ETV Bharat / international

ਪੰਜਸ਼ੀਰ: 600 ਤਾਲਿਬਾਨੀਆਂ ਨੂੰ ਕੀਤਾ ਢੇਰ - ਫਹੀਮ ਦਸ਼ਤੀ

ਅਫ਼ਗਾਨਿਸਤਾਨ ਦੇ ਪੰਜਸ਼ੀਰ ਸੂਬੇ 'ਤੇ ਕਬਜ਼ੇ ਲਈ ਤਾਲਿਬਾਨ 'ਤੇ ਨੈਸ਼ਨਲ ਰਜਿਸਟੈਂਸ 'ਫੋਰਸ ਵਿਚਕਾਰ ਲੜਾਈ ਲਗਾਤਾਰ ਜਾਰੀ ਹੈ। ਸਪੁਤਨਿਕ ਨੇ ਸ਼ਨਿਚਰਵਾਰ ਨੂੰ ਰਜਿਸਟੈਂਸ ਫੋਰਸ ਦੇ ਹਵਾਲੇ ਤੋਂ ਦੱਸਿਆ ਕਿ ਲੜਾਈ 'ਚ 600 ਤਾਲਿਬਾਨੀ ਅੱਤਵਾਦੀ ਨੂੰ ਢੇਰ ਕੀਤਾ ਹੈ।

ਪੰਜਸ਼ੀਰ: 600 ਤਾਲਿਬਾਨੀਆਂ ਨੂੰ ਕੀਤਾ ਢੇਰ
ਪੰਜਸ਼ੀਰ: 600 ਤਾਲਿਬਾਨੀਆਂ ਨੂੰ ਕੀਤਾ ਢੇਰ
author img

By

Published : Sep 5, 2021, 1:39 PM IST

ਅਫ਼ਗਾਨਿਸਤਾਨ: ਅਫ਼ਗਾਨਿਸਤਾਨ ਦੇ ਪੰਜਸ਼ੀਰ ਸੂਬੇ 'ਤੇ ਕਬਜ਼ੇ ਲਈ ਤਾਲਿਬਾਨ 'ਤੇ ਨੈਸ਼ਨਲ ਰਜਿਸਟੈਂਸ 'ਫੋਰਸ ਵਿਚਕਾਰ ਲੜਾਈ ਲਗਾਤਾਰ ਜਾਰੀ ਹੈ। ਸਪੁਤਨਿਕ ਨੇ ਸ਼ਨਿਚਰਵਾਰ ਨੂੰ ਰਜਿਸਟੈਂਸ ਫੋਰਸ ਦੇ ਹਵਾਲੇ ਤੋਂ ਦੱਸਿਆ ਕਿ ਲੜਾਈ 'ਚ 600 ਤਾਲਿਬਾਨੀ ਅੱਤਵਾਦੀ ਨੂੰ ਢੇਰ ਕੀਤਾ ਹੈ।

ਰਜਿਸਟੈਂਸ ਫੋਰਸ ਦੇ ਬੁਲਾਰੇ 'ਫਹੀਮ ਦਸ਼ਤੀ' (Faheem Dashti) ਨੇ ਟਵੀਟ ਕੀਤਾ ਕਿ ਪੰਜਸ਼ੀਰ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਸਵੇਰ ਤੋਂ ਹੁਣ ਤਕ ਕਰੀਬ 600 ਤਾਲਿਬਾਨ ਦਾ ਸਫ਼ਾਇਆ ਹੋ ਚੁੱਕਿਆ ਹੈ। 1,000 ਤੋਂ ਜ਼ਿਆਦਾ ਤਾਲਿਬਾਨੀਆਂ ਨੂੰ ਫੜ ਲਿਆ ਗਿਆ ਹੈ ਜਾਂ ਉਨ੍ਹਾਂ ਨੂੰ ਆਤਮ ਸਮਰਪਣ ਕਰ ਦਿੱਤਾ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਤਾਲਿਬਾਨ ਨੂੰ ਹੋਰ ਅਫ਼ਗਾਨ ਪ੍ਰਾਂਤਾਂ ਤੋਂ ਸਪਲਾਈ ਨਹੀਂ ਮਿਲ ਰਹੀ।

ਇਸ ਵਿਚਕਾਰ ਖੇਤਰ 'ਚ ਬਾਰੂਦੀ ਸੁਰੰਗਾਂ ਦੀ ਮੌਜ਼ੂਦਗੀ ਕਾਰਨ ਪੰਜਸ਼ੀਰ ਰਜਿਸਟੈਂਸ ਫੋਰਸ ਖ਼ਿਲਾਫ਼ ਤਾਲਿਬਾਨ ਦਾ ਹਮਲਾ ਹੌਲੀ ਹੋ ਗਿਆ ਹੈ। ਤਾਲਿਬਾਨ ਦੇ ਇਕ ਸੂਤਰ ਨੇ ਕਿਹਾ ਕਿ ਪੰਜਸ਼ੀਰ 'ਚ ਲੜਾਈ ਜਾਰੀ ਹੈ ਪਰ ਰਾਜਧਾਨੀ ਬਾਜਾਰਕ ਤੇ ਪ੍ਰਾਂਤੀਅ ਗਵਰਨਰ ਦੇ ਪਰਿਸਰ ਵੱਲੋਂ ਜਾਣ ਵਾਲੀ ਬਾਰੂਦੀ ਸੁਰੰਗਾਂ ਦੀ ਕਾਰਨ ਅੱਗੇ ਵਧਣ 'ਚ ਪਰੇਸ਼ਾਨੀ ਹੋ ਰਹੀ ਹੈ।

ਪੰਜਸ਼ੀਰ ਨੈਸ਼ਨਲ ਰਜਿਸਟੈਂਸ ਫੋਰਸ ਦਾ ਗੜ੍ਹ ਹੈ। ਜਿਸ ਦੀ ਅਗਵਾਈ ਮਰਹੂਮ ਸਾਬਕਾ ਅਫ਼ਗਾਨ ਗੁਰਿੱਲਾ ਕਮਾਂਡਰ (Guerrilla Commander) ਅਹਿਮਦ ਸ਼ਾਹ ਮਸੂਦ (Ahmad Shah Masood) ਦੇ ਬੇਟੇ ਅਹਿਮਦ ਸਮੂਦ ਤੇ ਅਫ਼ਗਾਨਿਸਤਾਨ ਦੇ ਸਾਬਕਾ ਉਪ-ਰਾਸ਼ਟਰਪਤੀ ਅਮਰੁਲਾ ਸਾਲੇਹ ਕਰ ਰਹੇ ਹਨ। ਜਿਨ੍ਹਾਂ ਨੇ ਖ਼ੁਦ ਨੂੰ ਕਾਰਜਕਾਰੀ ਰਾਸ਼ਟਰਪਤੀ ਐਲਾਨ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ: ਤਾਲੀਬਾਨ- ਹੱਕਾਨੀ 'ਚ ਆਪਸੀ ਝਗੜਾ

ETV Bharat Logo

Copyright © 2025 Ushodaya Enterprises Pvt. Ltd., All Rights Reserved.