ਕੀਵ: ਯੂਕਰੇਨ ਦੀ ਅਭਿਨੇਤਰੀ ਓਕਸਾਨਾ ਸ਼ਵੇਤਸ ਦੀ ਕੀਵ ਵਿੱਚ ਇੱਕ ਰਿਹਾਇਸ਼ੀ ਇਮਾਰਤ ਉੱਤੇ ਰੂਸੀ ਰਾਕੇਟ ਹਮਲੇ ਵਿੱਚ ਮੌਤ ਹੋ ਗਈ ਹੈ। ਉਸ ਦੇ ਕਲਾਕਾਰਾਂ ਦੇ ਸਮੂਹ, ਯੰਗ ਥਿਏਟਰ ਨੇ ਇੱਕ ਬਿਆਨ ਜਾਰੀ ਕਰਕੇ ਉਸਦੀ ਮੌਤ ਦੀ ਪੁਸ਼ਟੀ ਕੀਤੀ, ਜਿਸ ਵਿੱਚ ਲਿਖਿਆ ਸੀ, 'ਕੀਵ ਵਿੱਚ ਇੱਕ ਰਿਹਾਇਸ਼ੀ ਇਮਾਰਤ 'ਤੇ ਰਾਕੇਟ ਹਮਲੇ ਦੌਰਾਨ, ਯੂਕਰੇਨੀ ਕਲਾਕਾਰ ਓਕਸਾਨਾ ਸ਼ਵੇਟਸ ਦੀ ਮੌਤ ਹੋ ਗਈ ਸੀ।
'ਦ ਹਾਲੀਵੁੱਡ ਰਿਪੋਰਟਰ' ਦੇ ਅਨੁਸਾਰ, ਓਕਸਾਨਾ 67 ਸਾਲਾਂ ਦੀ ਸੀ ਅਤੇ ਉਸ ਨੂੰ ਯੂਕਰੇਨ ਦੇ ਸਭ ਤੋਂ ਵੱਕਾਰੀ ਕਲਾ ਸਨਮਾਨਾਂ ਵਿੱਚੋਂ ਇੱਕ, ਯੂਕਰੇਨ ਦੇ ਮੈਰਿਟਡ ਆਰਟਿਸਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਦੂਜੇ ਪਾਸੇ, ਰੂਸੀ ਰੱਖਿਆ ਮੰਤਰਾਲੇ ਨੇ ਯੂਕਰੇਨ 'ਤੇ ਹਮਲੇ 'ਤੇ ਕਿਹਾ ਹੈ ਕਿ ਵਿਸ਼ੇਸ਼ ਆਪਰੇਸ਼ਨ ਸਿਰਫ ਯੂਕਰੇਨ ਦੇ ਫੌਜੀ ਢਾਂਚੇ ਨੂੰ ਨਿਸ਼ਾਨਾ ਬਣਾ ਰਿਹਾ ਹੈ। ਦੱਸ ਦੇਈਏ ਕਿ 24 ਫਰਵਰੀ ਨੂੰ ਰੂਸ ਨੇ ਯੂਕਰੇਨ ਵਿੱਚ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ। ਸੰਘਰਸ਼ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੋਵਾਂ ਦੇਸ਼ਾਂ ਵਿੱਚ ਸੈਂਕੜੇ ਨਾਗਰਿਕ ਮਾਰੇ ਜਾ ਚੁੱਕੇ ਹਨ, ਜਦਕਿ ਲੱਖਾਂ ਲੋਕ ਪਲਾਇਨ ਕਰ ਚੁੱਕੇ ਹਨ।
ਯੂਕਰੇਨ ਦੇ ਮੇਰਫਾ ਵਿੱਚ ਸਕੂਲ ਅਤੇ ਕਮਿਊਨਿਟੀ ਸੈਂਟਰ ਵਿੱਚ ਬੰਬ ਧਮਾਕੇ ਵਿੱਚ 21 ਲੋਕਾਂ ਦੀ ਮੌਤ
ਦੱਸ ਦੇਈਏ ਕਿ ਯੂਕਰੇਨ ਦੇ ਉੱਤਰ ਪੂਰਬੀ ਸ਼ਹਿਰ ਖਾਰਕਿਵ ਦੇ ਨੇੜੇ ਮੇਰੇਫਾ ਵਿੱਚ ਇੱਕ ਕਮਿਊਨਿਟੀ ਸੈਂਟਰ ਅਤੇ ਇੱਕ ਸਕੂਲ ਵਿੱਚ ਹੋਏ ਬੰਬ ਧਮਾਕੇ ਵਿੱਚ 21 ਲੋਕਾਂ ਦੀ ਮੌਤ ਹੋ ਗਈ ਸੀ। ਖਾਰਕਿਵ ਖੇਤਰ ਭਾਰੀ ਬੰਬਾਰੀ ਦੇ ਅਧੀਨ ਹੈ ਕਿਉਂਕਿ ਰੂਸੀ ਫੌਜਾਂ ਇਸ ਖੇਤਰ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਯੂਕਰੇਨ ਦੀ ਐਮਰਜੈਂਸੀ ਸੇਵਾ ਨੇ ਕਿਹਾ ਕਿ ਕੀਵ ਦੇ ਉੱਤਰ-ਪੂਰਬ 'ਚ ਚੇਰਨੀਹੀਵ ਸ਼ਹਿਰ 'ਚ ਗੋਲੀਬਾਰੀ 'ਚ ਇਕ ਔਰਤ, ਉਸ ਦਾ ਪਤੀ ਅਤੇ ਤਿੰਨ ਬੱਚੇ ਮਾਰੇ ਗਏ। ਜਾਣਕਾਰੀ ਮੁਤਾਬਕ ਰੂਸੀ ਹਵਾਈ ਹਮਲੇ 'ਚ ਮਾਰੀਉਪੋਲ ਥੀਏਟਰ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਸੈਂਕੜੇ ਲੋਕ ਪਨਾਹ ਲੈ ਰਹੇ ਸਨ, ਅਜੇ ਤੱਕ ਮ੍ਰਿਤਕਾਂ ਦੀ ਗਿਣਤੀ ਸਪੱਸ਼ਟ ਨਹੀਂ ਹੈ।
ਇਹ ਵੀ ਪੜ੍ਹੋੋ: RUSSIA UKRAINE WAR: ਯੂਕਰੇਨ 'ਤੇ ਅੰਨ੍ਹੇਵਾਹ ਹਮਲਾ ਕਰ ਰਿਹੈ ਰੂਸ, ਮਨੁੱਖੀ ਮਦਦ ਲਈ ਅੱਗੇ ਆਇਆ ਭਾਰਤ