ETV Bharat / international

UK ਦੀ ਨਵੀਂ ਸਰਕਾਰ ‘ਚ ਭਾਰਤੀਆਂ ਦੀ ਬੱਲੇ-ਬੱਲੇ - ਆਲੋਕ ਸ਼ਰਮਾ

ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਕੈਬਨਿਟ ‘ਚ ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੂੰ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਲੋਕ ਸ਼ਰਮਾ ਨੂੰ ਵੀ ਬ੍ਰਿਟੇਨ ਦੀ ਕੈਬਿਨੇਟ 'ਚ ਸ਼ਾਮਿਲ ਕੀਤਾ ਗਿਆ ਹੈ। ਪ੍ਰੀਤੀ ਪਟੇਲ ਨੇ ਬ੍ਰਿਟੇਨ ‘ਚ ਭਾਰਤੀ ਮੂਲ ਦੀ ਪਹਿਲੀ ਗ੍ਰਹਿ ਮੰਤਰੀ ਬਣ ਕੇ ਇਤਿਹਾਸ ਰਚਿਆ ਹੈ। ਭਾਰਤੀ ਮੂਲ ਦਾ ਕੋਈ ਵੀ ਵਿਅਕਤੀ ਇਸ ਤੋਂ ਪਹਿਲਾਂ ਕਦੇ ਵੀ ਬ੍ਰਿਟੇਨ ਦੇ ਇਤਿਹਾਸ ‘ਚ ਇੰਨੇ ਉੱਚ ਅਹੁਦੇ ‘ਤੇ ਨਹੀਂ ਪੁੱਜ ਸਕਿਆ।

ਫ਼ੋਟੋ
author img

By

Published : Jul 25, 2019, 1:35 PM IST

Updated : Jul 25, 2019, 1:58 PM IST

ਲੰਡਨ: ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਕੈਬਨਿਟ ‘ਚ ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੂੰ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਲੋਕ ਸ਼ਰਮਾ ਨੂੰ ਵੀ ਬ੍ਰਿਟੇਨ ਦੀ ਕੈਬਿਨੇਟ 'ਚ ਸ਼ਾਮਿਲ ਕੀਤਾ ਗਿਆ ਹੈ। ਪ੍ਰੀਤੀ ਪਟੇਲ ਨੇ ਬ੍ਰਿਟੇਨ ‘ਚ ਭਾਰਤੀ ਮੂਲ ਦੀ ਪਹਿਲੀ ਗ੍ਰਹਿ ਮੰਤਰੀ ਬਣ ਕੇ ਇਤਿਹਾਸ ਰਚਿਆ ਹੈ। ਉਹ ਗ੍ਰੇਗਜਿਟ ਨੂੰ ਲੈ ਕੇ ਥੇਰੇਸਾ ਮੇਅ ਦੀ ਨੀਤੀਆਂ ਦੀ ਮੁੱਖ ਆਲੋਚਕ ਵੀ ਰਹੀ। ਪ੍ਰੀਤੀ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਲਈ ‘ਬੈਕ ਬੋਰਿਸ’ ਮੁਹਿੰਮ ਦੀ ਮੁੱਖ ਮੈਂਬਰ ਸੀ।

ਭਾਰਤੀ ਮੂਲ ਦਾ ਕੋਈ ਵੀ ਵਿਅਕਤੀ ਇਸ ਤੋਂ ਪਹਿਲਾਂ ਕਦੇ ਵੀ ਬ੍ਰਿਟੇਨ ਦੇ ਇਤਿਹਾਸ ‘ਚ ਇੰਨੇ ਉੱਚ ਅਹੁਦੇ ‘ਤੇ ਨਹੀਂ ਪੁੱਜ ਸਕਿਆ। ਗੁਜਰਾਤੀ ਮੂਲ ਦੀ ਨੇਤਾ ਪ੍ਰੀਤੀ ਬ੍ਰਿਟੇਨ ‘ਚ ਭਾਰਤੀ ਮੂਲ ਦੇ ਲੋਕਾਂ ਦੇ ਸਾਰੇ ਖ਼ਾਸ ਪ੍ਰੋਗਰਾਮਾਂ ‘ਚ ਮੁੱਖ ਮਹਿਮਾਨ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਬ੍ਰਿਟੇਨ ‘ਚ ਪ੍ਰਧਾਨ ਮੰਤਰੀ ਮੋਦੀ ਦੇ ਖਾਸ ਪ੍ਰਸ਼ੰਸਕ ਦੇ ਰੂਪ ‘ਚ ਦੇਖਿਆ ਜਾਂਦਾ ਹੈ। ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਹੋਣ ਦੇ ਪੱਖ ‘ਚ ਜੂਨ 2016 ਦੀ ਰਾਇਸ਼ੁਮਾਰੀ ਦੀ ਅਗਵਾਈ ‘ਚ ਪ੍ਰੀਤੀ ਪਟੇਲ ਨੇ ‘ਵੋਟ ਲੀਵ ਮੁਹਿੰਮ’ ਚਲਾਈ ਸੀ।

