ਹੈਦਰਾਬਾਦ : ਹਰ ਵਿਅਕਤੀ ਦੇ ਵੱਡੇ-ਵੱਡੇ ਸੁਪਨੇ ਹੁੰਦੇ ਹਨ ਅਤੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਉਹ ਲੱਖਾਂ-ਕਰੋੜਾਂ ਰੁਪਏ ਖਰਚ ਕਰਦਾ ਹੈ। ਕੁਝ ਇਨਸਾਨ ਅਜਿਹੇ ਹਨ ਜੋਂ ਲੱਖਾਂ ਰੁਪਏ ਖਰਚ ਕੇ ਮਰਦ ਤੋਂ ਔਰਤ ਬਣ ਗਏ ਤੇ ਕਈ ਔਰਤਾਂ ਮਰਦ ਬਣ ਗਈਆਂ, ਪਰ ਜਾਪਾਨ ਤੋਂ ਇੱਕ ਨਵੀਂ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਕੁੱਤਾ ਬਣਨਾ ਚਾਹੁੰਦਾ ਸੀ ਅਤੇ ਇੱਛਾ ਅਜਿਹੀ ਸੀ ਕਿ ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ ਉਹ ਪਿੱਛੇ ਨਹੀਂ ਹਟਿਆ। ਜਾਪਾਨ ਦੇ ਰਹਿਣ ਵਾਲੇ ਟੋਕੋ ਨੇ ਬਚਪਨ ਵਿੱਚ ਹੀ ਕੁੱਤਾ ਬਣਨ ਦਾ ਫੈਸਲਾ ਕਰ ਲਿਆ ਸੀ। ਉਸ ਦੀ ਇਹ ਇੱਛਾ ਹੁਣ ਪੂਰੀ ਹੋ ਗਈ ਹੈ। ਟੋਕੋ ਨੇ ਇਸ ਇੱਛਾ ਨੂੰ ਪੂਰੀ ਕਰਨ ਲਈ ਲੱਖਾਂ ਰੁਪਏ ਖਰਚ ਕੀਤੇ ਹਨ। ਟੋਕੋ ਦੀ ਇਸ ਤਬਦੀਲੀ ਤੋਂ ਬਾਅਦ ਲੋਕ ਹੈਰਾਨ ਹਨ।
ਜ਼ੈਪੇਟ ਨਾਂ ਦੀ ਕੰਪਨੀ ਨੇ 40 ਦਿਨ ਵਿੱਚ ਤਿਆਰ ਕੀਤੀ ਟੋਕੋ ਦੀ ਕੁੱਤੇ ਵਾਲੀ ਡ੍ਰੈੱਸ : ਮੀਡੀਆ ਰਿਪੋਰਟਾਂ ਮੁਤਾਬਕ ਟੋਕੋ ਨੂੰ ਕੁੱਤਾ ਬਣਾਉਨ ਵਿੱਚ ਜ਼ੈਪੇਟ ਨਾਂ ਦੀ ਕੰਪਨੀ ਨੇ ਵੱਡੀ ਭੂਮਿਕਾ ਨਿਭਾਈ ਹੈ। ਦਰਅਸਲ ਇਹ ਕੰਪਨੀ ਮਨੋਰੰਜਨ ਦੇ ਇਸ਼ਤਿਹਾਰ ਬਣਾਉਣ ਦਾ ਕੰਮ ਕਰਦੀ ਹੈ। ਉਸਨੇ ਟੋਕੋ ਲਈ ਇੱਕ ਪਹਿਰਾਵਾ ਵੀ ਡਿਜ਼ਾਈਨ ਕੀਤਾ, ਜੋ ਕੁੱਤੇ ਵਰਗਾ ਦਿਖਾਈ ਦਿੰਦਾ ਸੀ। ਕੰਪਨੀ ਨੂੰ ਇਸ ਡਰੈੱਸ ਨੂੰ ਤਿਆਰ ਕਰਨ 'ਚ 40 ਦਿਨ ਲੱਗੇ ਸਨ। ਤੁਹਾਨੂੰ ਦੱਸ ਦੇਈਏ ਕਿ ਜਾਪਾਨੀ ਵਿਅਕਤੀ ਨੇ ਕੋਲੀ ਨਸਲ ਦੇ ਕੁੱਤੇ ਦੀ ਡਰੈੱਸ ਡਿਜ਼ਾਈਨ ਕੀਤੀ ਹੈ। ਇਸ 'ਤੇ ਕੰਪਨੀ ਦੇ ਬੁਲਾਰੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਟੋਕੋ ਨੇ ਕੋਲੀ ਕੁੱਤੇ ਵਰਗਾ ਦਿਖਣ ਦੀ ਇੱਛਾ ਪ੍ਰਗਟਾਈ ਸੀ, ਉਸ ਦੀ ਇੱਛਾ ਅਨੁਸਾਰ ਅਸੀਂ ਉਸ ਨੂੰ ਅਜਿਹੀ ਦਿੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਕੁੱਤੇ ਵਾਂਗ ਚਾਰ ਲੱਤਾਂ 'ਤੇ ਤੁਰਦਾ ਨਜ਼ਰ ਆਵੇਗਾ।
