ਨਵੀਂ ਦਿੱਲੀ— ਤੁਰਕੀ 'ਚ ਭੂਚਾਲ ਕਾਰਨ ਚਾਰੇ ਪਾਸੇ ਹਫੜਾ-ਦਫੜੀ ਮਚ ਗਈ ਹੈ। ਕਿਹਾ ਜਾ ਰਿਹਾ ਹੈ ਕਿ ਤੁਰਕੀ ਦੇ ਇਤਿਹਾਸ ਵਿੱਚ ਇਹ ਦੂਜਾ ਸਭ ਤੋਂ ਭਿਆਨਕ ਭੂਚਾਲ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਪਿਛਲੇ 24 ਸਾਲਾਂ 'ਚ 18 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਮਵਾਰ ਨੂੰ ਆਏ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ 1300 ਨੂੰ ਪਾਰ ਕਰ ਗਈ ਹੈ। ਅਜਿਹੇ 'ਚ ਭੂਚਾਲ 'ਤੇ ਰਿਸਰਚ ਕਰ ਰਹੇ Frank Hoogerbeets ਦਾ ਇਕ ਟਵੀਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੇ 3 ਫਰਵਰੀ ਨੂੰ ਟਵੀਟ ਕੀਤਾ ਸੀ।
Frank Hoogerbeets ਦਾ ਟਵੀਟ: ਇਸ ਟਵੀਟ ਵਿੱਚ ਲਿਖਆ ਗਿਆ ਹੈ ਕਿ ਅਗਲੇ ਦੋ-ਤਿੰਨ ਦਿਨਾਂ ਵਿੱਚ 7.5 ਤੀਬਰਤਾ ਦਾ ਭੂਚਾਲ ਆਵੇਗਾ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਿਖਆ ਹੈ ਕਿ ਭੂਚਾਲ ਦਾ ਘੇਰਾ ਦੱਖਣੀ ਮੱਧ ਤੁਰਕੀ, ਜਾਰਡਨ, ਸੀਰੀਆ ਅਤੇ ਲਿਬਨਾਨ ਹੋਵੇਗਾ। ਹੁਣ ਲੋਕ ਇਸ ਟਵੀਟ ਬਾਰੇ ਪੁੱਛ ਰਹੇ ਹਨ ਕਿ ਕੋਈ ਭੂਚਾਲ ਬਾਰੇ ਅਜਿਹੀ ਸਹੀ ਭਵਿੱਖਬਾਣੀ ਕਿਵੇਂ ਕਰ ਸਕਦਾ ਹੈ। ਇਸ ਦਾ ਜਵਾਬ ਵੀ Frank Hoogerbeets ਨੇ ਦਿੱਤਾ ਹੈ।Frank Hoogerbeets ਨੂੰ ਸੋਸ਼ਲ ਮੀਡੀਆ 'ਤੇ ਵੱਖ-ਵੱਖ ਨਾਵਾਂ ਨਾਲ ਬੁਲਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰ ਨੇ ਪੁੱਛਿਆ ਕਿ ਤੁਸੀਂ ਅਜਿਹੀ ਭਵਿੱਖਬਾਣੀ ਕਿਸ ਆਧਾਰ 'ਤੇ ਕੀਤੀ ਹੈ। ਇਸ ਤੋਂ ਦੁਖੀ Frank Hoogerbeets ਨੇ ਲਿਿਖਆ ਹੈ ਕਿ ਉਹ ਇਸ ਸਵਾਲ ਦਾ ਜਵਾਬ ਦਿੰਦੇ ਥੱਕ ਗਏ ਹਨ।
