ਟੋਕੀਓ: ਉੱਤਰੀ ਕੋਰੀਆ (North Korea ) ਨੇ ਇੱਕ ਸ਼ੱਕੀ ਬੈਲਿਸਟਿਕ ਮਿਜ਼ਾਈਲ (Ballistic missile ) ਦਾ ਪ੍ਰੀਖਣ ਕੀਤਾ ਹੈ। ਜਾਪਾਨ ਦੇ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਿਜ਼ਾਈਲ ਪ੍ਰੀਖਣ ਸਬੰਧੀ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਜਾਪਾਨ ਦੇ NHK ਰਾਸ਼ਟਰੀ ਟੈਲੀਵਿਜ਼ਨ ਦੀ ਖਬਰ ਮੁਤਾਬਕ ਉੱਤਰੀ ਕੋਰੀਆ ਤੋਂ ਦਾਗੀਆਂ ਗਈਆਂ ਕਈ ਮਿਜ਼ਾਈਲਾਂ ਜਾਪਾਨ ਦੇ ਸਾਗਰ (Sea of Japan ) ਅਤੇ ਜਾਪਾਨ ਦੇ ਐਕਸਕਲੂਸਿਵ ਇਕਨਾਮਿਕ ਜ਼ੋਨ ਦੇ ਬਾਹਰ ਡਿੱਗੀਆਂ ਹਨ।
ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ (Kamala Harris ) ਦੇ ਦੱਖਣੀ ਕੋਰੀਆ ਦੌਰੇ ਅਤੇ ਪੰਜ ਸਾਲਾਂ ਵਿੱਚ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਵਿਚਾਲੇ ਪਹਿਲੀ ਐਂਟੀ ਪਣਡੁੱਬੀ ਸਿਖਲਾਈ ਤੋਂ ਬਾਅਦ ਉੱਤਰੀ ਕੋਰੀਆ (South Korea) ਨੇ ਮਿਜ਼ਾਈਲ ਪ੍ਰੀਖਣਾਂ ਨੂੰ ਤੇਜ਼ ਕਰ ਦਿੱਤਾ ਹੈ। ਉੱਤਰੀ ਕੋਰੀਆ ਨੇ ਇਸ ਸਾਲ 20 ਤੋਂ ਵੱਧ ਮਿਜ਼ਾਈਲ ਪ੍ਰੀਖਣ (More than 20 missile tests) ਕੀਤੇ ਹਨ, ਜੋ ਕਿ ਇੱਕ ਰਿਕਾਰਡ ਗਿਣਤੀ ਹੈ। ਇਸ ਨੇ ਅਮਰੀਕਾ ਨਾਲ ਲੰਬੇ ਸਮੇਂ ਤੋਂ ਰੁਕੀ ਪਰਮਾਣੂ ਗੱਲਬਾਤ ਨੂੰ ਮੁੜ ਸ਼ੁਰੂ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ।
ਉੱਤਰੀ ਕੋਰੀਆ ਪਣਡੁੱਬੀਆਂ ਤੋਂ ਮਿਜ਼ਾਈਲਾਂ ਦਾਗਣ (Ability to launch missiles from submarines ) ਦੀ ਸਮਰੱਥਾ ਵੀ ਵਧਾ ਰਿਹਾ ਹੈ। ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਸੰਕੇਤ ਮਿਲੇ ਹਨ ਕਿ ਉੱਤਰੀ ਕੋਰੀਆ ਇੱਕ ਪਣਡੁੱਬੀ ਤੋਂ ਇੱਕ ਮਿਜ਼ਾਈਲ ਦਾ ਪ੍ਰੀਖਣ ਕਰਨ ਦੀ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ: ਭਾਰਤ ਦੀ ਕੂਟਨੀਤੀ ਕਾਰਨ ਚੀਨ ਨੂੰ ਝਟਕਾ, ਪਿੱਛੇ ਪੁੱਟਿਆ ਪੈਰ