ETV Bharat / international

Pfizer-BhioNTech ਦੀ ਕੋਵਿਡ ਵੈਕਸੀਨ ਨੂੰ ਮਿਲੀ ਯੂਕੇ ਦੀ ਮੰਨਜ਼ੂਰੀ

ਕੰਪਨੀ ਨੇ ਕਿਹਾ ਕਿ ਮੁੱਢਲੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਵੈਕਸੀਨ ਦੀ ਪਹਿਲੀ ਖੁਰਾਕ ਦੇ 28 ਦਿਨਾਂ ਦੇ ਅੰਦਰ ਆਪਣਾ ਪ੍ਰਭਾਵ ਦਿਖਾਉਣ ਲੱਗਦਾ ਹੈ। ਟ੍ਰਾਇਲ ਦੇ ਦੌਰਾਨ ਕੋਵਿਡ-19 ਦੇ 170 ਪੁਖ਼ਤਾ ਮਾਮਲਿਆਂ ਦਾ ਨਿਰੀਖਣ ਕੀਤਾ ਗਿਆ।

ਤਸਵੀਰ
ਤਸਵੀਰ
author img

By

Published : Dec 2, 2020, 5:16 PM IST

ਲੰਡਨ: ਪੀ ਫਾਈਜ਼ਰ-ਬਾਇਓਟੈਕ (Pfizer-Biontech) ਦੀ ਕੋਰੋਨਾ ਵੈਕਸੀਨ ਨੂੰ ਯੂਕੇ ਦੀ ਮੰਨਜ਼ੂਰੀ ਮਿਲ ਚੁੱਕੀ ਹੈ। ਇਹ ਵੈਕਸੀਨ ਅਗਲੇ ਹਫ਼ਤੇ ਤੋਂ ਦੇਸ਼ਭਰ ’ਚ ਉਪਲਬੱਧ ਕਰਵਾ ਦਿੱਤੀ ਜਾਵੇਗੀ।

ਦੱਸ ਦੇਈਏ ਕਿ ਨਵੰਬਰ ਦੀ ਸ਼ੁਰੂਆਤ ’ਚ ਮਹਾਂਮਾਰੀ ਤੋਂ ਬਚਾਓ ਲਈ ਦਵਾਈ ਨਿਰਮਾਣ ’ਚ ਜੁਟੀ ਬਹੁਰਾਸ਼ਟਰੀ ਕੰਪਨੀ ਪੀ-ਫਾਈਜ਼ਰ ਨੇ ਇਹ ਐਲਾਨ ਕੀਤਾ ਸੀ ਕਿ ਤੀਸਰੇ ਚਰਣ ਦੇ ਹਿਊਮਨ ਟ੍ਰਾਇਲ ’ਚ ਉਨ੍ਹਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ।

ਇਸ ਤੋਂ ਪਹਿਲਾਂ ਫਾਈਜ਼ਰ ਅਤੇ ਉਸਦੇ ਜਰਮਨ ਭਾਈਵਾਲ ਬਾਈਓਐੱਨਟੈੱਕ ਨੇ ਆਖ਼ਰੀ ਪੜਾਅ ਦਾ ਨਤੀਜੀਆਂ ਦਾ ਦੂਸਰਾ ਬੈਚ ਜਾਰੀ ਕੀਤਾ ਸੀ, ਜਿਸ ’ਚ ਕਿਹਾ ਗਿਆ ਸੀ ਕਿ ਉਸ ਦੁਆਰਾ ਤਿਆਰ ਕੀਤਾ ਗਿਆ ਕੋਰੋਨਾ ਵਾਇਰਸ ਦਾ ਟੀਕਾ 95 ਪ੍ਰਤੀਸ਼ਤ ਤੱਕ ਕਾਰਗਰ ਹੈ। ਇਸ ਤੋਂ ਇਲਾਵਾ ਬਜ਼ੁਰਗ ਲੋਕਾਂ ਨੂੰ ਵਾਇਰਸ ਦਾ ਸ਼ਿਕਾਰ ਹੋਣ ਤੇ ਜੋਖ਼ਿਮ ’ਤੋ ਵੀ ਬਚਾਉਂਦਾ ਹੈ।

ਕੰਪਨੀ ਨੇ ਕਿਹਾ ਕਿ ਮੁੱਢਲੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਵੈਕਸੀਨ ਦੀ ਪਹਿਲੀ ਖੁਰਾਕ ਦੇ 28 ਦਿਨਾਂ ਦੇ ਅੰਦਰ ਆਪਣਾ ਪ੍ਰਭਾਵ ਦਿਖਾਉਣ ਲੱਗਦਾ ਹੈ। ਟ੍ਰਾਇਲ ਦੇ ਦੌਰਾਨ ਕੋਵਿਡ-19 ਦੇ 170 ਪੁਖ਼ਤਾ ਮਾਮਲਿਆਂ ਦਾ ਨਿਰੀਖਣ ਕੀਤਾ ਗਿਆ।

