ਇਸਤਾਂਬੁਲ: ਤੁਰਕੀ ਅਤੇ ਗ੍ਰੀਸ ਵਿੱਚ ਭੂਚਾਲ ਕਾਰਨ ਹੁਣ ਤੱਕ ਘੱਟੋ-ਘੱਟ 26 ਲੋਕਾਂ ਦੀ ਮੌਤ ਹੋਣ ਦਾ ਜਾਣਕਾਰੀ ਹਾਸਿਲ ਹੋਈ ਹੈ, ਜਦਕਿ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਗ੍ਰੀਸ ਦੇ ਸ਼ਹਿਰ ਕਾਰਲੋਵਸੀ ਤੋਂ 14 ਕਿਲੋਮੀਟਰ ਦੂਰ 7.0 ਦੀ ਤੀਬਰਤਾ ਵਾਲਾ ਭੂਚਾਲ ਆਇਆ।
ਜਾਣਕਾਰੀ ਮੁਤਾਬਕ ਭੂਚਾਲ ਕਾਰਨ ਤੁਰਕੀ ਦੇ ਇਜ਼ਮਿਰ ਸ਼ਹਿਰ 'ਚ ਵਧੇਰੇ ਨੁਕਸਾਨ ਹੋਇਆ ਹੈ, ਜਿੱਥੇ ਕਿ ਵੱਡੀ ਗਿਣਤੀ 'ਚ ਉੱਚੀਆਂ ਇਮਾਰਤਾਂ ਹਨ। ਤੁਰਕੀ ਦੇ ਆਫ਼ਤ ਪ੍ਰਬੰਧਨ ਵਿਭਾਗ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇੱਥੇ ਭੂਚਾਲ ਕਾਰਨ 20 ਮੌਤਾਂ ਅਤੇ 800 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ। ਤੁਰਕੀ ਆਪਦਾ ਅਤੇ ਆਪਾਤਕਾਲੀਨ ਪ੍ਰਬੰਧਨ ਦੇ ਪ੍ਰਧਾਨ ਨੇ ਕਿਹਾ ਕਿ ਸ਼ੁੱਕਰਵਾਰ ਦਾ ਭੂਚਾਲ 16.5 ਕਿਲੋਮੀਟਰ (10.3 ਮੀਲ) ਦੀ ਡੂੰਘਾਈ 'ਤੇ ਏਜ਼ੀਅਨ ਵਿੱਚ ਕੇਂਦਰਿਤ ਸੀ ਅਤੇ 6.6 ਤੀਬਰਤਾ ਨਾਲ ਰਜਿਸਟਰਡ ਸੀ। ਆਪਾਤਕਾਲੀਨ ਪ੍ਰਬੰਧਨ ਨੇ ਕਿਹਾ ਕਿ ਉਸ ਨੇ ਇਜਮੀਰ ਲਈ ਖੋਜ ਅਤੇ ਬਚਾਅ ਦਲ ਭੇਜੇ ਹਨ।