-
着ぐるみをオーダーしてました! おかげさまで動物になってみたいという夢を叶えることができました! https://t.co/jUFxSWW6cl pic.twitter.com/zJIX8VcWfm
— トコ(toco) (@toco_eevee) April 11, 2022 " class="align-text-top noRightClick twitterSection" data="
">着ぐるみをオーダーしてました! おかげさまで動物になってみたいという夢を叶えることができました! https://t.co/jUFxSWW6cl pic.twitter.com/zJIX8VcWfm
— トコ(toco) (@toco_eevee) April 11, 2022着ぐるみをオーダーしてました! おかげさまで動物になってみたいという夢を叶えることができました! https://t.co/jUFxSWW6cl pic.twitter.com/zJIX8VcWfm
— トコ(toco) (@toco_eevee) April 11, 2022
- Biggest Hummer Car in Dubai: ਵਿਸ਼ਾਲ ਹਮਰ ਦੀ ਵਾਇਰਲ ਵੀਡੀਓ ਨੇ ਕੀਤਾ ਸਭ ਨੂੰ ਹੈਰਾਨ, ਤੁਸੀਂ ਵੀ ਵੇਖੋਂ ਵੀਡੀਓ
- ਬਾਈਡਨ ਨੇ ਪਹਿਲੀ ਵਾਰ ਜਨਤਕ ਤੌਰ 'ਤੇ 7ਵੀਂ ਪੋਤੀ ਦਾ ਜ਼ਿਕਰ ਕੀਤਾ, ਕਿਹਾ- ਇਹ ਕੋਈ ਸਿਆਸੀ ਮਾਮਲਾ ਨਹੀਂ
- Australian Military Helicopter Crash : ਆਸਟ੍ਰੇਲੀਆਈ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਚਾਲਕ ਦਲ ਦੇ ਚਾਰ ਮੈਂਬਰ ਲਾਪਤਾ
ਬਚਪਨ ਦੀ ਇੱਛਾ ਹੋਈ ਪੂਰੀ: ਟੋਕੋ ਨੇ ਖੁਸ਼ੀ ਪ੍ਰਗਟਾਈ ਕਿ ਉਹ ਬਚਪਨ ਤੋਂ ਹੀ ਕੁੱਤਾ ਬਣਨਾ ਚਾਹੁੰਦਾ ਸੀ। ਇਹ ਉਸ ਦੀ ਜ਼ਿੰਦਗੀ ਦਾ ਸੁਪਨਾ ਸੀ। ਉਨ੍ਹਾਂ ਅੱਗੇ ਕਿਹਾ ਕਿ ਕੁੱਤਾ ਬਹੁਤ ਵਫ਼ਾਦਾਰ ਹੁੰਦਾ ਹੈ। ਟੋਕੋ ਨੇ ਆਪਣੇ ਯੂਟਿਊਬ ਚੈਨਲ 'ਆਈ ਵਾਂਟ ਟੂ ਬੀਕਮ ਐਨੀਮਲ' 'ਤੇ ਆਪਣੀ ਇਕ ਵੀਡੀਓ ਵੀ ਅਪਲੋਡ ਕੀਤੀ ਹੈ। ਜਾਣਕਾਰੀ ਮੁਤਾਬਕ ਇਸ ਚੈਨਲ ਨੂੰ 31 ਹਜ਼ਾਰ ਤੋਂ ਵੱਧ ਲੋਕ ਸਬਸਕ੍ਰਾਈਬ ਕਰ ਚੁੱਕੇ ਹਨ। ਹੁਣ ਤੱਕ ਇਸ ਵੀਡੀਓ ਨੂੰ 10 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਪਤਾ ਲੱਗਾ ਹੈ ਕਿ ਇਹ ਵੀਡੀਓ ਪਿਛਲੇ ਸਾਲ 2022 ਦਾ ਹੈ, ਜਿਸ ਨੂੰ ਇਸ ਸਾਲ ਅਪਲੋਡ ਕੀਤਾ ਗਿਆ ਹੈ।