ਪੇਰਿਸ: ਦੱਖਣ ਪੂਰਬੀ ਕਸਬੇ 'ਚ ਦੋ ਛੋਟੇ ਜਹਾਜ਼ਾਂ ਦੇ ਟਕਰਾਉਣ ਤੋਂ ਬਾਅਦ ਜਹਾਜ਼ 'ਚ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਫ੍ਰਾਂਸ ਬਲੇਯੂ ਰੇਡੀਓ ਸਟੇਸ਼ਨ ਨੇ ਮੇਅਰ ਮਾਰਕ ਅੰਗੇਨਾਲਟ ਦੇ ਹਵਾਲੇ ਨਾਲ ਦੱਸਿਆ ਕਿ ਲੋਚੇ ਕਸਬੇ ਵਿੱਚ ਸ਼ਨੀਵਾਰ ਨੂੰ ਦੋ ਛੋਟੇ ਜਹਾਜ਼ ਆਪਸ ਵਿੱਚ ਟਕਰਾ ਗਏ।
ਇੰਦ੍ਰਟ-ਏਤ-ਲੋਅਰ ਸੂਬੇ ਦੇ ਚੀਫ਼ ਨਾਦਿਆ ਸੇਗੀਏਰ ਦੇ ਦੱਸਿਆ ਕਿ ਇੱਕ ਜਹਾਜ਼ ਟਕਰਾਣ ਤੋਂ ਬਾਅਦ ਉਹ ਇੱਕ ਘਰ ਕੋਲ ਡਿੱਗਿਆ ਪਰ ਜ਼ਮੀਨ 'ਤੇ ਕਿਸੇ ਵੀ ਤਰੀਕੇ ਦਾ ਕੋਈ ਨੁਕਸਾਨ ਨਹੀਂ ਹੋਇਆ।
ਦੂਜਾ ਜਹਾਜ਼ ਅਣਵੱਸੇ ਹੋਏ ਇਲਾਕੇ 'ਚ ਡਿੱਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਸੈਰ ਸਪਾਟਾ ਜਹਾਜ਼ ਇੱਕ ਇੰਜਨ ਵਾਲਾ ਸੀ ਜਿਸ ਵਿੱਚ 4 ਸੀਟਾਂ ਸੀ। ਬੇਹਦ ਹਲਕੇ ਜਹਾਜ਼ 'ਚ ਬੈਠੇ 2 ਲੋਕਾਂ ਦੀ ਤੇ ਦੂਜੇ ਜਹਾਜ ਵਿੱਚ ਬੈਠੇ 3 ਲੋਕਾਂ ਦੀ ਮੌਤ ਹੋ ਗਈ।
ਰੇਡੀਓ ਸਟੇਸ਼ਨ ਨੇ ਦੱਸਿਆ ਕਿ ਕਰੀਬ 50 ਫਾਇਰਮੈਨ, 30 ਪੁਲਿਸ ਮੁਲਾਜ਼ਮ ਤੇ ਜਹਾਜ਼ਾਂ ਦੇ ਮਾਹਰਾਂ ਨੂੰ ਮੌਕੇ 'ਤੇ ਹਾਦਸੇ ਵਾਲੀ ਥਾਂ 'ਤੇ ਭੇਜਿਆ ਗਿਆ।
ਜਹਾਜ਼ਾਂ ਦੇ ਟਕਰਾਉਣ ਦਾ ਕਾਰਨ ਅੱਜੇ ਪਤਾ ਨਹੀਂ ਲੱਗ ਸਕਿਆ ਹੈ, ਇਸ ਬਾਬਤ ਜਾਂਚ ਅਜੇ ਜਾਰੀ ਹੈ।