ਪੋਰਟ ਆ ਪ੍ਰਿੰਸ: ਹੈਤੀ ਵਿੱਚ ਸ਼ਨੀਵਾਰ ਨੂੰ ਆਏ 7.2 ਤੀਬਰਤਾ ਦੇ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 304 ਹੋ ਗਈ ਹੈ। ਅਧਿਕਾਰੀਆਂ ਅਨੁਸਾਰ ਇਸ ਤਬਾਹੀ ਵਿੱਚ 1800 ਤੋਂ ਵੱਧ ਜ਼ਖਮੀ ਹੋਏ ਹਨ। ਯੂਐਸ ਜੀਓਲੌਜੀਕਲ ਸਰਵੇ ਦੇ ਅਨੁਸਾਰ ਭੂਚਾਲ ਦਾ ਕੇਂਦਰ ਜ਼ਮੀਨ ਦੇ ਹੇਠਾਂ 10 ਕਿਲੋਮੀਟਰ ਦੀ ਡੂੰਘਾਈ ਸੀ। ਹੈਤੀ ਦੇ ਸਿਵਲ ਡਿਫੈਂਸ ਦੇ ਡਾਇਰੈਕਟਰ ਜੈਰੀ ਚੈਂਡਲਰ ਨੇ ਕਿਹਾ ਕਿ ਖੋਜ ਅਤੇ ਬਚਾਅ ਕਾਰਜਾਂ ਲਈ ਟੀਮਾਂ ਨੂੰ ਖੇਤਰ ਵਿੱਚ ਭੇਜਿਆ ਜਾਵੇਗਾ।
ਪੋਰਟ ਆ ਪ੍ਰਿੰਸ ਵਿੱਚ ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕਰਨ ਤੋਂ ਬਾਅਦ ਲੋਕ ਡਰ ਨਾਲ ਸੜਕਾਂ 'ਤੇ ਨਿਕਲ ਆਏ। ਸਥਾਨਕ ਨਿਵਾਸੀ ਨਾਓਮੀ ਵਰਨਿਸ ਨੇ ਦੱਸਿਆ ਕਿ ਭੂਚਾਲ ਇੰਨਾਂ ਜ਼ਬਰਦਸਤ ਸੀ ਕਿ ਮੈਂ ਉੱਠਿਆ ਅਤੇ ਵੇਖਿਆ ਕਿ ਬਿਸਤਰਾ ਵੀ ਹਿੱਲ ਰਿਹਾ ਸੀ।
ਨਾਓਮੀ ਨੇ ਕਿਹਾ ਕਿ ਭੂਚਾਲ ਦੇ ਕਰਕੇ ਮੈਂ ਜਾਗਿਆ ਅਤੇ ਬਿਨਾਂ ਜੁੱਤੇ ਪਾਏ ਆਪਣੇ ਘਰ ਤੋਂ ਬਾਹਰ ਆ ਗਿਆ। ਮੈਂ 2010 ਦਾ ਵੱਡਾ ਭੂਚਾਲ ਵੇਖਿਆ ਹੈ। ਇਸ ਲਈ ਮੇਰੇ ਕੋਲ ਭੱਜਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਬਾਅਦ ਵਿੱਚ ਮੈਨੂੰ ਯਾਦ ਆਇਆ ਕਿ ਮੇਰੇ ਦੋ ਬੱਚੇ ਅਤੇ ਮੇਰੀ ਮਾਂ ਘਰ ਦੇ ਅੰਦਰ ਸਨ। ਮੇਰੇ ਗੁਆਂਢੀ ਘਰ ਦੇ ਅੰਦਰ ਗਏ ਅਤੇ ਉਨ੍ਹਾਂ ਨੂੰ ਬਾਹਰ ਲੈ ਕੇ ਆਏ।
ਮਹੱਤਵਪੂਰਣ ਗੱਲ ਇਹ ਹੈ ਕਿ ਹੈਤੀ ਨੇ ਅਤੀਤ ਵਿੱਚ ਗੰਭੀਰ ਭੁਚਾਲਾਂ ਅਤੇ ਤੂਫਾਨਾਂ ਦਾ ਵੀ ਸਾਹਮਣਾ ਕੀਤਾ ਹੈ। ਹੈਤੀ 2018 ਵਿੱਚ 5.9 ਤੀਬਰਤਾ ਦੇ ਭੂਚਾਲ ਨਾਲ ਪ੍ਰਭਾਵਿਤ ਹੋਈ ਸੀ। ਜਿਸ ਵਿੱਚ ਇੱਕ ਦਰਜਨ ਤੋਂ ਵੱਧ ਲੋਕ ਮਾਰੇ ਗਏ ਸਨ। ਜਦੋਂ ਕਿ 2010 ਵਿੱਚ 7.1 ਦੀ ਤੀਬਰਤਾ ਵਾਲੇ ਭੂਚਾਲ ਨੇ ਲਗਭਗ ਤਿੰਨ ਲੱਖ ਲੋਕਾਂ ਦੀ ਜਾਨ ਲੈ ਲਈ ਸੀ ਅਤੇ ਦੇਸ਼ ਦੀ ਰਾਜਧਾਨੀ ਵਿੱਚ ਭਾਰੀ ਤਬਾਹੀ ਮਚਾਈ ਸੀ।
ਇਹ ਵੀ ਪੜ੍ਹੋ:- 75th Independence Day: ‘ਛੋਟਾ ਕਿਸਾਨ ਦੇਸ਼ ਦਾ ਮਾਣ’