ਟੋਰਾਂਟੋ: ਕਨੇਡਾ ਦੇ ਪ੍ਰਧਾਨਮੰਤਰੀ ਜਸਟਿਸ ਟਰੂਡੋ ਦੀ ਇੱਕ 18 ਸਾਲ ਪੁਰਾਣੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਟਰੂਡੋ ਕਾਲੇ ਰੰਗ ਦੇ ਮੇਕਅਪ ਵਿੱਚ ਕੁੱਝ ਕੁੜੀਆਂ ਦੇ ਨਾਲ ਖੜੇ ਹੋਏ ਹਨ। ਦੱਸਦਈਏ ਕਿ ਕਨੇਡਾ ਵਿੱਚ ਇੱਕ ਹਫ਼ਤੇ ਬਾਅਦ ਹੋਣ ਵਾਲਿਆ ਆਮ ਚੋਣਾਂ ਤੋ ਪਹਿਲਾਂ ਇਹ ਤਸਵੀਰ ਵਾਇਰਲ ਹੋਈ ਹੈ।
ਟਰੂਡੋ ਦੀ ਇਸ ਤਸਵੀਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਨਸਲੀ ਟਿਪਣੀਆਂ ਕੀਤੀ ਜਾ ਰਹੀ ਹੈ। ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਜਸਟਿਸ ਟਰੂਡੋ ਨੇ ਇਸ ਤਸਵੀਰ ਲਈ ਮਾਫ਼ੀ ਮੰਗੀ ਹੈ ਪ੍ਰੈਸ ਕਾਨਫਰੰਸ ਕਰਦੇ ਹੋਏ ਟਰੂਡੋ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਨੂੰ ਨਹੀਂ ਲੱਗਾ ਸੀ ਕਿ ਉਨ੍ਹਾਂ ਨੂੰ ਨਸਲਵਾਦੀ ਵੀ ਮੰਨਿਆ ਜਾ ਸਕਦਾ ਹੈ। ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ 'ਚ ਨਸਲਵਾਦ ਦੇ ਖ਼ਿਲਾਫ ਲੜਨ ਅਤੇ ਲੋਕਾਂ ਦੀ ਸੇਵਾ ਲਈ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਵਾਨੀ ਸਮੇਂ ਮੇਰੇ ਤੋਂ ਇਹ ਗਲਤੀ ਹੋਈ ਸੀ, ਤੇ ਇਸ ਲਈ ਲਈ ਮੈਂ ਲੋਕਾਂ ਤੋਂ ਮਾਫ਼ੀ ਮੰਗਦਾ ਹਾਂ।
-
What I did was hurtful to people who live with intolerance and discrimination every day. I recognize that, and I take full responsibility for it. I know that I let a lot of people down with that choice, and I am deeply sorry. pic.twitter.com/gLetjs6xAa
— Justin Trudeau (@JustinTrudeau) September 19, 2019 " class="align-text-top noRightClick twitterSection" data="
">What I did was hurtful to people who live with intolerance and discrimination every day. I recognize that, and I take full responsibility for it. I know that I let a lot of people down with that choice, and I am deeply sorry. pic.twitter.com/gLetjs6xAa
— Justin Trudeau (@JustinTrudeau) September 19, 2019What I did was hurtful to people who live with intolerance and discrimination every day. I recognize that, and I take full responsibility for it. I know that I let a lot of people down with that choice, and I am deeply sorry. pic.twitter.com/gLetjs6xAa
— Justin Trudeau (@JustinTrudeau) September 19, 2019
ਦੱਸਣਯੋਗ ਹੈ ਕਿ ਜਸਟਿਸ ਟਰੂਡੋ ਦੀ ਇਹ ਤਸਵੀਰ ਟਾਇਮ ਮੈਗਜੀਨ ਨੇ ਰਿਲੀਜ਼ ਕੀਤੀ ਹੈ। ਜਿਸ ਵਿੱਚ ਟਰੂਡੋ ਨੂੰ ਕਾਲੇ ਰੰਗ ਦੇ ਮੇਕਅੱਪ ਵਿੱਚ ਵੇਖਿਆ ਜਾ ਸਕਦਾ ਹੈ। ਇਹ ਤਸਵੀਰ ਸਾਲ 2001 ਵਿੱਚ ਖਿਚਵਾਈ ਗਈ ਸੀ। ਉਸ ਸਮੇਂ ਟਰੂਡੋ ਬ੍ਰਿਟਿਸ਼ ਕੋਲੰਬੀਆ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਾਉਂਦੇ ਸਨ। ਤਸਵੀਰ ਵਿੱਚ ਟਰੂਡੋ ਕਾਲੇ ਮੇਕਅਪ ਦੇ ਨਾਲ ਇੱਕ ਸਫ਼ੈਦ ਰੰਗ ਦੀ ਪੱਗ ਪਹਿਨੇ ਹੋਏ ਨਜ਼ਰ ਆ ਰਹੇ ਹਨ। ਜਾਣਕਾਰੀ ਮੁਤਾਬਕ ਉਸ ਸਮੇਂ ਸਕੂਲ ਵਿੱਚ ਅਰੇਬੀਅਨ ਨਾਈਟਸ ਦੇ ਥੀਮ 'ਤੇ ਇੱਕ ਸਮਾਰੋਹ ਕਰਵਾਇਆ ਗਿਆ ਸੀ ਤੇ ਉਸ ਵਿੱਚ ਟਰੂਡੋ ਅਲਾਦੀਨ ਦੇ ਪਹਿਰਾਵੇ ਵਿੱਚ ਸਨ।