ETV Bharat / international

ਜਰਮਨੀ ਅਦਾਲਤ ਦਾ ਤੁਗਲਕੀ ਫ਼ਰਮਾਨ,ਸਿੱਖਾਂ ਨੂੰ ਪੱਗ ਉੱਤੋਂ ਵੀ ਪਾਉਂਣਾ ਪਵੇਗਾ ਹੈਲਮਟ

ਜਰਮਨ ਦੀ ਇੱਕ ਅਦਾਲਤ ਨੇ ਸਿੱਖਾਂ ਨੂੰ ਦੋ ਪਹੀਆਂ ਵਾਹਨ ਚਲਾਉਂਦੇ ਵੇਲੇ ਹੈਲਮਟ ਪਾਉਣ ਦੀ ਹੁਕਮ ਦਿੱਤੇ ਹਨ।

ਹੁਣ ਜਰਮਨ ਅਦਾਲਤ ਨੇ ਵੀ ਪੱਗ ਵਿਰੋਧੀ ਦਿੱਤਾ ਫ਼ੈਸਲਾ
author img

By

Published : Jul 7, 2019, 11:38 AM IST

ਚੰਡੀਗੜ੍ਹ : ਸਿੱਖਾਂ ਨੂੰ ਜਿੱਥੇ ਕੈਨੇਡਾ, ਆਸਟ੍ਰੇਲੀਆ, ਪਾਕਿਸਤਾਨ, ਇੰਗਲੈਂਡ ਅਤੇ ਅਮਰੀਕਾ ਵਰਗੇ ਮੁਲਕਾਂ ਵਿੱਚ ਦੋ-ਪਹੀਆਂ ਵੇਲੇ ਹੈਲਮਟ ਪਾਉਣ ਤੋਂ ਛੋਟ ਦਿੱਤੀ ਗਈ ਹੈ ਪਰ ਇਸੇ ਦੇ ਉਲਟ ਯੂਰਪੀ ਮੁਲਕ ਜਰਮਨ ਦੀ ਸਰਕਾਰ ਨੇ ਸਿੱਖਾਂ ਨੂੰ ਹੈਲਮਟ ਪਾਉਣ ਦੇ ਹੁਕਮ ਦਿੱਤੇ ਹਨ।

ਜਾਣਕਾਰੀ ਮੁਤਾਬਕ ਜਰਮਨ ਦੇ ਲਾਇਪਜਿੰਗ ਸ਼ਹਿਰ ਦੀ ਇੱਕ ਪ੍ਰਸ਼ਾਸਨਿਕ ਅਦਾਲਤ ਨੇ 4 ਜੁਲਾਈ ਨੂੰ ਸਿੱਖਾਂ ਨੂੰ ਦੋ-ਪਹੀਆਂ ਵਾਹਨਾਂ ਨੂੰ ਚਲਾਉਣ ਵੇਲੇ ਸਿਰ 'ਤੇ ਹੈਲਮਟ ਪਾਉਣ ਦਾ ਫ਼ੈਸਲਾ ਸੁਣਾਇਆ ਹੈ।
ਅਦਾਲਤ ਨੇ ਹੁਕਮ ਦਿੱਤੇ ਹਨ ਕਿ ਦੋ ਪਹੀਆ ਵਾਹਨ ਚਲਾਉਣ ਵਾਲੇ ਪੱਗੜੀਧਾਰੀ ਸਿੱਖਾਂ ਨੂੰ ਹੈਲਮਟ ਪਾਉਣਾ ਜਰੂਰੀ ਹੈ। 2013 ਵਿੱਚ ਇੱਕ ਸਿੱਖ ਨੂੰ ਹੈਲਮਟ ਤੋਂ ਬਿਨ੍ਹਾਂ ਪੱਗੜੀ ਬੰਨ੍ਹ ਕੇ ਮੋਟਰ ਸਾਈਕਲ ਜਾਂ ਸਕੂਟਰ ਚਲਾਉਣ ਦੀ ਇਜਾਜ਼ਤ ਦੇਣ ਤੋਂ ਮਨਾਹੀ ਕੀਤੀ ਸੀ।

ਇਹ ਵੀ ਪੜ੍ਹੋ : ਸੰਨੀ ਦਿਓਲ 'ਤੇ ਚੋਣ ਕਮਿਸ਼ਨ ਨੇ ਕਸਿਆ ਸ਼ਿਕੰਜਾ

ਜਾਣਕਾਰੀ ਮੁਤਾਬਕ ਲਾਇਪਜਿੰਗ ਦੀ ਅਦਾਲਤ ਦੇ ਇਸ ਫ਼ੈਸਲੇ ਨੂੰ ਉੱਚ ਅਦਾਲਤ ਵਿੱਚ ਚੁਣੋਤੀ ਦਿੱਤੀ ਗਈ ਸੀ। ਅਦਾਲਤ ਨੇ ਕਿਹਾ ਕਿ ਹੈਲਮਟ ਪਾਉਣਾ ਚਾਲਕ ਦੀ ਨਹੀਂ ਸਗੋਂ ਦੂਜਿਆਂ ਦੀ ਸੁਰੱਖਿਆ ਲਈ ਵੀ ਜਰੂਰੀ ਹੈ।

ਅਪੀਲ ਕਰਤਾ ਨੇ ਕਿਹਾ ਕਿ ਹੈਲਮਟ ਪਾਉਣ ਨਾਲ ਉਸ ਦੀ ਧਾਰਮਿਕ ਆਜ਼ਾਦੀ ਦਾ ਘਾਣ ਹੁੰਦਾ ਹੈ। ਇਸ ਦੇ ਉਲਟ ਜੱਜ ਦਾ ਕਹਿਣਾ ਹੈ ਕਿ ਇਹ ਦੂਜਿਆਂ ਦੇ ਅਧਿਕਾਰਾਂ ਦੇ ਹੱਕਾਂ ਦੇ ਹੱਕ ਵਿੱਚ ਹੈ, ਇਸ ਲਈ ਉਸ ਨੂੰ ਧਾਰਮਿਕ ਆਜ਼ਾਦੀ ਵਿੱਚ ਕਟੌਤੀ ਮੰਨਣੀ ਹੋਵੇਗੀ।

Intro:Body:

PUG

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.