ਨਵੀਂ ਦਿੱਲੀ: ਕੋਲੰਬੀਆ 'ਚ ਸ਼ਨਿਚਰਵਾਰ ਨੂੰ ਇੱਕ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਨਾਗਰਿਕ ਸੁਰੱਖਿਆ ਐਮਰਜੈਂਸੀ ਸੇਵਾ ਨੇ ਟਵੀਟ ਕਰਕੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਹੈ।
ਜਾਣਕਾਰੀ ਮੁਤਾਬਕ 'ਦ ਡਗਲਸ ਡੀਸੀ 3' ਜਹਾਜ਼ ਦੇਸ਼ ਦੇ ਮੱਧ ਪੂਰਵ 'ਚ ਹਾਦਸੇ ਦਾ ਸ਼ਿਕਾਰ ਹੋਇਆ। ਇਸ ਹਾਦਸੇ 'ਚ ਇੱਕ ਮੇਅਰ ਅਤੇ ਉਸ ਦੇ ਪਰਿਵਾਰ ਸਣੇ 12 ਲੋਕਾਂ ਦੀ ਮੌਤ ਹੋ ਗਈ ਹੈ। ਇੰਜਣ ਖ਼ਰਾਬ ਹੋਣ ਕਾਰਨ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ।