ਵਾਸ਼ਿੰਗਟਨ: ਨਿਊਯਾਰਕ ਸਿਟੀ ਵਿੱਚ ਹੁਣ ਟਿੱਕ ਟੋਕ ਸਟਾਰਸ ਦਾ ਲਾਈਫ ਸਟਾਈਲ ਹੁਣ ਬਦਲ ਸਕਦਾ ਹੈ, ਕਿਉਂਕਿ ਹੁਣ ਇਹਨਾਂ ਲੋਕਾਂ ਨੂੰ ਟਿੱਕਟੋਕ ਦੀਆਂ ਵੀਡੀਓ ਬਣਾਉਣ ਨੂੰ ਨਹੀਂ ਮਿਲਣਗੀਆਂ, ਦਰਅਸਲ ਸੁਰੱਖਿਆ ਦੇ ਮੱਦੇਨਜ਼ਰ ਬੁੱਧਵਾਰ ਨੂੰ ਸਰਕਾਰੀ-ਮਾਲਕੀਅਤ ਵਾਲੇ ਡਿਵਾਈਸਾਂ ਤੋਂ TikTok 'ਤੇ ਪਾਬੰਦੀ ਲਗਾ ਦਿੱਤੀ ਹੈ। ਜਿਸ ਕਾਰਨ ਕੁਝ ਮਸ਼ਹੂਰ ਟਿਕਟੋਕ ਖਾਤੇ ਬੰਦ ਹੋ ਗਏ। ਮੇਅਰ ਐਰਿਕ ਐਡਮਜ਼ ਦੇ ਬੁਲਾਰੇ ਜੋਨਾਹ ਐਲਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ਹਿਰ ਦੀ ਸਾਈਬਰ ਕਮਾਂਡ ਨੇ ਨਿਸ਼ਚਤ ਕੀਤਾ ਹੈ ਕਿ ਐਪ ਸ਼ਹਿਰ ਦੇ ਤਕਨਾਲੋਜੀ ਨੈਟਵਰਕ ਲਈ ਇੱਕ ਸੁਰੱਖਿਆ ਖਤਰਾ ਹੈ। ਸਿਟੀ ਏਜੰਸੀਆਂ ਨੂੰ 30 ਦਿਨਾਂ ਦੇ ਅੰਦਰ ਐਪ ਨੂੰ ਹਟਾ ਦੇਣਾ ਚਾਹੀਦਾ ਹੈ ਅਤੇ ਕਰਮਚਾਰੀ ਸ਼ਹਿਰ ਦੀ ਮਲਕੀਅਤ ਵਾਲੇ ਡਿਵਾਈਸਾਂ ਅਤੇ ਨੈੱਟਵਰਕਾਂ ਤੋਂ TikTok ਅਤੇ ਇਸਦੀ ਵੈੱਬਸਾਈਟ ਤੱਕ ਤੋਂ ਬਾਹਰ ਰਹਿਣਗੇ।
ਸੁਰੱਖਿਆ ਦੇ ਹਵਾਲੇ ਨਾਲ ਲਿਆ ਗਿਆ ਫੈਸਲਾ : ਦੱਸਣਯੋਗ ਹੈ ਕਿ ਇਸ ਫੈਸਲੇ ਦੇ ਨਾਲ ਹੀ ਨਿਊਯਾਰਕ ਸਿਟੀ ਅਮਰੀਕਾ ਦੇ ਹੋਰ ਰਾਜਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ 'ਸੁਰੱਖਿਆ ਚਿੰਤਾਵਾਂ' ਦਾ ਹਵਾਲਾ ਦਿੰਦੇ ਹੋਏ ਸਰਕਾਰੀ-ਮਾਲਕੀਅਤ ਵਾਲੇ ਡਿਵਾਈਸਾਂ 'ਤੇ TikTok 'ਤੇ ਪਾਬੰਦੀ ਲਗਾਈ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸੂਚੀ, ਜਿਸ ਵਿੱਚ ਨਿਊਯਾਰਕ ਹਾਲ ਹੀ ਵਿੱਚ ਸ਼ਾਮਲ ਹੋਇਆ ਹੈ ਇਹਨਾਂ ਵਿੱਚ ਹੁਣ ਤਕ ਦੋ ਦਰਜਨ ਤੋਂ ਵੱਧ ਰਾਜ ਹਨ। ਹਾਲਾਂਕਿ, ਇਹ ਪਾਬੰਦੀ ਜ਼ਿਆਦਾਤਰ ਅਧਿਕਾਰਤ ਡਿਵਾਈਸਾਂ ਤੱਕ ਸੀਮਿਤ ਹੈ। ਜਦਕਿ ਹਾਲ ਹੀ 'ਚ ਮੋਨਟਾਨਾ ਸੂਬੇ 'ਚ ਇਕ ਬਿੱਲ ਪਾਸ ਕੀਤਾ ਗਿਆ ਹੈ, ਜਿਸ 'ਚ ਪੂਰੇ ਸੂਬੇ 'ਚ TIKTOK 'ਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਹੈ। NYT ਦੀ ਰਿਪੋਰਟ ਦੇ ਅਨੁਸਾਰ, TikTok ਨੇ ਪਾਬੰਦੀ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
