ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ ਭਾਵ ਡਬਲਿਊਐੱਚਓ ਨੇ ਦੁਨੀਆ ਭਰ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਕਰ ਦਿੱਤਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡ੍ਰਾਸ ਐਡਨਾਮ ਗੈਬਰੇਯੇਸਸ ਨੇ ਜਨੇਵਾ 'ਚ ਕਿਹਾ ਕਿ ਸੀਰਡੀਆਈਡੀ-19 (COVID-19)ਨੂੰ ਪੈਨਡੈਮਿਕ ਭਾਵ ਮਹਾਂਮਾਰੀ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਇਸ ਦੇ ਤੇਜ਼ੀ ਨਾਲ ਫੈਲਣ ਅਤੇ ਇਸ ਨੂੰ ਕਾਬੂ ਕਰਨ ਨੂੰ ਲੈ ਕੇ ਅਸਫ਼ਲਤਾ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ।
ਗੈਬਰੇਯੇਸਸ ਨੇ ਕਿਹਾ ਕਿ ਸਿਰਫ਼ ਦੋ ਹਫ਼ਤਿਆਂ 'ਚ ਹੀ ਚੀਨ ਤੋਂ ਬਾਹਰ ਇਸ ਵਾਇਰ ਦੀ ਇਨਫੈਕਸ਼ਨ 'ਚ 13 ਗੁਣਾ ਵਾਧਾ ਹੋਇਆ ਹੈ। ਮੀਡੀਆ ਰਿਪੋਰਟ ਅਨੁਸਾਰ, ਉਨ੍ਹਾਂ ਸਪੱਸ਼ਟ ਕੀਤਾ ਕਿ ਮਹਾਂਮਾਰੀ ਦੇ ਰੂਪ 'ਚ ਜਾਂ ਦੁਨੀਆ ਦੇ ਦੂਜੇ ਦੇਸ਼ਾਂ 'ਚ ਤੇਜ਼ੀ ਨਾਲ ਫੈਲ ਰਹੀ ਬਿਮਾਰੀ ਦੇ ਰੂਪ 'ਚ ਦਰਸਾਉਣ ਦਾ ਭਾਵ ਇਹ ਨਹੀਂ ਕਿ ਡਬਲਿਊਐੱਚਓ ਆਪਣੀ ਸਲਾਹ ਬਦਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਕਿ ਦੇਸ਼ਾਂ ਨੂੰ ਇਸ ਵਾਇਰਸ ਨਾਲ ਲੜਨ ਲਈ ਤੁਰੰਤ ਅਤੇ ਹਮਲਾਵਰ ਕਦਮ ਚੁੱਕੇ ਜਾਣ ਦੀ ਲੋੜ ਹੈ।
ਡਬਲਿਊਐੱਚਓ ਦੇ ਮੁਖੀ ਨੇ ਕਿਹਾ ਕਿ ਕਈ ਦੇਸ਼ਾਂ ਨੇ ਇਹ ਦਿਖਾ ਦਿੱਤਾ ਹੈ ਕਿ ਇਸ ਵਾਇਰਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਵਾਇਰਸ ਨਾਲ ਜੂਝ ਰਹੇ ਕਈ ਦੇਸ਼ਾਂ ਲਈ ਇਹ ਚੁਣੌਤੀ ਨਹੀਂ ਹੈ ਕਿ ਉਹ ਅਜਿਹਾ ਕਰ ਸਕਦੇ ਹਨ। ਚੁਣੌਤੀ ਇਹ ਹੈ ਕਿ ਕੀ ਉਹ ਕਰਨਗੇ... ਜ਼ਿਕਰਯੋਗ ਹੈ ਕਿ ਡਬਲਿਊਐੱਚਓ ਨੇ ਬੀਤੇਂ ਦਿਨੀਂ ਇਸ ਵਾਇਰਸ ਦੇ ਪ੍ਰਭਾਵ ਨੂੰ ਲੈ ਕੇ ਜੋਖ਼ਮ ਵਧਾਉਂਦੇ ਹੋਏ ਕੌਮਾਂਤਰੀ ਪੱਧਰ 'ਤੇ ਬੇਹੱਦ ਉੱਚ ਪੱਧਰ 'ਤੇ ਕਰ ਦਿੱਤਾ ਸੀ। ਹੁਣ ਉਸ ਨੂੰ ਇਸ ਮਹਾਂਮਾਰੀ ਐਲਾਨ ਕਰ ਕੇ ਵਿਸ਼ਵ ਭਾਈਚਾਰੇ ਨੂੰ ਸੁਚੇਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਿਸੇ ਖ਼ਾਸ ਦੇਸ਼ ਜਾਂ ਖੇਤਰ ਵਿਸ਼ੇਸ਼ 'ਚ ਫੈਲੀ ਬਿਮਾਰੀ ਨੂੰ ਐਪਿਡੈਮਿਕ ਕਿਹਾ ਜਾਂਦਾ ਹੈ ਪਰ ਜਦੋਂ ਇਹ ਦੁਨੀਆਂ ਦੇ ਜ਼ਿਆਦਾਤਰ ਹਿੱਸਿਆਂ 'ਚ ਫੈਲਣ ਲੱਗਦੀ ਹੈ ਤਾਂ ਇਸ ਨੂੰ ਪੈਨਡੈਮਿਕ ਭਾਵ ਮਹਾਂਮਾਰੀ ਕਰਾਰ ਦਿੱਤਾ ਜਾਂਦਾ ਹੈ।
ਬੀਤੇਂ ਦਿਨੀਂ ਵੀ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡ੍ਰਾਸ ਐਡਨਾਮ ਗੈਬਰੇਯੇਸਸ ਨੇ ਕਿਹਾ ਸੀ ਕਿ ਵਾਇਰਸ ਦੇ ਫੈਲਣ ਅਤੇ ਇਸ ਦੇ ਪ੍ਰਭਾਵ ਦਾ ਜੋਖ਼ਮ ਕੌਮਾਂਤਰੀ ਪੱਧਰ 'ਤੇ ਬੇਹੱਦ ਜ਼ਿਆਦਾ ਹੋ ਗਿਆ ਹੈ। ਇਸ ਵਾਇਰਸ ਦਾ ਖ਼ਤਰਾ ਜਿੰਨਾ ਵਧਿਆ ਹੈ, ਉਸ ਨੂੰ ਵੇਖਦੇ ਹੋਏ ਵਿਸ਼ਵ ਭਾਈਚਾਰਾ ਉਨ੍ਹਾਂ ਤਿਆਰ ਨਹੀਂ ਹੈ ਜਿੰਨਾ ਕਿ ਚੀਨ.. ਡਬਲਿਊਐੱਚਓ ਅਨੁਸਾਰ, ਚੀਨ ਨੇ ਜਿੰਨੀਆਂ ਸਾਵਧਾਨੀਆਂ ਵਰਤੀਆਂ, ਵਿਸ਼ਵ ਭਾਈਚਾਰਾ ਉਸ ਤਰ੍ਹਾਂ ਨਾਲ ਤਿਆਰ ਨਹੀਂ ਹੈ।