ਲਾਸ ਏਂਜਲਸ: ਪੋਲੈਂਡ ਦੀ ਕੈਰੋਲੀਨਾ ਬਿਲਾਵਸਕਾ (POLANDS KAROLINA BIELAWSKA) ਨੇ ਮਿਸ ਵਰਲਡ 2021 (Miss World 2021) ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਦੀ ਮਾਨਸਾ ਵਾਰਾਣਸੀ ਮੁਕਾਬਲੇ ਵਿੱਚ 11ਵੇਂ ਸਥਾਨ ’ਤੇ ਰਹੀ। 'ਮਿਸ ਵਰਲਡ' ਦਾ 70ਵਾਂ ਐਡੀਸ਼ਨ ਬੁੱਧਵਾਰ ਨੂੰ ਪੋਰਟੋ ਰੀਕੋ ਦੇ ਕੋਕਾ-ਕੋਲਾ ਮਿਊਜ਼ਿਕ ਹਾਲ 'ਚ ਆਯੋਜਿਤ ਕੀਤਾ ਗਿਆ।
ਇਹ ਵੀ ਪੜੋ: ਸਵੈ-ਖੋਜ ਦੀ ਦਿਲ ਨੂੰ ਛੂਹਣ ਵਾਲੀ ਕਹਾਣੀ ਦਿਖਾਉਂਦਾ ਹੈ 'ਸ਼ਰਮਾਜੀ ਨਮਕੀਨ' ਦਾ ਟ੍ਰੇਲਰ
'ਮਿਸ ਵਰਲਡ' ਦੀ ਅਧਿਕਾਰਤ ਵੈੱਬਸਾਈਟ ਮੁਤਾਬਕ, ਬਿਲਾਵਸਕਾ ਨੂੰ 2020 ਦੀ ਜੇਤੂ ਦਾ ਤਾਜ ਜਮਾਇਕਾ ਦੇ ਟੋਨੀ-ਐਨ ਸਿੰਘ ਨੇ ਪਹਿਨਾਇਆ। ਮਿਸ ਵਰਲਡ 2021 (Miss World 2021) ਦਾ ਤਾਜ ਲੈਣ ਤੋਂ ਬਾਅਦ ਬਿਲਾਵਸਕਾ ਨੇ ਕਿਹਾ, 'ਮੈਂ ਆਪਣਾ ਨਾਂ ਸੁਣ ਕੇ ਹੈਰਾਨ ਰਹਿ ਗਈ। ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ। ਮੈਨੂੰ ਮਿਸ ਵਰਲਡ ਦਾ ਤਾਜ ਬਣਨ 'ਤੇ ਮਾਣ ਹੈ.... ਮੈਂ ਪੋਰਟੋ ਰੀਕੋ ਵਿਚ ਬਿਤਾਏ ਇਨ੍ਹਾਂ ਸ਼ਾਨਦਾਰ ਦਿਨਾਂ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਲਈ ਯਾਦ ਰੱਖਾਂਗੀ।'
- " class="align-text-top noRightClick twitterSection" data="
">
ਪੋਲੈਂਡ ਨੇ ਦੂਜੀ ਵਾਰ ਇਹ ਖਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ 1989 'ਚ ਅਨੇਤਾ ਕ੍ਰੈਗਲਿਕਾ ਨੇ ਦੇਸ਼ ਲਈ 'ਮਿਸ ਵਰਲਡ' ਦਾ ਖਿਤਾਬ ਜਿੱਤਿਆ ਸੀ। ਭਾਰਤੀ-ਅਮਰੀਕੀ 'ਮਿਸ ਯੂਐਸਏ' ਸ੍ਰੀ ਸੈਣੀ ਮੁਕਾਬਲੇ ਵਿੱਚ ਦੂਜੇ ਸਥਾਨ 'ਤੇ ਰਹੀ ਅਤੇ ਕੋਟ ਡੀ'ਆਇਰ ਦੀ ਓਲੀਵੀਆ ਯੇਸ ਤੀਜੇ ਸਥਾਨ 'ਤੇ ਰਹੀ।
'ਮਿਸ ਵਰਲਡ' 2021 16 ਦਸੰਬਰ 2021 ਨੂੰ ਹੋਣੀ ਸੀ, ਪਰ ਮਾਨਸਾ ਵਾਰਾਣਸੀ ਅਤੇ 16 ਹੋਰ ਪ੍ਰਤੀਯੋਗੀਆਂ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਹ ਮੁਕਾਬਲਾ 100 ਤੋਂ ਵੱਧ ਦੇਸ਼ਾਂ ਵਿੱਚ ਪ੍ਰਸਾਰਿਤ ਕੀਤਾ ਗਿਆ ਸੀ।
ਇਹ ਵੀ ਪੜੋ: ਅਨਨਿਆ, ਕਿਆਰਾ, ਤਾਪਸੀ ਅਤੇ ਹੋਰ ਅਦਾਕਾਰਾਂ ਪੁੱਜੀਆਂ ਅਵਾਰਡ ਗਾਲਾ, ਵੇਖੋ ਤਸਵੀਰਾਂ