ETV Bharat / international

ਭਾਰਤੀ ਮੂਲ ਦੀ ਕੁੜੀ ਨੇ ਕੀਤਾ ਨਾਸਾ ਦੇ ਪਹਿਲੇ ਮੰਗਲ ਹੈਲੀਕਾਪਟਰ ਦਾ ਨਾਮਕਰਨ

ਨਾਸਾ ਦੇ ਪਹਿਲੇ ਮੰਗਲ ਹੈਲੀਕਾਪਟਰ ਨੂੰ 'ਇੰਜਨੁਇਟੀ' ਕਿਹਾ ਜਾਵੇਗਾ। ਹੈਲੀਕਾਪਟਰ ਦਾ ਨਾਮਕਰਨ ਦਾ ਸਿਹਰਾ ਭਾਰਤੀ ਮੂਲ ਦੀ 17 ਸਾਲਾ ਕੁੜੀ ਵਨੀਜਾ ਰੁਪਾਨੀ ਨੂੰ ਜਾਂਦਾ ਹੈ। ਨਾਸਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

ਫ਼ੋਟੋ।
ਫ਼ੋਟੋ।
author img

By

Published : May 1, 2020, 8:24 AM IST

ਵਾਸ਼ਿੰਗਟਨ: ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਦੇ ਪਹਿਲੇ ਮੰਗਲ ਹੈਲੀਕਾਪਟਰ ਨੂੰ ਹੁਣ ਨਾਂਅ ਮਿਲ ਗਿਆ ਹੈ ਜਿਸਦਾ ਸਿਹਰਾ 17 ਸਾਲਾ ਭਾਰਤੀ ਮੂਲ ਦੀ ਕੁੜੀ ਵਾਨੀਜਾ ਰੁਪਾਨੀ ਨੂੰ ਜਾਂਦਾ ਹੈ।

ਨੌਰਥਪੋਰਟ, ਅਲਾਬਮਾ ਨਾਲ ਸਬੰਧ ਰੱਖਣ ਵਾਲੀ ਜੂਨੀਅਰ ਹਾਈ ਸਕੂਲ ਦੀ ਇਕ ਵਿਦਿਆਰਥਣ ਰੁਪਾਨੀ ਨੂੰ ਇਹ ਸਿਹਰਾ ਉਦੋਂ ਮਿਲਿਆ ਜਦੋਂ ਉਸ ਨੇ ਨਾਸਾ ਦੇ ‘ਨੇਮ ਦਿ ਰੋਵਰ’ ਮੁਕਾਬਲੇ ਵਿਚ ਆਪਣਾ ਨਿਬੰਧ ਪੇਸ਼ ਕੀਤਾ। ਹੁਣ ਇਸ ਨੂੰ 'ਇੰਜਨੁਇਟੀ' ਕਿਹਾ ਜਾਵੇਗਾ।

ਰੁਪਾਨੀ ਨੇ ਹੀ ਹਵਾਈ ਜਹਾਜ਼ ਦੇ ਨਾਂਅ ਦਾ ਸੁਝਾਅ ਦਿੱਤਾ ਸੀ ਜਿਸ ਨੂੰ ਸਵੀਕਾਰ ਕਰ ਲਿਆ ਗਿਆ ਸੀ। ਨਾਸਾ ਨੇ ਮਾਰਚ ਵਿੱਚ ਐਲਾਨ ਕੀਤਾ ਸੀ ਕਿ ਉਸ ਦੇ ਅਗਲੇ ਰੋਵਰ ਨੂੰ ਸੱਤਵੀਂ ਜਮਾਤ ਦੇ ਵਿਦਿਆਰਥੀ ਐਲਗਜ਼ੈਡਰ ਮਥਰ ਦੇ ਲੇਖ ਦੇ ਅਧਾਰ ਉੱਤੇ ‘ਦ੍ਰਿੜਤਾ’ ਨਾਂਅ ਦਿੱਤਾ ਜਾਵੇਗਾ।

ਏਜੰਸੀ ਨੇ ਮੰਗਲ ਗ੍ਰਹਿ ਉੱਤੇ ਰੋਵਰ ਨਾਲ ਜਾਣ ਵਾਲੇ ਹੈਲੀਕਾਪਟਰ ਦਾ ਨਾਮਕਰਨ ਕਰਨ ਦਾ ਫੈਸਲਾ ਕੀਤਾ ਸੀ। ਨਾਸਾ ਨੇ ਟਵੀਟ ਕੀਤਾ ਕਿ ‘ਸਾਡੇ ਮਾਰਸ ਹੈਲੀਕਾਪਟਰ ਨੂੰ ਇੱਕ ਨਵਾਂ ਨਾਂਅ ਮਿਲਿਆ ਹੈ। ਮਿਲੋ: ਇੰਜਨੁਇਟੀ ਵਿਦਿਆਰਥੀ ਵੈਨਜਾ ਰੁਪਾਨੀ ਨੇ ਨੇਮ ਦਿ ਰੋਵਰ ਮੁਕਾਬਲੇ ਦੌਰਾਨ ਨਾਮਕਰਨ ਕੀਤਾ।

ਨਾਸਾ ਦੁਆਰਾ ਜਾਰੀ ਕੀਤੀ ਗਈ ਰੀਲੀਜ਼ ਦੇ ਅਨੁਸਾਰ, ਰੁਪਾਨੀ ਨੇ ਆਪਣੇ ਲੇਖ ਵਿੱਚ ਲਿਖਿਆ ਸੀ ਕਿ 'ਇੰਜਨੁਇਟੀ ਉਹ ਹੈ ਜੋ ਲੋਕਾਂ ਨੂੰ ਹੈਰਾਨੀਜਨਕ ਚੀਜ਼ਾਂ ਸਾਬਤ ਕਰਨ ਵਿੱਚ ਸਹਾਇਤਾ ਕਰਦੀ ਹੈ। ਇਹ ਬ੍ਰਹਿਮੰਡ ਦੇ ਹਰ ਕੋਨੇ ਵਿਚ ਦੂਰੀਆਂ ਨੂੰ ਵਧਾਉਣ ਵਿਚ ਸਹਾਇਤਾ ਕਰੇਗੀ। ਉਸ ਦੀ ਮਾਂ ਨੌਸ਼ੀਨ ਰੁਪਾਨੀ ਨੇ ਕਿਹਾ ਕਿ ਉਸ ਦੀ ਧੀ ਬਚਪਨ ਤੋਂ ਹੀ ਪੁਲਾੜ ਵਿਗਿਆਨ ਵਿਚ ਰੁਚੀ ਰੱਖਦੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.