ਹੈਦਰਾਬਾਦ: ਸ੍ਰੇਬੈਨਿਕਾ ਹੱਤਿਆਕਾਂਡ ਦੇ 25 ਸਾਲ ਪੂਰੇ ਹੋ ਗਏ ਹਨ। 11 ਤੋਂ 16 ਜੁਲਾਈ, 1995 ਦੇ ਵਿਚਕਾਰ ਹੋਈ ਨਸਲਕੁਸ਼ੀ ਵਿੱਚ 8 ਹਜ਼ਾਰ ਤੋਂ ਵੱਧ ਬੋਸੈਨਿਕ ਮੁਸਲਮਾਨ ਪੁਰਸ਼ਾਂ ਤੇ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਜਦੋਂ ਵੀ ਸ੍ਰੇਬ੍ਰੈਨਿਕਾ ਕਤਲਿਆਮ ਜਹੀ ਘਟਨਾ ਹੁੰਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਅਜਿਹੀ ਘਟਨਾ ਦੁਬਾਰਾ ਨਹੀਂ ਹੋਵੇਗੀ ਪਰ ਇਤਿਹਾਸ ਕਈ ਵਾਰ ਅਜਿਹੇ ਕਤਲਿਆਮ ਦਾ ਗਵਾਹ ਬਣਿਆ ਹੈ। ਸ੍ਰੇਬ੍ਰੈਨਿਕਾ ਹੱਤਿਆਕਾਂਡ ਰਬਾਂਡਾ ਵਿੱਚ ਦੋ ਭਾਈਚਾਰਿਆਂ ਹੁਟੂ ਅਤੇ ਤੁਤਸੀ ਵਿਚਕਾਰ ਹੋਏ ਨਸਲੀ ਟਕਰਾਅ ਦੇ ਠੀਕ ਇਕ ਸਾਲ ਬਾਅਦ ਹੋਇਆ। ਅਪ੍ਰੈਲ ਤੋਂ ਜੁਲਾਈ 1994 ਦੇ ਵਿੱਚ ਹੋਏ ਰਬਾਂਡਾ ਨਸਲਕੁਸ਼ੀ ਵਿੱਚ 8 ਲੱਖ ਲੋਕ ਮਾਰੇ ਗਏ ਸਨ।
ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਸ੍ਰੇਬ੍ਰੈਨਿਕਾ ਨਸ਼ਲਕੁਸ਼ੀ ਦੀ 25ਵੀਂ ਵਰ੍ਹੇਗੰਢ ਉਪਰ ਕਰਵਾਏ ਸਮਾਗਮ ਪ੍ਰਵਾਵਿਤ ਹੋਏ ਹਨ ਕਿਉਂਕਿ ਨਸਲਕੁਸ਼ੀ ਤੋਂ ਬਾਅਦ ਜਿੰਦਾ ਬਚੇ ਲੋਕਾਂ ਵਿੱਚ ਕੁਝ ਨੂੰ ਹੀ ਇਨ੍ਹਾਂ ਸਮਾਗਮਾਂ ਵਿੱਚ ਭਾਗ ਲੈਣ ਦੀ ਆਗਿਆ ਦਿੱਤੀ ਗਈ ਹੈ। ਇਸ ਸਮਾਗਮ ਵਿੱਚ ਉਨ੍ਹਾਂ ਮ੍ਰਿਤਕਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸੈਂਚੇਜ਼, ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੌਮਪੀਓ ਤੇ ਬਿਟ੍ਰੇਨ ਦੇ ਪ੍ਰਿੰਸ ਚਾਰਲਸ ਸਮੇਤ ਦਰਜਨਾਂ ਵੱਡੇ ਨੈਤਾਵਾਂ ਵੀਡੀਓ ਸੰਦੇਸ਼ਾਂ ਦੇ ਜਰੀਏ ਸਮਾਗਮਾਂ ਨੂੰ ਸੰਬੋਧਨ ਕਰ ਰਹੇ ਹਨ।
