ਪੇਸ਼ਾਵਰ: ਪਾਕਿਸਤਾਨ ਦੇ ਪੇਸ਼ਾਵਰ ਵਿੱਚ 23 ਸਾਲਾਂ ਦੀ ਪਾਬੰਦੀ ਤੋਂ ਬਾਅਦ ਮਸ਼ਹੂਰ ਸੁਨਹਰੀ ਮਸਜਿਦ ਵਿੱਚ ਔਰਤਾਂ ਨਮਾਜ਼ ਅਦਾ ਕਰ ਸਕਣਗੀਆਂ।
ਡੋਨ ਨਿਊਜ਼ ਦੀ ਖ਼ਬਰ ਮੁਤਾਬਕ ਮਸਜਿਦ ਪ੍ਰਸ਼ਾਸਨ ਵੱਲੋਂ ਇਸ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਤਕਰੀਬਨ 20 ਔਰਤਾਂ ਨੇ ਜੁਮੇ ਦੀ ਨਮਾਜ਼ ਅਦਾ ਕੀਤੀ। ਔਰਤਾਂ ਲਈ ਮਸਜਿਦ ਦੀ ਉਪਰਲੀ ਮੰਜ਼ਿਲ ਦੇ ਹਾਲ ਵਿੱਚ ਨਮਾਜ਼ ਅਦਾ ਕਰਨ ਲਈ ਪ੍ਰਬੰਧ ਕੀਤੇ ਗਏ ਹਨ। ਮਸਜਿਦ ਵਿੱਚ ਪ੍ਰਸ਼ਾਸਨ ਦੇ ਬੈਨਰ 'ਤੇ ਲਿਖਿਆ ਹੋਇਆ ਹੈ ਕਿ ਔਰਤਾਂ ਨੂੰ ਈਦ ਦੀ ਵੀ ਨਮਾਜ਼ ਅਦਾ ਕਰਨ ਦੀ ਆਗਿਆ ਹੋਵੇਗੀ।
ਮਸਜਿਦ ਦੇ ਨਾਇਬ ਇਮਾਮ ਮੁਹੰਮਦ ਇਸਮਾਈਲ ਨੇ ਕਿਹਾ ਕਿ 1996 ਤੱਕ ਔਰਤਾਂ ਨੂੰ ਨਮਾਜ਼ ਪੜ੍ਹਨ ਦੀ ਇਜਾਜ਼ਤ ਸੀ, ਪਰ ਵੱਧ ਰਹੇ ਅੱਤਵਾਦ ਦੇ ਚਲਦੇ ਔਰਤਾਂ ਨੂੰ ਨਮਾਜ਼ ਕਰਨ 'ਤੇ ਪਾਬੰਦੀ ਲੱਗਾ ਦਿੱਤਾ ਗਈ ਸੀ।
ਇਹ ਵੀ ਪੜੋ- 56 ਸਾਲਾਂ ਸੁਰਿੰਦਰ ਕੌਰ ਦੇ ਹੁਨਰ ਦਾ ਹਰ ਕੋਈ ਮੁਰੀਦ, ਜਿੱਤ-ਜਿੱਤ ਮੈਡਲਾਂ ਦੇ ਲਾਏ ਢੇਰ