ETV Bharat / international

North Korea confirms testing: ਉੱਤਰੀ ਕੋਰੀਆ ਵੱਲੋਂ ਸ਼ਕਤੀਸ਼ਾਲੀ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਦੀ ਪੁਸ਼ਟੀ

ਉੱਤਰੀ ਕੋਰੀਆ ਸਮੇਂ-ਸਮੇਂ 'ਤੇ ਮਿਜ਼ਾਈਲਾਂ ਦਾ ਪ੍ਰੀਖਣ ਕਰਦਾ ਰਹਿੰਦਾ ਹੈ। ਇਸੇ ਸਿਲਸਿਲੇ ਤਹਿਤ ਸ਼ਨੀਵਾਰ ਨੂੰ ਵੀ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ। ਇਸ ਦੀ ਪੁਸ਼ਟੀ ਉੱਤਰੀ ਕੋਰੀਆ ਫੌਜ ਦੇ ਸੀਨੀਅਰ ਅਧਿਕਾਰੀ ਵੱਲੋਂ ਕੀਤੀ ਗਈ ਹੈ।

North Korea Confirms Testing Of ICBM In Surprise Launching Drill
ਉੱਤਰੀ ਕੋਰੀਆ ਵੱਲੋਂ ਸ਼ਕਤੀਸ਼ਾਲੀ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਦੀ ਪੁਸ਼ਟੀ
author img

By

Published : Feb 19, 2023, 12:20 PM IST

ਪਿਓਂਗਯਾਂਗ: ਉੱਤਰੀ ਕੋਰੀਆ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਵੱਲੋਂ ਸ਼ਨੀਵਾਰ ਨੂੰ ਇੱਕ ਅਚਨਚੇਤ ਸ਼ੁਰੂਆਤੀ ਅਭਿਆਸ ਵਿੱਚ ਇੱਕ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ਆਈਸੀਬੀਐਮ) ਦਾ ਪ੍ਰੀਖਣ ਕੀਤਾ ਗਿਆ ਹੈ। ਇਹ ਇੱਕ ਰਣਨੀਤਕ ਪ੍ਰਮਾਣੂ ਸ਼ਕਤੀ ਵਜੋਂ ਡੀਪੀਆਰਕੇ ਦੇ ਨਿਰੰਤਰ ਯਤਨਾਂ ਦਾ ਸਬੂਤ ਹੈ। ਦੱਖਣੀ ਕੋਰੀਆ ਦੇ ਸੀਨੀਅਰ ਫੌਜ ਅਧਿਕਾਰੀ ਨੇ ਕਿਹਾ ਕਿ ਉੱਤਰੀ ਕੋਰੀਆ ਵੱਲੋਂ ਸ਼ਨੀਵਾਰ ਨੂੰ ਇੱਕ ਬੈਲਿਸਟਿਕ ਮਿਜ਼ਾਈਲ ਦਾਗਣ ਦੀ ਗੱਲ ਕਹੀ ਗਈ ਸੀ।

ਅਮਰੀਕਾ ਤੇ ਦੱਖਣੀ ਕੋਰੀਆ ਵਿਚਾਲੇ ਸਾਂਝਾ ਅਭਿਆਸ : ਅਧਿਕਾਰਤ DPRK ਮੀਡੀਆ 'ਚ ਉੱਤਰੀ ਕੋਰੀਆ ਨੇ ਕਿਹਾ ਕਿ 'ਮੌਜੂਦਾ ਸਥਿਤੀ 'ਚ ਹੈਰਾਨੀਜਨਕ ICBM ਲਾਂਚਿੰਗ ਡ੍ਰਿਲ ਕੀਤੀ ਗਈ ਹੈ, ਜਿਸ ਤਹਿਤ ਅਮਰੀਕਾ ਅਤੇ ਦੱਖਣੀ ਕੋਰੀਆ ਦੇ ਫੌਜੀ ਅਭਿਆਸ ਹੁੰਦੇ ਹਨ। ਇਸ ਤੋਂ ਗੰਭੀਰ ਖ਼ਤਰੇ ਖਦਸ਼ੇ ਹਨ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉੱਤਰੀ ਕੋਰੀਆ ਨੇ ਸ਼ਨੀਵਾਰ ਨੂੰ ਇੱਕ ਨਵੀਂ ਕਿਸਮ ਦੀ ਮਿਜ਼ਾਈਲ (ICBM Hwasongpho-17) ਦਾ ਪ੍ਰੀਖਣ ਕੀਤਾ। ਇਸ ਸਬੰਧੀ ਇੱਕ ਹੁਕਮ 18 ਫਰਵਰੀ ਦੀ ਸਵੇਰ ਨੂੰ ਕੋਰੀਆ ਦੀ ਵਰਕਰਜ਼ ਪਾਰਟੀ (ਡਬਲਯੂਪੀਕੇ) ਦੇ ਕੇਂਦਰੀ ਮਿਲਟਰੀ ਕਮਿਸ਼ਨ ਦੇ ਚੇਅਰਮੈਨ ਵੱਲੋਂ ਜਾਰੀ ਕੀਤਾ ਗਿਆ ਸੀ। ਇਹ ਮਿਜ਼ਾਈਲ ਪ੍ਰੀਖਣ ਅਜਿਹੇ ਸਮੇਂ ਕੀਤਾ ਗਿਆ, ਜਦੋਂ ਅਗਲੇ ਹਫਤੇ ਅਮਰੀਕਾ ਅਤੇ ਦੱਖਣੀ ਕੋਰੀਆ ਵਿਚਾਲੇ ਸਾਂਝਾ ਅਭਿਆਸ ਹੋਣਾ ਹੈ।

