ETV Bharat / international

Praise Of G20 Summit : ਅਮਰੀਕਾ ਨੇ ਜੀ20 ਸਿਖਰ ਸੰਮੇਲਨ ਦੀ ਕੀਤੀ ਸ਼ਲਾਘਾ, ਦਿੱਤਾ ਇਹ ਬਿਆਨ

America Praise G20 Summit : ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿਲਰ ਨੇ ਸੋਮਵਾਰ ਨੂੰ ਰੋਜ਼ਾਨਾ ਪ੍ਰੈਸ ਕਾਨਫਰੰਸ (Miller Matthew) ਵਿੱਚ ਕਿਹਾ ਕਿ, 'ਇਹ ਭਾਰਤ-ਪੱਛਮੀ ਏਸ਼ੀਆ-ਯੂਰਪ ਆਰਥਿਕ ਗਲਿਆਰਾ' ਵਿੱਚ ਇੱਕ ਇਤਿਹਾਸਿਕ ਕਦਮ ਹੈ।

Praise Of G20 Summit, Miller Matthew
Praise Of G20 Summit
author img

By ETV Bharat Punjabi Team

Published : Sep 12, 2023, 1:25 PM IST

ਵਾਸ਼ਿੰਗਟਨ/ਅਮਰੀਕਾ: ਅਮਰੀਕਾ ਨੇ ਜੀ20 ਸਿਖਰ ਸੰਮੇਲਨ ਦੀ ਮੇਜ਼ਬਾਨੀ ਲਈ ਭਾਰਤ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਵੱਡੀ 'ਸਫ਼ਲਤਾ' ਕਰਾਰ ਦਿੱਤਾ। ਨਾਲ ਹੀ, 'ਭਾਰਤ-ਪੱਛਮੀ ਏਸ਼ੀਆ-ਯੂਰਪ ਆਰਥਿਕ ਗਲਿਆਰਾ' ਦੀ ਵੀ ਤਾਰੀਫ ਕੀਤੀ, ਜੋ ਯੂਰਪ ਤੋਂ ਏਸ਼ੀਆ ਤੱਕ ਅਤੇ ਦੋਨੋਂ ਮਹਾਂਦੀਪਾਂ ਵਿੱਚ ਆਰਥਿਕ ਵਿਕਾਸ (G20 Summit) ਨੂੰ ਉਤਸ਼ਾਹਿਤ ਕਰੇਗਾ।

ਊਰਜਾ ਅਤੇ ਡਿਜੀਟਲ ਸੰਪਰਕ ਵਿੱਚ ਸਹਿਯੋਗ : ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿਲਰ ਨੇ ਸੋਮਵਾਰ ਨੂੰ ਰੋਜ਼ਾਨਾ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ, "ਇਹ ਭਾਰਤ-ਪੱਛਮੀ ਏਸ਼ੀਆ-ਯੂਰਪ ਆਰਥਿਕ ਗਲਿਆਰਾ' ਵਿੱਚ ਇੱਕ ਇਤਿਹਾਸਿਕ ਕਦਮ ਹੈ। ਸਾਨੂੰ ਲੱਗਦਾ ਹੈ ਕਿ ਇਸ ਨਾਲ (Decision In G20 Summit) ਯੂਰਪ ਤੋਂ ਏਸ਼ੀਆ ਤੱਕ ਸੰਪਰਕ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ, ਜੋ ਦੋਨੋਂ ਮਹਾਦੀਪਾਂ ਵਿੱਚ ਅਰਥਚਾਰਾ ਵਿਕਾਸ ਨੂੰ ਉਤਸ਼ਾਹਿਤ ਕਰੇਗਾ। ਨਾਲ ਹੀ ਊਰਜਾ ਅਤੇ ਡਿਜੀਟਲ ਸੰਪਰਕ ਵਿੱਚ ਸਹਿਯੋਗ ਕਰੇਗਾ।"

