ਲੰਡਨ: ਜੰਗਲਾਂ ਦੀ ਕਟਾਈ ਨੂੰ ਰੋਕਣ ਅਤੇ ਜਲਵਾਯੂ ਪਰਿਵਰਤਨ (climate change) ਦੇ ਮੁੱਦੇ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਉਣ ਵਾਲੀ ਛੇ ਸਾਲਾਂ ਦੀ ਭਾਰਤੀ ਮੂਲ ਦੀ ਲੜਕੀ ਨੂੰ ਵੀਰਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ 'ਡੇਲੀ ਪੁਆਇੰਟ ਆਫ ਲਾਈਟ ਅਵਾਰਡ' ਲਈ ਚੁਣਿਆ ਗਿਆ।
ਅਵਾਰਡ ਜੇਤੂ ਅਲੀਸ਼ਾ ਗਧੀਆ ਇੱਕ ਜਲਵਾਯੂ ਕਾਰਜਕਰਤਾ ਹੈ ਅਤੇ ਉਹ ਯੂਕੇ ਅਧਾਰਿਤ ਗੈਰ-ਮੁਨਾਫ਼ਾ 'ਕੂਲ ਅਰਥ' ਦੀ ਰਾਜਦੂਤ ਵੀ ਹੈ ਅਤੇ ਉਸਨੇ ਸੰਸਥਾ ਲਈ 3,000 ਪਾਉਂਡ ਦੀ ਰਾਸ਼ੀ ਵੀ ਇਕੱਠੇ ਕੀਤੇ ਹਨ। ਇਸ ਤੋਂ ਇਲਾਵਾ ਅਲੀਸ਼ਾ ਜੰਗਲਾਂ ਦੀ ਕਟਾਈ ਨੂੰ ਰੋਕਣ ਲਈ ਆਦਿਵਾਸੀ ਭਾਈਚਾਰਿਆਂ ਨਾਲ ਵੀ ਕੰਮ ਕਰਦੀ ਹੈ।
ਅਲੀਸ਼ਾ ਨੇ ਕਿਹਾ, 'ਪੁਰਸਕਾਰ ਜਿੱਤਣ ਤੋਂ ਬਾਅਦ ਮੈਂ ਬਹੁਤ ਉਤਸ਼ਾਹਿਤ ਅਤੇ ਖੁਸ਼ ਹਾਂ। ਮੈਂ ਐਵਾਰਡ ਅਤੇ ਮੈਨੂੰ ਪੱਤਰ ਲਿਖਣ ਦੇ ਲਈ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਬਹੁਤ ਸ਼ੁਕਰਗੁਜਾਰ ਹਾਂ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਅਜਿਹਾ ਐਵਾਰਡ ਮਿਲੇਗਾ।
ਉਨ੍ਹਾਂ ਕਿਹਾ, 'ਜਲਵਾਯੂ ਪਰਿਵਰਤਨ ਅਸਲ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਮੁੱਦਾ ਹੈ ਅਤੇ ਮੈਨੂੰ ਲਗਦਾ ਹੈ ਕਿ ਜਾਗਰੂਕਤਾ ਫੈਲਾ ਕੇ ਇਸ ਸਮੱਸਿਆ ਨਾਲ ਨਿਪਟਿਆ ਜਾ ਸਕਦਾ ਹੈ। ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ।
ਇਹ ਵੀ ਪੜੋ: UK ਜਾਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ, ਹੁਣ ਨਹੀਂ ਕਰਨਾ ਪਵੇਗਾ ਇਹ ਕੰਮ...