ETV Bharat / international

ਰੂਸ ਦੇ ਕੋਵਿਡ -19 ਟੀਕੇ ਦਾ ਤੀਜਾ ਪੜਾਅ 7-10 ਦਿਨਾਂ ਵਿੱਚ ਹੋ ਸਕਦਾ ਹੈ ਸ਼ੁਰੂ - Sputnik V

ਮਾਸਕੋ ਵੱਲੋਂ 1957 ਵਿੱਚ ਲਾਂਚ ਕੀਤੇ ਪੁਲਾੜ ਉਪਗ੍ਰਹਿ ਦੇ ਨਾਮ 'ਤੇ ਬਣਾਇਆ ਗਿਆ 'ਸਪੁਟਨਿਕ ਵੀ' ਟੀਕਾ, ਰੂਸ ਦੇ ਸਿੱਧੇ ਨਿਵੇਸ਼ ਫੰਡ ਦੇ ਨਾਲ, ਗਮਾਲੇਆ ਵਿਗਿਆਨਕ ਖੋਜ ਇੰਸਟੀਚਿਊਟ ਆਫ ਐਪੀਡਿਮੋਲੋਜੀ ਅਤੇ ਮਾਈਕਰੋਬਾਇਓਲੋਜੀ ਵੱਲੋਂ ਬਣਾਇਆ ਗਿਆ ਹੈ। ਟੀਕੇ ਦੀ ਇਸ ਖੋਜ ਵਿੱਚ ਹਜ਼ਾਰਾਂ ਲੋਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ।

ਰੂਸ ਦੇ ਕੋਵਿਡ -19 ਟੀਕੇ ਦਾ ਤੀਜਾ ਪੜਾਅ 7-10 ਦਿਨਾਂ ਵਿਚ ਹੋ ਸਕਦਾ ਹੈ ਸ਼ੁਰੂ

author img

By

Published : Aug 16, 2020, 6:08 PM IST

ਮਾਸਕੋ: ਇੱਕ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦੇ ਖਿਲਾਫ ਦੁਨੀਆ ਦੇ ਪਹਿਲੇ ਰਜਿਸਟਰਡ ਟੀਕੇ 'ਸਪੁਟਨਿਕ ਵੀ' ਦੀ ਖੋਜ ਦਾ ਤੀਜਾ ਪੜਾਅ 7-10 ਦਿਨਾਂ ਵਿੱਚ ਸ਼ੁਰੂ ਹੋ ਸਕਦਾ ਹੈ।

ਗਾਮਾਲੇਆ ਨੈਸ਼ਨਲ ਰਿਸਰਚ ਸੈਂਟਰ ਦੇ ਡਾਇਰੈਕਟਰ ਐਲੇਗਜ਼ੈਡਰ ਗਿੰਟਸਬਰਗ ਨੇ ਦੱਸਿਆ ਕਿ "ਸੋਮਵਾਰ ਨੂੰ, ਅਸੀਂ ਰਜਿਸਟ੍ਰੇਸ਼ਨ ਤੋਂ ਬਾਅਦ ਦੀ ਖੋਜ 'ਤੇ ਪ੍ਰੋਟੋਕੋਲ ਦਾ ਪਹਿਲਾ ਸੰਸਕਰਣ ਪੇਸ਼ ਕਰਾਂਗੇ।" ਗਿੰਟਸਬਰਗ ਨੇ ਅੱਗੇ ਦੱਸਿਆ ਕਿ ਜਨਤਾ ਅਤੇ ਪ੍ਰੈਸ ਦੀ ਬਹੁਤ ਜ਼ਿਆਦਾ ਦਿਲਚਸਪੀ ਅਤੇ ਧਿਆਨ ਦੇ ਮੱਦੇਨਜ਼ਰ, ਸਾਨੂੰ ਲੱਗਦਾ ਹੈ ਕਿ ਸਿਹਤ ਮੰਤਰਾਲਾ ਪ੍ਰਕਿਰਿਆ ਵਿੱਚ ਦੇਰੀ ਨਹੀਂ ਕਰੇਗਾ ਅਤੇ ਇੱਕ ਹਫਤੇ ਦੇ ਅੰਦਰ-ਅੰਦਰ ਪ੍ਰੋਟੋਕੋਲ ਨੂੰ ਪ੍ਰਵਾਨਗੀ ਮਿਲ ਜਾਵੇਗੀ। ਇਸ ਲਈ, ਸਾਨੂੰ ਵਿਸ਼ਵਾਸ ਹੈ ਕਿ ਵੱਧ ਤੋਂ ਵੱਧ ਸੱਤ ਜਾਂ ਦਸ ਦਿਨਾਂ ਵਿੱਚ ਸਭ ਕੁਝ ਸ਼ੁਰੂ ਹੋ ਜਾਵੇਗਾ।

