ETV Bharat / international

Elon Musk Affair: ਗੂਗਲ ਦੇ ਸਹਿ-ਸੰਸਥਾਪਕ ਨੇ ਤਲਾਕ ਲਈ ਦਾਇਰ ਕੀਤੀ ਅਰਜ਼ੀ

ਐਲੋਨ ਮਸਕ ਦੀ ਨਿੱਜੀ ਜ਼ਿੰਦਗੀ ਬਾਰੇ (Elon Musk Affair) ਖੁਲਾਸਿਆਂ ਦੀ ਲੜੀ ਵਿੱਚ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਗੂਗਲ ਦੇ ਸਹਿ-ਸੰਸਥਾਪਕ ਸਰਗੇਈ ਬ੍ਰਿਨ ਨੇ ਐਲੋਨ ਮਸਕ ਦੇ ਨਿਕੋਲ ਸ਼ਾਨਹਾਨ ਨਾਲ ਕਥਿਤ ਅਫੇਅਰ ਨੂੰ ਲੈ ਕੇ ਤਲਾਕ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

Elon Musk Had An Affair with Google co founder wife

author img

By

Published : Jul 25, 2022, 11:55 AM IST

ਹੈਦਰਾਬਾਦ ਡੈਸਕ: ਮੀਡੀਆ ਰਿਪੋਰਟਾਂ ਮੁਤਾਬਕ ਗੂਗਲ ਦੇ ਸਹਿ-ਸੰਸਥਾਪਕ ਸਰਗੇਈ ਬ੍ਰਿਨ ਨੇ ਆਪਣੀ ਪਤਨੀ ਤੋਂ ਤਲਾਕ ਲਈ ਅਰਜ਼ੀ ਦਿੱਤੀ ਹੈ। ਉਸ ਨੇ ਅਜਿਹਾ ਇਸ ਲਈ ਕੀਤਾ, ਕਿਉਂਕਿ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਦਾ ਐਲੋਨ ਮਸਕ ਨਾਲ ਅਫੇਅਰ ਚੱਲ ਰਿਹਾ ਸੀ। ਇਹ ਜਾਣਨ ਤੋਂ ਬਾਅਦ ਉਸ ਨੇ ਐਲੋਨ ਮਸਕ ਦੀਆਂ ਕੰਪਨੀਆਂ ਵਿੱਚ ਆਪਣਾ ਨਿੱਜੀ ਨਿਵੇਸ਼ ਵੇਚਣ ਦੇ ਨਿਰਦੇਸ਼ ਵੀ ਦਿੱਤੇ ਹਨ।

ਰਿਪੋਰਟ ਮੁਤਾਬਕ ਟੇਸਲਾ ਦੇ ਸਹਿ-ਸੰਸਥਾਪਕ 51 ਸਾਲਾ ਮਸਕ ਦਾ ਗੂਗਲ ਦੇ ਸਹਿ-ਸੰਸਥਾਪਕ ਸਰਗੇਈ ਬ੍ਰਿਨ ਦੀ ਪਤਨੀ ਨਿਕੋਲ ਸ਼ਾਨਹਾਨ (48) ਨਾਲ ਕਥਿਤ ਅਫੇਅਰ ਹੈ। ਕਥਿਤ ਤੌਰ 'ਤੇ ਮਸਕ ਦਾ ਦਸੰਬਰ ਦੇ ਸ਼ੁਰੂ ਵਿੱਚ ਮਿਆਮੀ ਵਿੱਚ ਨਿਕੋਲ ਸ਼ਾਨਹਾਨ ਨਾਲ ਅਫੇਅਰ ਸੀ। ਇਨ੍ਹਾਂ ਦੋਵਾਂ ਦੀ ਦੋਸਤੀ ਬਹੁਤ ਲੰਬੀ ਹੈ।