ਨਸਲਕੁਸ਼ੀ ਨਹੀਂ ਹੋਣੀ ਚਾਹੀਦੀ ਇਹ ਅਦਰਸ਼ ਇੱਛਾ ਹੈ ਪਰ ਅਜਿਹੀਆਂ ਕਈ ਉਦਾਹਰਣਾਂ ਹਨ ਜਿੱਥੇ ਅੰਤਰਰਾਸ਼ਟਰੀ ਭਾਈਚਾਰੇ ਬੇਸਹਾਰਾ ਤੇ ਬੇਬਸ ਖੜ੍ਹਾ ਨਜ਼ਰ ਆਉਂਦਾ ਹੈ। ਸ੍ਰੇਬ੍ਰੈਨਿਕਾ ਦੇ ਮਾਮਲੇ ਵਿੱਚ ਕਤਲੇਆਮ ਉੱਚ ਸ਼ਾਂਤੀ ਸੇਨਾ ਕੇਵਲ 300 ਬੋਸਨੀਅਨ ਮੁਸਲਮਾਨ ਵਿਅਕਤੀਆਂ ਨੂੰ ਪਨਾਹ ਦੇਣ ਵਿੱਚ ਹੀ ਅਸਫ਼ਲ ਰਹੀ ਸੀ।
ਇਨ੍ਹਾਂ ਲੋਕਾਂ ਨੂੰ ਬੋਸਨੀਆ ਸ੍ਰਬ ਦੇ ਸੈਨਾ ਜਨਰਲ ਰਤਕੋ ਮਲਾਦਿਕ ਦੀ ਸੇਨਾ ਵੱਲੋਂ ਮੌਤ ਦੇ ਘਾਟ ਉੱਤਾਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ 2017 ਵਿੱਚ ਨੀਦਰਲੈਂਡ ਸਥਿਤ ਹੇਗ ਦੀ ਇਕ ਅਪੀਲ ਅਰਜ਼ੀ ਕੋਰਟ ਵਿੱਚ ਦਾਇਰ ਕੀਤੀ ਗਈ ਸੀ। ਇਸ ਕੇਸ ਦੀ ਸੁਣਵਾਈ ਦੇ ਦੌਰਾਨ ਉੱਚ ਸਾਂਤੀ ਸੈਨਾ ਨੂੰ ਦੋਸ਼ੀ ਪਾਇਆ ਗਿਆ ਸੀ। ਅਦਾਲਤ ਦਾ ਕਹਿਣਾ ਸੀ ਕਿ ਡੱਚ ਦੀ ਫ਼ੌਜ 300 ਬੋਸਨੀਅਨ ਮੁਸਲਮਾਨ ਵਿਅਕਤੀਆਂ ਦੀ ਰੱਖਿਆ ਕਰਨ ਵਿੱਚ ਅਸਫ਼ਲ ਰਹੀ ਸੀ ਜੋ ਪਨਾਹ ਦੀ ਮੰਗ ਕਰ ਰਹੇ ਸਨ। ਦੱਸਣਯੋਗ ਹੈ ਕਿ ਸੰਯੁਕਤ ਰਾਸ਼ਟਰ ਦੁਆਰਾ ਸ੍ਰੇਬ੍ਰੈਨਿਕਾ ਨੂੰ ਇੱਕ ਸੁਰੱਖਿਅਤ ਖੇਤਰ ਦੇ ਰੂਪ ਵਿੱਚ ਦੱਸਿਆ ਗਿਆ ਸੀ ਕਿਹਾ ਜਾਂਦਾ ਹੈ ਕਿ ਸਰਬ ਸੈਨਕਾਂ ਵੱਲੋਂ ਬੋਸਨੀਆ ਦੇ 8000 ਮੁਸਲਮਾਨਾਂ ਨੂੰ ਮਾਰਨ ਵਿੱਚ ਮਦਦ ਕੀਤੀ ਗਈ ਸੀ।