ਵਾਸ਼ਿੰਗਟਨ ਡੀ.ਸੀ.: ਅਮਰੀਕਾ ਦੇ ਆਪਣੇ ਲਗਭਗ ਹਫਤੇ ਭਰ ਦੇ ਦੌਰੇ ਨੂੰ ਖਤਮ ਕਰਦੇ ਹੋਏ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ 1 ਅਕਤੂਬਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਵੀਡੀਓ ਪੋਸਟ ਕੀਤਾ। ਜਿਸ ਵਿੱਚ ਉਹਨਾਂ ਨੇ ਆਪਣੇ ਸਫਰ ਦੀਆਂ ਖਾਸ ਗੱਲਾਂ ਸਾਂਝੀਆਂ ਕੀਤੀਆਂ। ਐਕਸ 'ਤੇ ਇੱਕ ਪੋਸਟ ਵਿੱਚ, ਜੈਸ਼ੰਕਰ ਨੇ ਸੰਦੇਸ਼ ਦੇ ਨਾਲ ਇੱਕ ਵੀਡੀਓ ਪੋਸਟ ਕੀਤਾ। ਇਸ ਵਿੱਚ ਉਹਨਾਂ ਨੇ ਲਿਖਿਆ ਕਿ ਭਾਰਤ ਅਤੇ ਅਮਰੀਕਾ ਦੂਰੀ ਦਾ ਵਿਸਥਾਰ ਕਰਨਾ, ਵਾਸ਼ਿੰਗਟਨ ਡੀ.ਸੀ.ਵਿੱਚ ਮੇਰੀ ਯਾਤਰਾ ਖਤਮ ਹੋ ਰਹੀ ਹੈ।
ਯਾਤਰਾਂ ਸਬੰਧੀ ਤਸਵੀਰਾਂ ਕੀਤੀਆਂ ਸਾਂਝੀਆਂ: ਵੀਡੀਓ ਵਿੱਚ ਜੈਸ਼ੰਕਰ ਦੀਆਂ ਵਾਸ਼ਿੰਗਟਨ ਡੀਸੀ ਵਿੱਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਰੱਖਿਆ ਸਕੱਤਰ ਲੋਇਡ ਆਸਟਿਨ, ਵਣਜ ਸਕੱਤਰ ਜੀਨਾ ਰੇਮੋਂਡੋ ਅਤੇ ਵਪਾਰ ਪ੍ਰਤੀਨਿਧੀ ਕੈਥਰੀਨ ਤਾਈ ਸਮੇਤ ਹੋਰਨਾਂ ਨਾਲ ਮੀਟਿੰਗਾਂ ਦੀਆਂ ਝਲਕੀਆਂ ਦਿਖਾਈਆਂ ਗਈਆਂ ਹਨ। ਵਿਦੇਸ਼ ਮੰਤਰੀ ਨੇ ਲੋਇਡ ਆਸਟਿਨ ਨਾਲ ਭਾਰਤ-ਅਮਰੀਕਾ ਦੁਵੱਲੇ ਰੱਖਿਆ ਸਹਿਯੋਗ ਅਤੇ ਗਲੋਬਲ ਸੁਰੱਖਿਆ ਚੁਣੌਤੀਆਂ 'ਤੇ ਚਰਚਾ ਕੀਤੀ। ਵਾਸ਼ਿੰਗਟਨ, ਡੀ.ਸੀ. ਵਿੱਚ ਆਪਣੇ ਠਹਿਰਾਅ ਦੌਰਾਨ ਜੈਸ਼ੰਕਰ ਦੇ ਨਾਲ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਵੀ ਸਨ।
-
India and US: Expanding Horizons.
— Dr. S. Jaishankar (@DrSJaishankar) October 1, 2023 " class="align-text-top noRightClick twitterSection" data="
As I conclude a visit to Washington D.C. pic.twitter.com/wFlEdWrDg7
">India and US: Expanding Horizons.
— Dr. S. Jaishankar (@DrSJaishankar) October 1, 2023
As I conclude a visit to Washington D.C. pic.twitter.com/wFlEdWrDg7India and US: Expanding Horizons.