ਇਸ ਦੇ ਨਾਲ ਹੀ ਸ੍ਰੀ ਆਲੋਕ ਸ਼ਰਮਾ ਹੁਣ ਕੌਮਾਂਤਰੀ ਵਿਕਾਸ ਮੰਤਰੀ ਹੋਣਗੇ; ਜੋ ਕਿ ਬਹੁਤ ਵੱਡੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ: ਲੋਕਾਂ ਨੇ ਕੀਤਾ ਚਮਤਕਾਰ, 2100 ਫੁੱਟ ਉੱਚੀ ਪਹਾੜੀ ਤੋਂ ਪਿੰਡ 'ਚ ਲਿਆਂਦਾ ਝਰਨੇ ਦਾ ਪਾਣੀ

ਭਾਰਤੀ ਮੂਲ ਦੀ ਪ੍ਰੀਤੀ ਪਟੇਲ ਸਾਲ 2010 ‘ਚ ਵਿਟਹੈਮ ਤੋਂ ਐੱਮ.ਪੀ. ਚੁਣੀ ਗਈ ਸੀ। 2015 ਅਤੇ 2017 ‘ਚ ਵੀ ਉਨ੍ਹਾਂ ਨੇ ਇਸ ਸੀਟ ਤੋਂ ਜਿੱਤ ਦਰਜ ਕੀਤੀ। ਉਹ ਡੇਵਿਡ ਕੈਮਰੂਨ ਸਰਕਾਰ ‘ਚ ਰੋਜ਼ਗਾਰ ਮੰਤਰੀ ਵੀ ਰਹਿ ਚੁੱਕੀ ਹੈ। ਉਨ੍ਹਾਂ ਦੇ ਮਾਤਾ-ਪਿਤਾ ਗੁਜਰਾਤ ਤੋਂ ਹਨ, ਜੋ ਯੁਗਾਂਡਾ ‘ਚ ਰਹਿੰਦੇ ਸਨ ਤੇ 60 ਦੇ ਦਹਾਕੇ ‘ਚ ਇੰਗਲੈਂਡ ਆ ਗਏ ਸਨ।

ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਇੱਕ ਵਿਵਾਦ ਕਰਕੇ ਪ੍ਰੀਤੀ ਪਟੇਲ ਨੂੰ ਥੈਰੇਸਾ ਮੇਅ ਸਰਕਾਰ ‘ਚੋਂ ਅਸਤੀਫ਼ਾ ਦੇਣਾ ਪਿਆ ਸੀ। ਅਸਲ ‘ਚ ਨਵੰਬਰ 2017 ‘ਚ ਪ੍ਰੀਤੀ ਨੇ ਇਜ਼ਰਾਇਲ ਦੇ ਅਧਿਕਾਰੀਆਂ ਨਾਲ ਗੁਪਤ ਬੈਠਕਾਂ ਨੂੰ ਲੈ ਕੇ ਰਾਜਨੀਤਕ ਪ੍ਰੋਟੋਕਾਲ ਦਾ ਉਲੰਘਣ ਕੀਤੀ ਸੀ, ਜਿਸ ਤੋਂ ਬਾਅਦ ਕੌਮਾਂਤਰੀ ਵਿਕਾਸ ਮੰਤਰੀ ਦੇ ਰੂਪ ‘ਚ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ

Intro:Body:

as

Conclusion:
Last Updated : Jul 25, 2019, 1:58 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.