ਰੋਕ ਦਿੱਤਾ ਕਿਉਂਕਿ ਉਹ ਆਪਣੀ ਯਾਤਰਾ ਦੇ ਮਕਸਦ ਬਾਰੇ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਮੀਡੀਆ ਰਿਪੋਰਟਾਂ ਮੁਤਾਬਕ ਸਿੰਧ ਦੇ ਕਈ ਹਿੱਸਿਆਂ ਤੋਂ ਬੱਚਿਆਂ ਤੇ ਔਰਤਾਂ ਸਮੇਤ ਕਈ ਹਿੰਦੂ ਪਰਿਵਾਰ ਵਾਹਗਾ ਬਾਰਡਰ ਪਹੁੰਚੇ ਸਨ। ਉਨ੍ਹਾਂ ਕੋਲ ਵੀਜ਼ਾ ਸੀ ਤੇ ਤੀਰਥ ਯਾਤਰਾ ਲਈ ਭਾਰਤ ਜਾਣਾ ਚਾਹੁੰਦੇ ਸਨ ਪਰ ਪਾਕਿਸਤਾਨੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਮਨਜ਼ੂਰੀ ਨਹੀਂ ਦਿੱਤੀ, ਕਿਉਂਕਿ ਉਹ ਯਾਤਰਾ ਦੇ ਮਕਸਦ ਬਾਰੇ ਸਪਸ਼ਟ ਜਵਾਬ ਨਹੀਂ ਦੇ ਸਕੇ ਸਨ।
ਮੀਡੀਆ ਰਿਪੋਰਟਾਂ ਮੁਤਾਬਕ ਸਿੰਧ ਸੂਬੇ ਦੇ ਵੱਡੀ ਗਿਣਤੀ ਹਿੰਦੂ ਭਾਰਤ ਆਉਣਾ ਚਾਹੁੰਦੇ ਹਨ ਪਰ ਪਾਕਿਸਤਾਨ (Pakistan) ਸਰਕਾਰ ਇਸ ਦੀ ਇਜਾਜ਼ਤ ਨਹੀਂ ਦੇ ਰਹੀ ਹੈ। ਕਈ ਲੋਕਾਂ ਨੂੰ ਵਾਹਗਾ ਬਾਰਡਰ ‘ਤੇ ਰੋਕ ਲਿਆ ਗਿਆ ਹੈ। ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਜ਼ਾ ਲਈ ਅਪਲਾਈ ਕਰਨ ਵਾਲੇ ਲੋਕ ਭਾਰਤ ਜਾਣ ਦਾ ਸਪੱਸ਼ਟ ਕਾਰਨ ਨਹੀਂ ਦੱਸ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਵਿੱਚ 22 ਲੱਖ 10 ਹਜ਼ਾਰ ਤੋਂ ਵੱਧ ਹਿੰਦੂ ਰਹਿੰਦੇ ਹਨ। ਦੇਸ਼ ਦੀ ਕੁੱਲ ਆਬਾਦੀ ਦਾ 1.18 ਫੀਸਦੀ ਹਿੰਦੂ ਹਨ। ਪਾਕਿਸਤਾਨ ਵਿਚ ਘੱਟ ਗਿਣਤੀਆਂ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ।
ਇਹ ਵੀ ਪੜ੍ਹੋ : Prepaid electricity meter: ਪੰਜਾਬ ਵਿੱਚ ਪਹਿਲੀ ਮਾਰਚ ਤੋਂ ਲੱਗਣਗੇ ਪ੍ਰੀ-ਪੇਡ ਮੀਟਰ !
ਪਾਕਿਸਤਾਨ ਦੇ ਸਿੰਧ 'ਚ ਸਭ ਤੋਂ ਵਧ ਆਬਾਦੀ ਹਿੰਦੂਆਂ ਦੀ : ਪਾਕਿਸਤਾਨ ਵਿੱਚ ਹਿੰਦੂ ਅਬਾਦੀ ਦੀ ਬਹੁਗਿਣਤੀ ਗ਼ਰੀਬ ਹੈ ਅਤੇ ਦੇਸ਼ ਦੀ ਵਿਧਾਨ ਪ੍ਰਣਾਲੀ ਵਿੱਚ ਉਨ੍ਹਾਂ ਦੀ ਨੁਮਾਇੰਦਗੀ ਨਾ ਦੇ ਬਰਾਬਰ ਹੈ। ਹਿੰਦੂ ਆਬਾਦੀ ਦੀ ਬਹੁਗਿਣਤੀ ਸਿੰਧ ਪ੍ਰਾਂਤ ਵਿੱਚ ਰਹਿੰਦੀ ਹੈ, ਜਿੱਥੇ ਉਨ੍ਹਾਂ ਦੀ ਸੰਸਕ੍ਰਿਤੀ, ਪਰੰਪਰਾਵਾਂ ਅਤੇ ਭਾਸ਼ਾ ਮੁਸਲਮਾਨ ਨਿਵਾਸੀਆਂ ਨਾਲ ਮੇਲ ਖਾਂਦੀ ਹੈ। ਉਹ ਅਕਸਰ ਕੱਟੜਪੰਥੀਆਂ ਦੁਆਰਾ ਪਰੇਸ਼ਾਨ ਕੀਤੇ ਜਾਣ ਦੀ ਸ਼ਿਕਾਇਤ ਵੀ ਕਰਦੇ ਹਨ। ਪਾਕਿਸਤਾਨ ਦੀ ਕੁੱਲ ਆਬਾਦੀ ’ਚ 1.8 ਫੀਸਦੀ ਹਿੰਦੂ ਹਨ। ਹਿੰਦੂ ਸਮੇਤ ਹੋਰ ਘੱਟ ਗਿਣਤੀ ਬਹੁਤ ਗ਼ਰੀਬ ਹਨ ਤੇ ਪਾਕਿਸਤਾਨੀ ਵਿਧਾਨਕ ਪ੍ਰਣਾਲੀ ’ਚ ਇਨ੍ਹਾਂ ਦੀ ਨੁਮਾਇੰਦਗੀ ਨਾਂਹ ਦੇ ਬਰਾਬਰ ਹੈ। ਪਾਕਿਸਤਾਨ ’ਚ ਸਭ ਤੋਂ ਜ਼ਿਆਦਾ ਹਿੰਦੂ ਆਬਾਦੀ ਸਿੰਧ ’ਚ ਹੈ। ਉਨ੍ਹਾਂ ਨੂੰ ਅਕਸਰ ਹੀ ਕੱਟੜਪੰਥੀਆਂ ਦੇ ਅੱਤਿਆਚਾਰ ਦਾ ਸਾਹਮਣਾ ਕਰਨਾ ਪੈਂਦਾ ਹੈ।