ਇਹ ਵੀ ਪੜ੍ਹੋ : Turkey Syria Earthquake Update: ਭੁਚਾਲ 'ਚ ਮਰਨ ਵਾਲਿਆਂ ਵਾਲਿਆਂ ਦੀ ਸੰਖਿਆ 41,000 ਤੋਂ ਹੋਈ ਪਾਰ

ਅਧਿਕਾਰਤ ਕੋਰੀਅਨ ਨਿਊਜ਼ ਏਜੰਸੀ ਅਨੁਸਾਰ ਵਿਦੇਸ਼ ਮੰਤਰਾਲੇ ਨੇ ਅਭਿਆਸ 'ਤੇ ਟਿੱਪਣੀ ਕੀਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਜੇਕਰ ਅਮਰੀਕਾ-ਦੱਖਣੀ ਕੋਰੀਆ ਅਭਿਆਸ ਪ੍ਰੋਗਰਾਮ ਜਾਰੀ ਰੱਖਦੇ ਹਨ ਤਾਂ ਕੋਰੀਆਈ ਪ੍ਰਾਇਦੀਪ 'ਚ ਮੁੜ ਤਣਾਅ ਵਧ ਸਕਦਾ ਹੈ। ਇਸ ਦੇ ਨਾਲ ਹੀ ਚੇਤਾਵਨੀ ਵੀ ਦਿੱਤੀ ਗਈ ਕਿ ਜੇਕਰ ਫੌਜੀ ਅਭਿਆਸ ਕੀਤਾ ਗਿਆ ਤਾਂ ਉਨ੍ਹਾਂ ਨੂੰ ਜਵਾਬੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

ਇਹ ਵੀ ਪੜ੍ਹੋ : Meet Dalai Llama: ਮਿਲੋ ਸਭ ਤੋਂ ਪੁਰਾਣੀ ਪ੍ਰਜਾਤੀ ਦੇ 27 ਸਾਲਾ ਦਲਾਈ ਲਾਮਾ ਊਠ ਨੂੰ, ਗਿਨੀਜ਼ ਬੁੱਕ 'ਚ ਦਰਜ ਹੈ ਨਾਮ..

ਦੱਖਣੀ ਕੋਰੀਆ ਦੇ ਫੌਜੀ ਅਭਿਆਸ ਨੂੰ ਲੈ ਕੇ ਉੱਤਰੀ ਕੋਰੀਆ ਨਾਰਾਜ਼ : ਤੁਹਾਨੂੰ ਦੱਸ ਦੇਈਏ ਕਿ ਉੱਤਰੀ ਕੋਰੀਆ ਨੇ ਸ਼ਨੀਵਾਰ ਨੂੰ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਉੱਤਰੀ ਕੋਰੀਆ ਦਾ ਸਭ ਤੋਂ ਸ਼ਕਤੀਸ਼ਾਲੀ ਪ੍ਰੀਖਣ ਸੀ। ਇਹ ਮਿਜ਼ਾਈਲ ਜਾਪਾਨ ਨੇੜੇ ਸਮੁੰਦਰ ਵਿੱਚ ਡਿੱਗੀ। ਅਮਰੀਕਾ ਦੇ ਨਾਲ ਦੱਖਣੀ ਕੋਰੀਆ ਦੇ ਫੌਜੀ ਅਭਿਆਸ ਨੂੰ ਲੈ ਕੇ ਉੱਤਰੀ ਕੋਰੀਆ ਨਾਰਾਜ਼ ਹੈ। ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਵੀ ਹੋਈ ਹੈ। ਇਸ ਵਿੱਚ ਉੱਤਰੀ ਕੋਰੀਆ ਵੱਲੋਂ ਕੀਤੇ ਜਾ ਰਹੇ ਮਿਜ਼ਾਈਲ ਪ੍ਰੀਖਣਾਂ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਭਾਰਤ ਵੱਲੋਂ ਚਿੰਤਾ ਪ੍ਰਗਟਾਈ ਗਈ ਸੀ। ਅਮਰੀਕੀ ਰਾਸ਼ਟਰਪਤੀ ਇਸ ਸਬੰਧੀ ਉੱਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਗ ਉਨ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.