ਨਵੀਂ ਦਿੱਲੀ: ਪੂਰਵੀ ਅਫਗਾਨਿਸਤਾਨ ਵਿੱਚ ਫੁਟਬਾਲ ਮੈਚ ਦੌਰਾਨ ਵਿਸਫੋਟ ਹੋ ਗਿਆ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹਨ।
ਜਾਣਕਾਰੀ ਮੁਤਾਬਕ ਇਹ ਵਿਸਫੋਟ ਤਾਲੀਬਾਨ ਦੇ ਅੰਸ਼ਿਕ ਜੰਗਬੰਦੀ ਸੰਧੀ ਖ਼ਤਮ ਕਰਨ ਦੇ ਐਲਾਨ ਤੋਂ ਬਾਅਦ ਹੋਇਆ ਹੈ। ਪੂਰਵੀ ਖੋਸਤ ਪ੍ਰਾਂਤ ਦੇ ਪੁਲਿਸ ਮੁਖੀ ਨੇ ਕਿਹਾ, "ਫੁਟਬਾਲ ਮੈਚ ਦੌਰਾਨ ਮੋਟਰਸਾਇਕਲ ਵਿੱਚ ਲੱਗੇ ਬੰਬ ਵਿੱਚ ਵਿਸਫੋਟ ਹੋ ਗਿਆ।"
ਇਸ ਹਮਲੇ ਦੀ ਅਜੇ ਤੱਕ ਕਿਸੇ ਨੇ ਜਿੰਮੇਵਾਰੀ ਨਹੀਂ ਲਈ ਹੈ। ਸ਼ਨੀਵਾਰ ਨੂੰ ਵਾਸ਼ਿੰਗਟਨ ਅਤੇ ਤਾਲਿਬਾਨ ਵਿਚਕਾਰ ਇਤਿਹਾਸਕ ਸਮਝੌਤੇ 'ਤੇ ਦਸਤਖਤ ਕੀਤੇ ਜਾਣ ਤੋਂ ਪਹਿਲਾਂ ਅੰਸ਼ਿਕ ਜੰਗਬੰਦੀ ਰਹੀ ਸੀ।