— Dr. S. Jaishankar (@DrSJaishankar) October 1, 2023
As I conclude a visit to Washington D.C. pic.twitter.com/wFlEdWrDg7
- Gandhi Jayanti 2023: ਇੱਥੇ ਜਾਣੋ ਮਹਾਤਮਾ ਗਾਂਧੀ ਦੇ ਜੀਵਨ ਨਾਲ ਜੁੜੀਆਂ ਕੁਝ ਖਾਸ ਗੱਲਾਂ
- ICC World Cup 2023 : ਨਿਊਜ਼ੀਲੈਂਡ ਦੇ ਇਹ 5 ਖਿਡਾਰੀ ਮਚਾਉਣਗੇ ਧਮਾਲ, ਇਨ੍ਹਾਂ ਦੇ ਸ਼ਾਨਦਾਰ ਅੰਕੜੇ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ
- Siege of The CM's Residence : ਟੀਚਰ ਯੂਨੀਅਨ ਵਲੋਂ ਸੰਗਰੂਰ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਿਰਾਓ
ਭਾਰਤ-ਅਮਰੀਕਾ ਦੇ ਵਧ ਰਹੇ ਰਣਨੀਤਕ ਸਬੰਧਾਂ ਦੀ ਸ਼ਲਾਘਾ: ਇੇਿ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜੈਸ਼ੰਕਰ ਦੀ ਫੇਰੀ ਦੌਰਾਨ ਉੱਚ ਅਮਰੀਕੀ ਅਧਿਕਾਰੀਆਂ ਨੇ ਭਾਰਤ-ਅਮਰੀਕਾ ਦੇ ਵਧ ਰਹੇ ਰਣਨੀਤਕ ਸਬੰਧਾਂ ਦੀ ਸ਼ਲਾਘਾ ਕੀਤੀ ਸੀ। ਬਿਡੇਨ ਪ੍ਰਸ਼ਾਸਨ ਦੇ ਕਈ ਅਧਿਕਾਰੀਆਂ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਇਸ ਸਮੇਂ ਦੁਨੀਆ ਦੀਆਂ ਸਭ ਤੋਂ ਨਿਰਣਾਇਕ ਸਾਂਝੇਦਾਰੀਆਂ ਵਿੱਚੋਂ ਇੱਕ ਦੱਸਿਆ ਹੈ।ਅਧਿਕਾਰੀਆਂ ਨੇ ਇਸ ਦਾ ਸਿਹਰਾ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਦਿੱਤਾ। ਅਮਰੀਕੀ ਅਧਿਕਾਰੀਆਂ ਨੇ ਵਿਦੇਸ਼ ਮੰਤਰੀ ਨੂੰ ਆਧੁਨਿਕ ਅਮਰੀਕਾ-ਭਾਰਤ ਸਬੰਧਾਂ ਦਾ 'ਆਰਕੀਟੈਕਟ' ਵੀ ਕਿਹਾ ਹੈ।ਅਮਰੀਕੀ ਅਧਿਕਾਰੀਆਂ ਨੇ ਇਹ ਗੱਲਾਂ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਵੱਲੋਂ ਜੈਸ਼ੰਕਰ ਦੇ ਸਨਮਾਨ ਵਿੱਚ ਕਰਵਾਏ ਸਮਾਗਮ ਦੌਰਾਨ ਕਹੀਆਂ।
ਪ੍ਰਭਾਵਸ਼ਾਲੀ ਲੋਕਾਂ ਨਾਲ ਮੁਲਾਕਾਤ : ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਸੱਦੇ 'ਤੇ ਅਮਰੀਕਾ ਦੇ ਉੱਚ ਅਧਿਕਾਰੀਆਂ ਅਤੇ ਪ੍ਰਭਾਵਸ਼ਾਲੀ ਲੋਕਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਜਿਸ ਵਿੱਚ ਅਮਰੀਕਾ ਦੇ ਸਰਜਨ ਜਨਰਲ ਵਿਵੇਕ ਮੂਰਤੀ, ਵਿਦੇਸ਼ ਮੰਤਰੀ ਦੇ ਉਪ ਸਕੱਤਰ ਰਿਚਰਡ ਵਰਮਾ, ਰਾਸ਼ਟਰਪਤੀ ਬਿਡੇਨ ਦੀ ਘਰੇਲੂ ਨੀਤੀ ਸਲਾਹਕਾਰ ਨੀਰਾ ਟੰਡੇਨ,ਵਾਈਟ ਹਾਊਸ ਆਫਿਸ ਆਫ ਨੈਸ਼ਨਲ ਡਰੱਗ ਕੰਟਰੋਲ ਪਾਲਿਸੀ ਦੇ ਡਾਇਰੈਕਟਰ ਡਾ: ਰਾਹੁਲ ਗੁਪਤਾ, ਨੈਸ਼ਨਲ ਡਰੱਗ ਕੰਟਰੋਲ ਪਾਲਿਸੀ ਦੇ ਡਾਇਰੈਕਟਰ ਡਾ: ਸੇਥੁਰਮਨ ਪੰਚਨਾਥਨ ਸ਼ਾਮਲ ਸਨ।