30 ਜਨਵਰੀ ਦਾ ਟਵੀਟ: Frank Hoogerbeets ਨੇ ਕਿਹਾ ਕਿ ਇਸ ਸਵਾਲ ਦਾ ਜਵਾਬ ਜਾਣਨ ਲਈ ਤੁਹਾਨੂੰ ਮੇਰਾ 30 ਜਨਵਰੀ ਦਾ ਟਵੀਟ ਪੜ੍ਹਨਾ ਹੋਵੇਗਾ। ਇਸ ਵਿੱਚ ਉਸ ਨੇ ਲਿਿਖਆ ਹੈ ਕਿ ਵੱਡੇ ਭੂਚਾਲ ਅਕਸਰ ਸਮੂਹਾਂ ਵਿੱਚ ਆਉਂਦੇ ਹਨ। ਜਨਵਰੀ 2023 ਵਿੱਚ 10 ਦਿਨਾਂ ਵਿੱਚ ਤਿੰਨ ਭੂਚਾਲ ਆਏ, ਜਿਨ੍ਹਾਂ ਦੀ ਤੀਬਰਤਾ 7 ਸੀ। ਨਵੰਬਰ 2022 ਵਿੱਚ, 13 ਦਿਨਾਂ ਵਿੱਚ 7 ਤੀਬਰਤਾ ਦੇ ਤਿੰਨ ਭੂਚਾਲ ਆਏ।ਇਸਦਾ ਮਤਲਬ ਇਹ ਹੈ ਕਿ ਇੱਕ ਵਾਰ ਭੂਚਾਲ ਆ ਜਾਂਦਾ ਹੈ ਤੇ ਬਾਅਦ 'ਚ ਝਟਕੇ ਵੀ ਆਉਂਦੇ ਹਨ। ਇੱਥੇ ਵੀ ਤੁਹਾਨੂੰ ਇਸੇ ਦ੍ਰਿਸ਼ਟੀਕੋਣ ਤੋਂ ਸਮਝਣਾ ਪਵੇਗਾ ਕਿ ਇਹ ਇੱਕ ਭਵਿੱਖਬਾਣੀ ਦੀ ਗੱਲ ਨਹੀ ਹੈ। ਇਸ ਸਬੰਧ ਵਿੱਚ ਤੁਸੀਂ ਇਸ ਜਾਣਕਾਰੀ ਨੂੰ ਦੇਖ ਸਕਦੇ ਹੋ ਕਿ ਤੁਰਕੀ ਦੇ ਨੇੜੇ 29 ਜਨਵਰੀ ਨੂੰ ਭੂਚਾਲ ਆਇਆ ਸੀ। ਇਸ ਆਧਾਰ 'ਤੇ Frank Hoogerbeets ਨੇ ਭਵਿੱਖਬਾਣੀ ਕੀਤੀ ਸੀ ਕਿ ਇੱਥੇ ਭੂਚਾਲ ਆਵੇਗਾ।
ਭੂਚਾਲ ਦਾ ਪ੍ਰਭਾਵ: ਤੁਹਾਨੂੰ ਦੱਸ ਦੇਈਏ ਕਿ ਸੀਰੀਆ ਦੀ ਸਰਹੱਦ ਦੇ ਨੇੜੇ ਦੱਖਣੀ-ਪੂਰਬੀ ਤੁਰਕੀ 'ਚ ਸੋਮਵਾਰ ਨੂੰ 7.8 ਦੀ ਤੀਬਰਤਾ ਵਾਲਾ ਭੂਚਾਲ ਆਇਆ। ਭੂਚਾਲ ਦਾ ਪ੍ਰਭਾਵ ਸਿਰਫ਼ ਤੁਰਕੀ ਤੱਕ ਸੀਮਤ ਨਹੀਂ ਸੀ। ਇਸ ਦਾ ਅਸਰ ਲਿਬਨਾਨ, ਸੀਰੀਆ ਅਤੇ ਸਾਈਪ੍ਰਸ ਵਿੱਚ ਵੀ ਦੇਖਣ ਨੂੰ ਮਿਲਿਆ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਭੂਚਾਲ ਨੇ ਘੱਟੋ-ਘੱਟ 10 ਵੱਖ-ਵੱਖ ਸ਼ਹਿਰਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਦੱਸਣਯੋਗ ਹੈ ਕਿ ਤੁਰਕੀ ਦੁਨੀਆ ਦੇ ਸਭ ਤੋਂ ਸਰਗਰਮ ਭੂਚਾਲ ਵਾਲੇ ਖੇਤਰਾਂ ਵਿੱਚੋਂ ਇੱਕ ਵਿੱਚ ਸਥਿਤ ਹੈ। 1999 ਵਿੱਚ, ਦੇਸ਼ ਦੇ ਉੱਤਰ-ਪੱਛਮ ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਵਿੱਚ 17,000 ਤੋਂ ਵੱਧ ਲੋਕ ਮਾਰੇ ਗਏ। 30 ਅਕਤੂਬਰ, 2020 ਨੂੰ ਇਜ਼ਮੀਰ ਸ਼ਹਿਰ ਵਿੱਚ 7.0 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ 117 ਲੋਕ ਮਾਰੇ ਗਏ।
ਇਹ ਵੀ ਪੜ੍ਹੋ:- House Construction in Moga: ਕਦੇ ਦੇਖਿਆ ਦੇਸੀ ਗਾਂ ਦੇ ਗੋਹੇ ਨਾਲ ਬਣਿਆ ਘਰ, ਯਕੀਨ ਨਹੀਂ ਤਾਂ ਵੀਡੀਓ 'ਚ ਦੇਖੋ ਕਮਾਲ