ਦੱਸਣਯੋਗ ਹੈ ਕਿ 2008 ਦੇ ਵਿੱਤੀ ਸੰਕਟ ਦੌਰਾਨ ਸਰਗੇਈ ਬ੍ਰਿਨ ਨੇ ਐਲੋਨ ਮਸਕ ਦੀ ਆਰਥਿਕ ਮਦਦ ਕੀਤੀ ਸੀ।ਸਰਗੇਈ ਬ੍ਰਿਨ ਨੇ ਸ਼ਾਨਹਾਨ ਤੋਂ ਤਲਾਕ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇਸ ਦੇ ਨਾਲ ਹੀ, ਸੇਰਗੇਈ ਬ੍ਰਿਨ ਨੇ ਐਲੋਨ ਮਸਕ ਦੀਆਂ ਕੰਪਨੀਆਂ ਵਿੱਚ ਕਿੰਨਾ ਨਿਵੇਸ਼ ਕੀਤਾ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਨਾਲ ਹੀ, ਇਸ ਬਾਰੇ ਕੋਈ ਰਿਪੋਰਟ ਨਹੀਂ ਹੈ ਕਿ ਉਨ੍ਹਾਂ ਦੇ ਸ਼ੇਅਰ ਵੇਚੇ ਗਏ ਹਨ ਜਾਂ ਨਹੀਂ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਮਸਕ 242 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ।

ਦੂਜੇ ਪਾਸੇ, 94.6 ਅਰਬ ਡਾਲਰ ਦੀ ਸੰਪਤੀ ਦੇ ਨਾਲ ਸਗਰੇਈ ਬ੍ਰਿਨ ਅੱਠਵੇਂ ਪਾਏਦਾਨ ਉੱਤੇ ਹਨ। ਐਲੋਨ ਮਸਕ ਦੇ ਨਿਜੀ ਜੀਵਨ ਬਾਰੇ ਖੁਲਾਸੇ ਦੀ ਕੜੀ ਵਿੱਚ ਇਹ ਸਭ ਤੋਂ ਤਾਜ਼ਾ ਮਾਮਲਾ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ ਇਕ ਖ਼ਬਰ ਆਈ ਸੀ ਕਿ ਉਹ ਆਪਣੇ ਆਰਟੀਫੀਸ਼ੀਅਲ ਇੰਟੇਲੀਜੈਂਸ ਸਟਾਰਟਅਪ 'ਨਯੂਰਾਲਿੰਕ' ਵਿੱਚ ਕਾਰਜਕਾਰੀ ਇਕ ਸੀਨੀਅਰ ਮਹਿਲਾ ਅਧਿਕਾਰੀ ਤੋਂ ਪੈਦਾ ਹੋਏ ਜੁੜਵਾਂ ਬੱਚਿਆਂ ਦੇ ਪਿਤਾ ਬਣ ਗਏ ਹਨ।

ਇਹ ਵੀ ਦੱਸਿਆ ਗਿਆ ਹੈ ਕਿ ਇੱਕ ਹੋਰ ਮਸਕ ਕੰਪਨੀ 'ਸਪੇਸਐਕਸ' ਦੀ ਇੱਕ ਮਹਿਲਾ ਕਰਮਚਾਰੀ ਨੂੰ ਕੰਪਨੀ ਦੁਆਰਾ 250,000 ਡਾਲਰ ਦਾ ਭੁਗਤਾਨ ਕੀਤਾ ਗਿਆ ਸੀ ਜਦੋਂ ਔਰਤ ਨੇ ਉਸ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਐਲੋਨ ਮਸਕ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਸਭ ਮਨਘੜਤ ਅਤੇ ਸਾਜ਼ਿਸ਼ ਹੈ। ਅਜਿਹਾ ਉਸ ਨੂੰ ਬਦਨਾਮ ਕਰਨ ਲਈ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Twitter New Tool : ਕਲੱਬ ਹਾਊਸ ਤੋਂ ਬਾਅਦ ਹੁਣ ਟਵਿਟਰ ਵੀ ਆਪਣੇ ਯੂਜ਼ਰਸ ਨੂੰ ਦੇਵੇਗਾ ਇਹ ਸਹੂਲਤ

ETV Bharat Logo

Copyright © 2024 Ushodaya Enterprises Pvt. Ltd., All Rights Reserved.