ਵੈਲਿੰਗਟਨ: ਨਿਊਜ਼ੀਲੈਂਡ ਵਿੱਚ 7.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (USGS) ਦੇ ਅਨੁਸਾਰ, ਨਿਊਜ਼ੀਲੈਂਡ ਦੇ ਕਰਮਾਡੇਕ ਟਾਪੂ ਵਿੱਚ 7.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਭੂਚਾਲ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਇੰਨੇ ਸ਼ਕਤੀਸ਼ਾਲੀ ਭੂਚਾਲ ਕਾਰਨ ਹੋਏ ਨੁਕਸਾਨ ਦੀ ਹੱਦ ਅਜੇ ਤੱਕ ਸਾਹਮਣੇ ਨਹੀਂ ਆਈ ਹੈ।
USGS ਦੇ ਅਨੁਸਾਰ, ਵੀਰਵਾਰ ਸਵੇਰੇ ਨਿਊਜ਼ੀਲੈਂਡ ਦੇ ਉੱਤਰ ਵਿੱਚ ਕੇਰਮਾਡੇਕ ਟਾਪੂ ਖੇਤਰ ਵਿੱਚ 7.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਇਹ ਭੂਚਾਲ ਸਮੁੰਦਰ 'ਚ ਆਇਆ ਹੈ। ਅਜਿਹੇ 'ਚ ਭੂ-ਵਿਗਿਆਨੀਆਂ ਨੇ ਭੂਚਾਲ ਦੇ ਕੇਂਦਰ ਤੋਂ ਕਰੀਬ 300 ਕਿਲੋਮੀਟਰ ਦੇ ਦਾਇਰੇ 'ਚ ਸੁਨਾਮੀ ਆਉਣ ਦੀ ਸੰਭਾਵਨਾ ਜਤਾਈ ਹੈ।
-
Notable quake, preliminary info: M 7.0 - Kermadec Islands region https://t.co/zwWR2PZJfQ
— USGS Earthquakes (@USGS_Quakes) March 16, 2023 " class="align-text-top noRightClick twitterSection" data="
">Notable quake, preliminary info: M 7.0 - Kermadec Islands region https://t.co/zwWR2PZJfQ
— USGS Earthquakes (@USGS_Quakes) March 16, 2023Notable quake, preliminary info: M 7.0 - Kermadec Islands region https://t.co/zwWR2PZJfQ
— USGS Earthquakes (@USGS_Quakes) March 16, 2023
ਅਮਰੀਕੀ ਭੂ-ਵਿਗਿਆਨੀਆਂ ਦਾ ਕਹਿਣਾ ਹੈ ਕਿ ਭੂਚਾਲ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਇੰਟਰਨੈਸ਼ਨਲ ਸੁਨਾਮੀ ਵਾਰਨਿੰਗ ਸਿਸਟਮ (ਟੀ.ਡਬਲਯੂ.ਐੱਸ.) ਮੁਤਾਬਕ ਭੂਚਾਲ ਤੋਂ ਤੁਰੰਤ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ ਨਿਊਜ਼ੀਲੈਂਡ, ਆਸਟ੍ਰੇਲੀਆ, ਇੰਡੋਨੇਸ਼ੀਆ ਜਾਂ ਫਿਲੀਪੀਨਜ਼ ਨੂੰ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ।