ਯੂਕਰੇਨ ਉੱਤੇ ਰੂਸ ਦੇ ਹਮਲੇ ਦਾ ਮੂਲ ਕਾਰਨ... : ਮਿਲਰ ਨੇ ਹਾਲ ਹੀ ਵਿੱਚ, ਨਵੀਂ ਦਿੱਲੀ ਵਿੱਖੇ ਸੰਪਨ ਹੋਏ ਜੀ20 ਸਿਖਰ ਸੰਮੇਲਨ ਨੂੰ ਇੱਕ ਵੱਡੀ ਸਫ਼ਲਤਾ ਦੱਸਿਆ ਹੈ। ਉਨ੍ਹਾਂ ਨੇ ਜੀ20 ਦੇ ਮੈਂਬਰ ਦੇਸ਼ਾਂ ਵਲੋਂ ਜਾਰੀ ਬਿਆਨ ਦੇ ਸਬੰਧ ਵਿੱਚ ਕਿਹਾ ਕਿ, "ਜੀ20 ਇੱਕ ਵੱਡਾ ਸੰਗਠਨ ਹੈ। ਰੂਸ ਜੀ20 ਦਾ ਮੈਂਬਰ ਹੈ, ਚੀਨ ਜੀ20 ਦਾ ਮੈਂਬਰ ਹੈ..ਇਹ ਅਜਿਹੇ ਮੈਂਬਰ ਹਨ, ਜਿਨ੍ਹਾਂ ਦੇ ਵਿਚਾਰਕ ਮਤਭੇਦ ਹਨ। ਅਸੀ ਇਨ੍ਹਾਂ ਤੱਥਾਂ ਉੱਤੇ ਭਰੋਸਾ ਕਰਦੇ ਹਾਂ ਕਿ ਸੰਗਠਨ ਇੱਕ ਅਜਿਹਾ ਬਿਆਨ ਜਾਰੀ ਕਰਨ ਦੇ ਯੋਗ ਹੈ ਜੋ ਖੇਤਰੀ ਅਖੰਡਤਾ ਅਤੇ ਸੰਪ੍ਰਭੂਤਾ ਦਾ ਸਨਮਾਨ ਕਰੇਗਾ। ਨਾਲ ਹੀ ਕਿਹਾ ਕਿ ਇਨ੍ਹਾਂ ਸਿਧਾਂਤਾਂ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ। ਇਹ ਇੱਕ ਜ਼ਰੂਰੀ ਬਿਆਨ ਹੈ ਕਿਉਂਕਿ ਯੂਕਰੇਨ ਉੱਤੇ ਰੂਸ ਦੇ ਹਮਲੇ ਦਾ ਮੂਲ ਕਾਰਨ ਇਹੀ ਹੈ।"

ਮਿਲਰ ਨੇ ਕਿਹਾ ਕਿ, "ਇਹ ਉਹੀ ਸਵਾਲ ਹੈ, ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ। ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਮਹੱਤਵਪੂਰਨ ਬਿਆਨ ਹੈ। ਤੁਸੀ ਸਾਊਦੀ ਅਰਬ ਅਤੇ ਭਾਰਤ ਵਿਚਾਲੇ ਨਵੀਂ ਆਰਥਿਕ ਵਿਵਸਥਾਵਾਂ ਬਾਰੇ ਜੀ20 ਵਿੱਚ ਕੀਤੇ ਗਏ ਜ਼ਰੂਰੀ ਐਲ਼ਾਨਾਂ ਨੂੰ ਵੀ ਦੇਖਿਆ ਜਿਸ ਦਾ ਅਮਰੀਕਾ ਵੀ ਹਿੱਸਾ ਹੈ।"

ਭਾਰਤ ਦੇ ਫੈਸਲੇ ਦਾ ਸਵਾਗਤ : ਇਸ ਵਿਚਾਲੇ ਅਮਰੀਕਾ ਨੇ ਨਵੀਂ ਅਮਰੀਕੀ ਖੇਤੀ ਉਤਪਾਦਾਂ ਉੱਤੇ ਟੈਰਿਫ ਘਟ ਕਰਨ ਵਾਲੇ ਭਾਰਤ ਦੇ ਫੈਸਲੇ ਦਾ ਸਵਾਗਤ ਕੀਤਾ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਟੈਰਿਫ ਦਰਾਂ ਵਿੱਚ ਕਟੌਤੀਆਂ ਨਾਲ ਮਹੱਤਵਪੂਰਨ ਬਜ਼ਾਰਾਂ ਵਿੱਚ ਅਮਰੀਕੀ ਖੇਤੀ ਉਤਪਾਦਕਾਂ ਲਈ ਆਰਥਿਕ ਮੌਕਿਆਂ ਦਾ ਵਿਸਤਾਰ ਹੋਵੇਗਾ ਅਤੇ ਅਮਰੀਕਾ ਤੋਂ ਭਾਰਤ ਵਿੱਚ ਗਾਹਕਾਂ ਲਈ ਵੱਧ ਉਤਪਾਦ ਲਿਆਉਣ ਵਿੱਚ ਮਦਦ ਮਿਲੇਗੀ। ਇਸ ਵਿਚਾਲੇ, ਅਮਰੀਕਾ ਦੇ ਖੇਤੀ ਮੰਤਰੀ ਟਾਮ ਵਿਲਸੈਕ ਨੇ ਕਿਹਾ ਕਿ ਇਸ ਕਦਮ ਨਾਲ ਅਮਰੀਕੀ ਉਤਪਾਦਕਾਂ ਅਤੇ ਦਰਾਮਦ ਕਰਨ ਵਾਲਿਆਂ ਲਈ ਬਜ਼ਾਰ ਵਿੱਚ ਵੀ ਨਵੇਂ ਮੌਕੇ ਮਿਲਣਗੇ। (ਪੀਟੀਆਈ-ਭਾਸ਼ਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.