ਇਹ ਐਲਾਨ 9 ਨਵੰਬਰ ਨੂੰ ਫਾਇਜ਼ਰ ਦੀ ਪਹਿਲੀ ਧਮਾਕੇਦਾਰ ਘੋਸ਼ਣਾ ਤੋਂ ਇੱਕ ਹਫ਼ਤੇ ਬਾਅਦ ਆਈ ਸੀ, ਜਦੋਂ ਇਸਨੇ ਕਿਹਾ ਸੀ ਕਿ ਸਾਡੀ ਕੰਪਨੀ ਟੀਕਾ 90 ਪ੍ਰਤੀਸ਼ਤ ਤੱਕ ਪ੍ਰਭਾਵਸ਼ਾਲੀ ਹੈ।

ਪਹਿਲਾ ਨਤੀਜਾ 43,000 ਤੋਂ ਜ਼ਿਆਦਾ ਸੰਕ੍ਰਮਿਤ ਲੋਕਾਂ ਤੋਂ ਚੁਣੇ ਗਏ 100 ਮਰੀਜ਼ਾਂ ਨਾਲੋਂ ਘੱਟ ਸੰਕ੍ਰਮਿਤ ਮਰੀਜ਼ਾਂ ਦੇ ਵਿਸ਼ਲੇਸ਼ਣ ’ਤੇ ਅਧਾਰਿਤ ਸੀ।

ਫਾਈਜ਼ਰ-ਬਾਇਓਐੱਨਟੈੱਕ ਨੇ ਟੀਕਾ ਬਨਾਉਣ ਵਾਲੇ ਐੱਮਆਰਐੱਨਏ ਤਕਨੀਕ ਦਾ ਉਪਯੋਗ ਕਰਵਾ ਦਿੱਤਾ ਸੀ, ਜਿਸਦਾ ਭਾਵ ਹੈ ਕਿ ਵੈਕਸੀਨ ਦਾ ਡੋਜ਼ ਲੈਣ ਨਾਲ ਕੋਵਿਡ-19 ਹੋਣ ਦਾ ਕੋਈ ਜੋਖ਼ਿਮ ਨਹੀਂ ਹੈ।

ਭਾਰਤ ਦੇ ਲਈ ਚੁਣੋਤੀ ਹੈ ਇਹ ਵੈਕਸੀਨ

ਇਸ ਤੋਂ ਪਹਿਲਾਂ ਐਮਜ਼ ਦੇ ਨਿਰਦੇਸ਼ਕ ਡਾਕਟਰ ਰਣਦੀਪ ਗੁਲੇਰੀਆ ਨੇ ਦੱਸਿਆ ਕਿ ਦਵਾਈ ਕੰਪਨੀ ਪੀ ਫਾਈਜ਼ਰ ਦੁਆਰਾ ਵਿਕਸਿਤ ਸੰਭਾਵਿਤ ਕੋਵਿਡ-19 ਟੀਕੇ ਦਾ ਭੰਡਾਰਨ ਦੇ ਲਈ ਜ਼ੀਰੋ ਤੋਂ 70 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ। ਇਹ ਭਾਰਤ ਜਿਹੇ ਵਿਕਾਸਸ਼ੀਲ ਦੇਸ਼ਾਂ, ਖ਼ਾਸਤੌਰ ਤੇ ਕਸਬਿਆਂ ਅਤੇ ਪੇਂਡੂ ਇਲਾਕਿਆਂ ’ਚ ਟੀਕੇ ਦੀ ਆਪੂਰਤੀ ਲਈ ਵੱਡੀ ਚੁਣੋਤੀ ਹੈ।

ਗੁਲੇਰੀਆ ਦਾ ਕਹਿਣਾ ਹੈ ਕਿ ਭਾਰਤ ’ਚ ਜ਼ਿਆਦਾਤਰ ਟੀਕੀਆਂ ਨੂੰ ਦੋ ਤੋਂ ਅੱਠ ਡਿਗਰੀ ਸੈਲਸੀਅਸ ਦੇ ਤਾਪਮਾਨ ’ਤੇ ਰੱਖਿਆ ਜਾਂਦਾ ਹੈ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਕੋਲਡ ਚੈਨ ’ਚ ਸਭ ਤੋਂ ਘੱਟ ਜ਼ੀਰੋਂ ਤੋਂ 25 ਡਿਗਰੀ ਸੈਲਸੀਅਸ ਤੋਂ ਘੱਟ ਤੱਕ ਦੇ ਤਾਪਮਾਨ ’ਚ ਰੱਖਿਆ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.