ਤੁਰਕੀ ਅਤੇ ਸੀਰੀਆ ਵਿੱਚ 6 ਫਰਵਰੀ ਨੂੰ ਆਏ ਸ਼ਕਤੀਸ਼ਾਲੀ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 50,000 ਨੂੰ ਪਾਰ ਕਰ ਗਈ ਹੈ। ਢਹਿ-ਢੇਰੀ ਇਮਾਰਤਾਂ 'ਚੋਂ ਅਜੇ ਵੀ ਲਾਸ਼ਾਂ ਨੂੰ ਕੱਢਿਆ ਜਾ ਰਿਹਾ ਹੈ। ਸੀਰੀਆ ਅਤੇ ਤੁਰਕੀ ਵਿੱਚ ਰਾਹਤ ਬਚਾਅ ਕਾਰਜ ਲਗਾਤਾਰ ਜਾਰੀ ਹਨ। ਹਾਲਾਂਕਿ ਹੁਣ ਮਲਬੇ 'ਚ ਕਿਸੇ ਦੇ ਜ਼ਿੰਦਾ ਹੋਣ ਦੀ ਉਮੀਦ ਘੱਟ ਹੈ। ਜਾਣਕਾਰੀ ਮੁਤਾਬਕ ਤੁਰਕੀ ਅਤੇ ਸੀਰੀਆ 'ਚ 1 ਲੱਖ 60 ਹਜ਼ਾਰ ਤੋਂ ਜ਼ਿਆਦਾ ਇਮਾਰਤਾਂ ਤਬਾਹ ਜਾਂ ਗੰਭੀਰ ਰੂਪ ਨਾਲ ਨੁਕਸਾਨੀਆਂ ਗਈਆਂ ਹਨ ਅਤੇ ਕਰੀਬ 5 ਲੱਖ ਅਪਾਰਟਮੈਂਟ ਤਬਾਹ ਹੋ ਗਏ ਹਨ। ਵਿਸ਼ਵ ਸਿਹਤ ਸੰਗਠਨ ਨੇ ਪਹਿਲਾਂ ਹੀ ਲਗਭਗ 50 ਹਜ਼ਾਰ ਲੋਕਾਂ ਦੀ ਮੌਤ ਦੀ ਸੰਭਾਵਨਾ ਜਤਾਈ ਸੀ। ਸਿਰਫ ਤੁਰਕੀ ਵਿੱਚ 44 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ।
ਫਰਵਰੀ ਵਿਚ ਤੁਰਕੀ ਅਤੇ ਸੀਰੀਆ ਵਿਚ ਭੂਚਾਲ ਨੇ ਮਚਾਈ ਸੀ ਤਬਾਹੀ: ਤੁਰਕੀ ਅਤੇ ਸੀਰੀਆ ਵਿੱਚ 6 ਫਰਵਰੀ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਭੂਚਾਲ ਬਹੁਤ ਜ਼ਬਰਦਸਤ ਸੀ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 7.8 ਸੀ। ਭੂਚਾਲ ਦਾ ਕੇਂਦਰ ਦੱਖਣੀ ਤੁਰਕੀ ਦਾ ਗਾਜ਼ੀਅਨਟੇਪ ਸੀ। ਇਹ ਸੀਰੀਆ ਅਤੇ ਤੁਰਕੀ ਦੀ ਸਰਹੱਦ 'ਤੇ ਹੈ। ਅਜਿਹੇ 'ਚ ਭੂਚਾਲ ਨੇ ਦੋਹਾਂ ਦੇਸ਼ਾਂ 'ਚ ਭਾਰੀ ਤਬਾਹੀ ਮਚਾਈ। ਇਸ 'ਚ 50 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ। ਇੱਥੇ ਤੇਜ਼ ਭੂਚਾਲ ਕਾਰਨ 5,20,000 ਅਪਾਰਟਮੈਂਟਾਂ ਸਮੇਤ 1,60,000 ਇਮਾਰਤਾਂ ਢਹਿ ਗਈਆਂ ਸਨ।
ਇਹ ਵੀ ਪੜ੍ਹੋ :- Garcetti's Nomination Cleared: ਅਮਰੀਕੀ ਸੈਨੇਟ ਵੱਲੋਂ ਐਰਿਕ ਗਾਰਸੇਟੀ ਦੀ ਭਾਰਤੀ ਰਾਜਦੂਤ ਵਜੋਂ ਨਿਯੁਕਤੀ ਨੂੰ ਮਨਜ਼ੂਰੀ