ਗਿੰਟਸਬਰਗ ਨੇ ਕਿਹਾ ਕਿ ਤੀਜੇ ਪੜਾਅ ਵਿੱਚ ਹਜ਼ਾਰਾਂ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਹ ਖੋਜ ਮਾਸਕੋ ਵਿੱਚ ਕੀਤੀ ਜਾਵੇਗੀ। ਰੂਸ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਰੂਸ ਨੇ ਕੋਵਿਡ -19 ਦੇ ਵਿਰੁੱਧ ਟੀਕਿਆਂ ਦੇ ਪਹਿਲੇ ਸਮੂਹ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ।

ਕੋਰੋਨਾ ਵਾਇਰਸ ਵਿਰੁੱਧ ਦੁਨੀਆ ਦੇ ਪਹਿਲੇ ਰਜਿਸਟਰਡ ਟੀਕੇ ਦਾ ਐਲਾਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਸਰਕਾਰੀ ਅਧਿਕਾਰੀਆਂ ਨਾਲ ਇੱਕ ਆਨਲਾਈਨ ਮੁਲਾਕਾਤ ਦੌਰਾਨ ਕੀਤਾ ਸੀ।

ਮਾਸਕੋ ਵੱਲੋਂ 1957 ਵਿੱਚ ਲਾਂਚ ਕੀਤੇ ਪੁਲਾੜ ਉਪਗ੍ਰਹਿ ਦੇ ਨਾਮ 'ਤੇ ਬਣਾਇਆ ਗਿਆ ਇਹ ਟੀਕਾ 'ਸਪੁਟਨਿਕ ਵੀ', ਰੂਸ ਦੇ ਸਿੱਧੇ ਨਿਵੇਸ਼ ਫੰਡ ਦੇ ਨਾਲ ਨਾਲ, ਗਮਾਲੇਆ ਵਿਗਿਆਨਕ ਖੋਜ ਇੰਸਟੀਚਿਊਟ ਆਫ ਐਪੀਡਿਮੋਲੋਜੀ ਅਤੇ ਮਾਈਕਰੋਬਾਇਓਲੋਜੀ ਵੱਲੋਂ ਬਣਾਇਆ ਗਿਆ ਹੈ।

ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਬੁੱਧਵਾਰ ਨੂੰ ਕਿਹਾ ਕਿ ਇੱਕ ਵਾਰ ਰੂਸ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਟੀਕੇ ਲਗਵਾਉਣ ਤੋਂ ਬਾਅਦ ਦੂਜੇ ਦੇਸ਼ਾਂ ਨੂੰ ਵੀ ਇਹ ਟੀਕਾ ਪੇਸ਼ ਕਰੇਗਾ।

ਹੁਣ ਤੱਕ, ਰੂਸ ਵਿੱਚ 9,17,884 ਤੋਂ ਵੱਧ ਕੇਸ ਸਾਹਮਣੇ ਆਏ ਹਨ ਅਤੇ 15,617 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 7,29,411 ਸਿਹਤਯਾਬ ਹੋ ਚੁੱਕੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.