- ਭਾਰਤ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਕਰ ਸਕਦੀ ਹੈ Foxconn, ਸਾਲਾਨਾ 10 ਬਿਲੀਅਨ ਡਾਲਰ ਦਾ ਟਰਨਓਵਰ
- Watch Mahindra OJA :ਮਹਿੰਦਰਾ ਨੇ ਕਿਸਾਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਛੋਟੇ ਟਰੈਕਟਰਾਂ ਦੀ ਨਵੀਂ ਰੇਂਜ ਕੀਤੀ ਪੇਸ਼
- Gold Silver Rate Stock Market : ਸ਼ੇਅਰ ਬਾਜ਼ਾਰ 'ਚ ਰੁਪਿਆ ਗਿਰਾਵਟ ਕਾਰਨ ਕਮਜ਼ੋਰ, ਸੋਨਾ ਤੇ ਚਾਂਦੀ ਸਸਤਾ
TikTok 'ਤੇ ਪਾਬੰਦੀ ਨਾਲ ਸਬੰਧਤ ਵੇਰਵਿਆਂ ਨੂੰ ਸਾਂਝਾ ਕਰਦੇ ਹੋਏ, ਮੇਅਰ ਐਰਿਕ ਐਡਮਜ਼ ਦੇ ਬੁਲਾਰੇ ਨੇ ਕਿਹਾ ਕਿ ਸ਼ਹਿਰ ਦੀ ਸਾਈਬਰ ਕਮਾਂਡ ਨੇ ਪਾਇਆ ਹੈ ਕਿ ਐਪ ਨੇ "ਸ਼ਹਿਰ ਦੇ ਤਕਨੀਕੀ ਨੈੱਟਵਰਕਾਂ ਲਈ ਸੁਰੱਖਿਆ ਖਤਰਾ ਪੈਦਾ ਕੀਤਾ ਹੈ।" 17 ਅਗਸਤ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ, ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸ਼ਹਿਰ ਦੀਆਂ ਏਜੰਸੀਆਂ ਨੂੰ 30 ਦਿਨਾਂ ਦੇ ਅੰਦਰ ਐਪ ਨੂੰ ਹਟਾਉਣਾ ਲਾਜ਼ਮੀ ਹੈ। ਮੇਅਰ ਐਡਮਸ,ਸ਼ਹਿਰ ਦੇ ਸੈਨੀਟੇਸ਼ਨ ਵਿਭਾਗ ਅਤੇ ਪਾਰਕਸ ਅਤੇ ਮਨੋਰੰਜਨ ਵਿਭਾਗ ਨੇ ਵੀ ਆਪਣੇ ਸਾਰੇ TikTok ਖਾਤਿਆਂ 'ਤੇ ਸੰਦੇਸ਼ ਨੂੰ ਅਪਡੇਟ ਕੀਤਾ ਹੈ। ਉਹਨਾਂ ਨੇ ਆਪਣੇ ਬਾਇਓਸ ਨੂੰ ਵੀ ਅਪਡੇਟ ਕੀਤਾ ਹੈ "ਇਹ ਖਾਤੇ NYC ਦੁਆਰਾ ਅਗਸਤ 2023 ਤੱਕ ਚਲਾਏ ਜਾ ਰਹੇ ਸਨ।
ਅਮਰੀਕਾ ਵਿੱਚ ਯੂਜ਼ਰਬੇਸ 150 ਮਿਲੀਅਨ ਤੋਂ ਵੱਧ ਹੈ: ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਟਿੱਕਟੋਕ ਦਾ 150 ਮਿਲੀਅਨ ਤੋਂ ਵੱਧ ਯੂਜ਼ਰਬੇਸ ਹੈ ਅਤੇ ਐਪ ਚੀਨੀ ਤਕਨੀਕੀ ਕੰਪਨੀ ਬਾਈਟਡਾਂਸ ਦੀ ਮਲਕੀਅਤ ਹੈ। ਸੁਰੱਖਿਆ ਕਾਰਨਾਂ ਕਰਕੇ,ਇਸ ਐਪ ਨੂੰ ਕਈ ਥਾਵਾਂ 'ਤੇ ਪਾਬੰਦੀ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ Tiktok ਨੇ ਕਿਹਾ ਹੈ ਕਿ ਉਹ ਅਮਰੀਕੀ ਯੂਜ਼ਰਸ ਦਾ ਡਾਟਾ ਚੀਨੀ ਸਰਕਾਰ ਨਾਲ ਸ਼ੇਅਰ ਨਹੀਂ ਕਰਦਾ ਹੈ। ਪਰ ਬਾਵਜੂਦ ਇਸ ਦੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਾਬੰਦੀਆਂ ਲਾਜ਼ਮੀ ਹਨ।