ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੀ ਇਕ ਮਸਜਿਦ ਵਿੱਚ ਧਮਾਕਾ (EXPLOSION IN MOSQUE) ਹੋਣ ਦੀ ਖਬਰ ਹੈ। ਅਫਗਾਨ ਮੀਡੀਆ ਨੇ ਬੁੱਧਵਾਰ ਨੂੰ ਦੱਸਿਆ ਕਿ ਕਾਬੁਲ 'ਚ ਇਕ ਮਸਜਿਦ 'ਚ ਹੋਏ ਧਮਾਕੇ 'ਚ ਕਈ ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ। ਟੋਲੋ ਟੀਵੀ ਮੁਤਾਬਕ ਕਾਬੁਲ ਦੇ ਖੈਰਾਬਾਦ ਜ਼ਿਲ੍ਹੇ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਧਮਾਕਾ ਸੁਣਿਆ ਗਿਆ।
ਇਹ ਵੀ ਪੜੋ: ਪੀਐੱਮ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਫੋਨ ਉੱਤੇ ਕੀਤੀ ਗੱਲਬਾਤ, ਇਨ੍ਹਾਂ ਅਹਿਮ ਮੁੱਦਿਆਂ ਉੱਤੇ ਹੋਈ ਚਰਚਾ
ਸਥਾਨਕ ਅਫਗਾਨ ਮੀਡੀਆ ਨੇ ਦੱਸਿਆ ਕਿ ਧਮਾਕੇ ਨੇ ਕਾਬੁਲ ਦੇ ਖੈਰਾਬਾਦ ਜ਼ਿਲੇ 'ਚ 'ਅਬੂ-ਬਕਰ ਸਾਦਿਕ' ਮਸਜਿਦ 'ਚ ਨਮਾਜ਼ ਅਦਾ ਕਰਨ ਆਏ ਲੋਕਾਂ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ, ਤਾਲਿਬਾਨ ਦੇ ਸੁਰੱਖਿਆ ਅਧਿਕਾਰੀਆਂ ਨੇ ਅਜੇ ਤੱਕ ਇਸ ਘਟਨਾ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਅਲ-ਜਜ਼ੀਰਾ ਟੀਵੀ ਚੈਨਲ ਨੇ ਅਫਗਾਨ ਸੁਰੱਖਿਆ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਕਾਬੁਲ ਦੇ ਉੱਤਰ ਵਿਚ ਇਕ ਮਸਜਿਦ ਵਿਚ ਹੋਏ ਧਮਾਕੇ ਵਿਚ ਕਈ ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਅਲ-ਜਜ਼ੀਰਾ ਅਤੇ ਹੋਰ ਮੀਡੀਆ ਨੇ ਦੱਸਿਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 20 ਹੋ ਸਕਦੀ ਹੈ, ਜਦੋਂ ਕਿ 40 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਇਹ ਵੀ ਪੜੋ: ਸ਼੍ਰੀਲੰਕਾ ਹੰਬਨਟੋਟਾ ਬੰਦਰਗਾਹ 'ਤੇ ਪਹੁੰਚਿਆ ਚੀਨੀ ਜਾਸੂਸੀ ਜਹਾਜ਼ Vessel Yuan Wang 5