ਨਵੀਂ ਦਿੱਲੀ: ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਨੇ ਸਾਰੀ ਦੁਨੀਆ ਨੂੰ ਭੰਬਲ-ਭੂਸੇ 'ਚ ਪਾਇਆ ਹੋਇਆ ਹੈ। ਕੋਰੋਨਾ ਦੀ ਜਕੜ ਨੇ ਸਾਰੇ ਸ਼ਕਤੀਸ਼ਾਲੀ ਦੇਸ਼ਾ ਦੀਆਂ ਸਕਤੀਆਂ ਦੀ ਹਵਾ ਕੱਢ ਦਿੱਤੀ ਹੈ। ਦੁਨੀਆ ਵਿੱਚ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਣ ਵਾਲਾ ਦੇਸ਼ ਅਮਰੀਕਾ ਵੀ ਇਸ ਦੀ ਸਭ ਤੋਂ ਵੱਧ ਚਪੇਟ ਵਿੱਚ ਹੈ। ਇਸ ਵਾਇਰਸ ਦੀ ਲਾਗ ਨੂੰ ਖ਼ਤਮ ਕਰਨ ਲਈ ਸਾਰੀ ਦੁਨੀਆ ਦੇ ਵਿਗਿਆਨਿਕ ਵੈਕਸੀਨ ਬਣਾਉਣ ਵਿੱਚ ਜੁਟੇ ਹੋਏ ਹਨ। ਇਸੇ ਵਿਚਕਾਰ ਇੱਕ ਖ਼ਬਰ ਨੇ ਵਿਗਿਆਨੀਆਂ ਦੀ ਉਮੀਦ ਜਗਾਈ ਹੈ।
ਵਿਗਿਆਨੀਆਂ ਨੇ ਜਾਂਚ ਵਿੱਚ ਪਾਇਆ ਕਿ ਮਨੁੱਖੀ ਸਰੀਰ ਵਿੱਚ ਪੈਦਾ ਹੋਏ ਕੋਰੋਨਾ ਵਾਇਰਸ ਨੂੰ ਦੁਨੀਆ ਵਿੱਚ ਪਹਿਲਾਂ ਹੀ ਮੌਜੂਦ ਇੱਕ ਦਵਾਈ ਨਾਲ 48 ਘੰਟਿਆਂ ਵਿੱਚ ਖ਼ਤਮ ਕੀਤਾ ਜਾ ਸਕਦਾ ਹੈ। ਇਹ ਰਿਪੋਰਟ 'ਐਂਟੀਵਾਇਰਲ ਰਿਸਰਚ' ਵਿੱਚ ਪ੍ਰਕਾਸ਼ਿਤ ਹੋਈ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ 48 ਘੰਟਿਆਂ ਵਿੱਚ ਸੈੱਲਾਂ ਨੂੰ ਵਧਣ ਤੋਂ ਰੋਕ ਦਿੰਦਾ ਹੈ।
ਇਹ ਵੀ ਪੜ੍ਹੋ: ਕੋਵਿਡ-19: ਲੰਡਨ ਦੇ 9 ਸਾਲ ਦੇ ਬੱਚੇ ਨੇ PM ਮੋਦੀ ਨੂੰ ਕੀਤੀ ਅਪੀਲ
ਆਸਟ੍ਰੇਲੀਆ ਦੀ ਮੋਨਾਸ਼ ਯੂਨੀਵਰਸਿਟੀ ਨਾਲ ਜੁੜੀ ਕੈਲੀ ਵਾਗਸਟਾਫ਼ ਦਾ ਕਹਿਣਾ ਹੈ ਕਿ ਅਸੀਂ ਪਾਇਆ ਹੈ ਕਿ ਇੱਕ ਖ਼ੁਰਾਕ ਨਾਲ 48 ਘੰਟਿਆਂ ਲਈ ਵਾਇਰਲ ਆਰਐਨਏ ਨੂੰ ਹਟਾਇਆ ਜਾ ਸਕਦਾ ਹੈ ਅਤੇ ਇਹ 24 ਘੰਟਿਆਂ ਵਿੱਚ ਕਾਫ਼ੀ ਘਟ ਜਾਂਦੀ ਹੈ। ਵਿਗਿਆਨੀਆਂ ਨੇ ਕਿਹਾ ਕਿ 'ਈਵਰਕਿਟਨ' ਇੱਕ ਮਾਨਤਾ ਪ੍ਰਾਪਤ ਦਵਾਈ ਹੈ ਜਿਸ ਨੂੰ ਐਚਆਈਵੀ, ਡੇਂਗੂ, ਜ਼ੀਕਾ ਵਾਇਰਸ ਸਮੇਤ ਵੱਖ-ਵੱਖ ਵਾਇਰਸਾਂ ਵਿਰੁੱਧ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਕੋਰੋਨਾ ਲਈ ਇਸ ਦੀ ਮਨੁੱਖੀ ਟੈਸਟਿੰਗ ਅਜੇ ਬਾਕੀ ਹੈ।