ETV Bharat / international

LATAM ਏਅਰਲਾਈਨਜ਼ ਦਾ ਜਹਾਜ਼ ਹੋਇਆ ਕ੍ਰੈਸ਼, ਦੋ ਫਾਇਰਫਾਈਟਰਾਂ ਦੀ ਮੌਤ, ਦੇਖੋ ਭਿਆਨਕ ਵੀਡੀਓ - ਜਹਾਜ਼ ਪੇਰੂ ਦੇ ਰਨਵੇ ਉੱਤੇ ਕ੍ਰੈਸ਼

ਮੰਤਰਾਲੇ ਨੇ ਕਿਹਾ ਕਿ 61 ਲੋਕਾਂ ਨੂੰ ਜੋਰਜ ਸ਼ਾਵੇਜ਼ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨੇੜਲੇ ਕਲੀਨਿਕਾਂ ਅਤੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਇਹ ਸਪੱਸ਼ਟ ਨਹੀਂ ਸੀ ਕਿ ਕੀ ਸਾਰੇ ਜ਼ਖਮੀ ਹੋਏ ਸਨ ਜਾਂ ਸਾਵਧਾਨੀ ਵਜੋਂ ਹਸਪਤਾਲ ਲਿਜਾਇਆ ਗਿਆ ਸੀ।

LATAM Airlines plane crashes on Peruvian runway
LATAM ਏਅਰਲਾਈਨਜ਼ ਦਾ ਜਹਾਜ਼ ਪੇਰੂ ਦੇ ਰਨਵੇ ਉੱਤੇ ਕ੍ਰੈਸ਼
author img

By

Published : Nov 19, 2022, 9:43 AM IST

Updated : Nov 19, 2022, 11:59 AM IST

ਲੀਮਾ: ਪੇਰੂ ਦੀ ਰਾਜਧਾਨੀ ਲੀਮਾ ਵਿੱਚ ਹਵਾਈ ਅੱਡੇ ਤੋਂ ਉਡਾਣ ਭਰਦੇ ਸਮੇਂ ਇੱਕ LATAM ਏਅਰਲਾਈਨਜ਼ ਦਾ ਜਹਾਜ਼ ਰਨਵੇਅ ਉੱਤੇ ਇੱਕ ਫਾਇਰ ਵਿਭਾਗ ਦੀ ਗੱਡੀ ਨਾਲ ਟਕਰਾ ਗਿਆ। ਜਿਸ ਕਾਰਨ ਦੋ ਫਾਇਰ ਫਾਈਟਰਾਂ ਦੀ ਮੌਤ ਹੋ ਗਈ। ਪੇਰੂ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇੱਕ ਕਲੀਨਿਕ ਵਿੱਚ 20 ਯਾਤਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਘੱਟੋ-ਘੱਟ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਏਅਰਲਾਈਨ ਨੇ ਕਿਹਾ ਕਿ ਕਿਸੇ ਯਾਤਰੀ ਜਾਂ ਚਾਲਕ ਦਲ ਦੇ ਮੈਂਬਰ ਦੀ ਮੌਤ ਨਹੀਂ ਹੋਈ ਹੈ।

  • In PERU 🇵🇪
    A #LATAM Airlines plane taking off from Lima's international airport struck a firetruck on the runway and caught fire on Saturday. Authorities said the plane's passengers and crew were all safe, but two firefighters in the truck were killed. #Twitter #latamperu pic.twitter.com/ErXhhwvwZ5

    — -🇦🇺|🇺🇸- (@KINGDEMANACATOS) November 19, 2022 " class="align-text-top noRightClick twitterSection" data=" ">

ਮੰਤਰਾਲੇ ਨੇ ਕਿਹਾ ਕਿ 61 ਲੋਕਾਂ ਨੂੰ ਜੋਰਜ ਸ਼ਾਵੇਜ਼ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨੇੜਲੇ ਕਲੀਨਿਕਾਂ ਅਤੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਇਹ ਸਪੱਸ਼ਟ ਨਹੀਂ ਹੈ ਕਿ ਕੀ ਸਾਰੇ ਜ਼ਖਮੀ ਹੋਏ ਸਨ ਜਾਂ ਸਾਵਧਾਨੀ ਵਜੋਂ ਹਸਪਤਾਲ ਲਿਜਾਇਆ ਗਿਆ ਸੀ। ਰਾਸ਼ਟਰਪਤੀ ਪੇਡਰੋ ਕੈਸਟੀਲੋ ਨੇ ਟਵਿੱਟਰ 'ਤੇ ਇਕ ਬਿਆਨ ਵਿਚ ਦੋ ਫਾਇਰਫਾਈਟਰਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਜ਼ਖਮੀਆਂ ਦੇ ਠੀਕ ਹੋਣ ਦੀ ਅਰਦਾਸ ਕਰ ਰਹੇ ਹਨ। ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਜਦੋਂ ਜਹਾਜ਼ ਉਡਾਣ ਭਰ ਰਿਹਾ ਸੀ ਤਾਂ ਫਾਇਰ ਇੰਜਣ ਰਨਵੇ 'ਤੇ ਕਿਉਂ ਜਾ ਵੱਜਿਆ। ਸਬੰਧਤ ਏਜੰਸੀਆਂ ਦਾ ਕਹਿਣਾ ਹੈ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ LATAM ਏਅਰਲਾਈਨਜ਼ ਦੇ ਕਿਸੇ ਜਹਾਜ਼ ਨਾਲ ਸਬੰਧਤ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਇਕ ਜਹਾਜ਼ ਤੇਜ਼ ਤੂਫਾਨ 'ਚ ਫਸ ਗਿਆ ਅਤੇ ਨੁਕਸਾਨਿਆ ਗਿਆ। ਜਿਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਚਿਲੀ ਸਥਿਤ LATAM ਏਅਰਲਾਈਨਜ਼ ਦੀ ਪੇਰੂ ਦੀ ਸ਼ਾਖਾ ਨੇ ਕਿਹਾ ਕਿ ਉਹ ਪ੍ਰਭਾਵਿਤ ਲੋਕਾਂ ਦੀ ਸੇਵਾ ਲਈ ਆਪਣੇ ਸਾਰੇ ਸਰੋਤ ਸਮਰਪਿਤ ਕਰ ਰਹੀ ਹੈ ਅਤੇ ਜਾਂਚ ਅਧਿਕਾਰੀਆਂ ਨਾਲ ਸਹਿਯੋਗ ਵੀ ਕਰ ਰਹੀ ਹੈ।

ਇਹ ਵੀ ਪੜੋ: ਭਾਰਤੀਆਂ ਨੂੰ ਹੁਣ ਸਾਊਦੀ ਵੀਜ਼ਾ ਲਈ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਦੇਣ ਦੀ ਲੋੜ ਨਹੀਂ

Last Updated : Nov 19, 2022, 11:59 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.