ਬੇਰੂਤ (ਲੇਬਨਾਨ): ਲੇਬਨਾਨ ਦੇ ਨਾਮਜ਼ਦ ਪ੍ਰਧਾਨ ਮੰਤਰੀ ਮੁਸਤਫ਼ਾ ਅਦੀਬ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਬੇਰੂਤ ਦੀ ਬੰਦਰਗਾਹ 'ਤੇ ਹੋਏ ਧਮਾਕਿਆਂ ਤੋਂ ਬਾਅਦ ਅਹੁਦਾ ਸੰਭਾਲਿਆ ਸੀ। ਸਰਕਾਰ ਬਣਾਉਣ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਸਫ਼ਲ ਹੋ ਗਈਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ੈਸਲਾ ਲਿਆ।
ਮਹੱਤਵਪੂਰਣ ਗੱਲ ਇਹ ਹੈ ਕਿ ਜਰਮਨੀ ਵਿੱਚ ਲੇਬਨਾਨ ਦੇ ਰਾਜਦੂਤ ਮੁਸਤਫ਼ਾ ਅਦੀਬ ਨੂੰ ਲੇਬਨਾਨ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਉਹ ਅਹੁਦਾ ਛੱਡ ਰਹੇ ਹਨ ਕਿਉਂਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਉਹ ਜਿਸ ਤਰ੍ਹਾਂ ਦਾ ਮੰਤਰੀ ਮੰਡਲ ਨੂੰ ਚਾਹੁੰਦੇ ਹਨ ਉਹ ਸੰਭਵ ਨਹੀਂ ਹੋਵੇਗਾ।
ਫਰਾਂਸ ਦੇ ਆਗੂ, ਖ਼ਾਸਕਰ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਲੇਬਨਾਨ ਦੀ ਰਾਜਨੀਤਿਕ ਧੜਿਆਂ 'ਤੇ ਸਰਕਾਰ ਬਣਾਉਣ ਲਈ ਲਗਾਤਾਰ ਦਬਾਅ ਪਾਇਆ ਅਤੇ ਅਦੀਬ ਨੂੰ ਪੈਰਿਸ ਵਿੱਚ ਬੇਰੂਤ ਦਾ ਸਮਰਥਨ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣ ਲਈ ਕਿਹਾ।
ਲੇਬਨਾਨ ਦੇ ਰਾਸ਼ਟਰਪਤੀ ਮਿਸ਼ੇਲ ਏਉਨ ਨੇ ਕਿਹਾ ਕਿ ਅਦੀਬ ਨਵੀਂ ਸਰਕਾਰ ਬਣਾਉਣ ਦੇ ਯਤਨਾਂ ਦੌਰਾਨ ਮੱਧ ਪੂਰਬੀ ਦੇਸ਼ ਵਿੱਚ ਸੰਸਦੀ ਧੜਿਆਂ ਦੇ ਵਿਚਾਰਾਂ ਨੂੰ ਧਿਆਨ ਵਿੱਚ ਰੱਖਣ ਲਈ ਤਿਆਰ ਨਹੀਂ ਸਨ।
ਸਾਬਕਾ ਪ੍ਰਧਾਨ ਮੰਤਰੀ ਹਸਨ ਦੀਬ ਨੇ 10 ਅਗਸਤ ਨੂੰ ਬੇਰੂਤ ਦੀ ਬੰਦਰਗਾਹ ‘ਤੇ ਹੋਏ ਧਮਾਕਿਆਂ ਦੇ ਮੱਦੇਨਜ਼ਰ ਅਸਤੀਫ਼ਾ ਦੇ ਦਿੱਤਾ ਸੀ।